ਬਿਹਾਰ ''ਚ ਪਲਾਸਟਿਕ ਦੇ ਲਿਫਾਫਿਆਂ ''ਤੇ ਲੱਗੇਗਾ ਬੈਨ

Tuesday, Oct 23, 2018 - 01:18 PM (IST)

ਬਿਹਾਰ (ਏਜੰਸੀ)— ਬਿਹਾਰ ਵਿਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ 'ਤੇ ਬੈਨ ਲਾਉਣ ਲਈ ਪਟਨਾ ਸਰਕਾਰ ਨੇ ਫੈਸਲਾ ਲਿਆ ਹੈ। ਪਟਨਾ ਹਾਈ ਕੋਰਟ ਨੇ ਸਰਕਾਰ ਦੇ ਹੁਕਮ ਮਗਰੋਂ ਪਲਾਸਟਿਕ ਦੇ ਲਿਫਾਫਿਆਂ 'ਤੇ ਬੈਨ ਲਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਸ ਨੋਟੀਫਿਕੇਸ਼ਨ ਵਿਚ 25 ਅਕਤੂਬਰ ਤੋਂ ਹਰ ਪ੍ਰਕਾਰ ਦੇ ਲਿਫਾਫੇ ਦੀ ਵਰਤੋਂ 'ਤੇ ਪਾਬੰਦੀ ਰਹੇਗੀ। ਨੋਟੀਫਿਕੇਸ਼ਨ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪਲਾਸਟਿਕ ਦੇ ਉਤਪਾਦਨ ਜਾਂ ਵਾਰ-ਵਾਰ ਵਰਤੋਂ 'ਤੇ 5 ਸਾਲ ਦੀ ਜੇਲ ਅਤੇ 1 ਲੱਖ ਰੁਪਏ ਤਕ ਦੇ ਜੁਰਮਾਨੇ ਦੀ ਵਿਵਸਥਾ ਹੈ।15 ਦਸੰਬਰ ਤੋਂ ਲਿਫਾਫਿਆਂ ਦੀ ਵਰਤੋਂ 'ਤੇ ਸਜ਼ਾ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। 

ਬੈਨ 'ਚ ਸਿਰਫ ਪਲਾਸਟਿਕ ਕੈਰੀ ਬੈਗ 'ਤੇ ਪਾਬੰਦੀ ਲਾਈ ਗਈ ਹੈ, ਜਦਕਿ ਸਾਰੇ ਪ੍ਰਕਾਰ ਦੇ ਖੁਰਾਕ ਅਤੇ ਹੋਰ ਪਦਾਰਥਾਂ ਦੀ ਪੈਕੇਜਿੰਗ, ਦੁੱਧ ਅਤੇ ਬੂਟੇ ਉਗਾਉਣ ਦੀ ਵਰਤੋਂ ਆਉਣ ਵਾਲੇ ਲਿਫਾਫੇ ਇਸ ਪਾਬੰਦੀ ਤੋਂ ਮੁਕਤ ਰਹਿਣਗੇ। ਇਸ ਤੋਂ ਇਲਾਵਾ ਕੋਰਟ ਨੇ ਇਹ ਵੀ ਦੱਸਿਆ ਕਿ 25 ਅਕਤੂਬਰ ਤੋਂ ਸ਼ਹਿਰਾਂ ਵਿਚ ਲਿਫਾਫਿਆਂ ਦੇ ਪੂਰਨ ਤੌਰ 'ਤੇ ਪਾਬੰਦੀ ਤੋਂ ਬਾਅਦ 25 ਨਵੰਬਰ ਨੂੰ ਸੂਬੇ ਦੇ ਪੇਂਡੂ ਇਲਾਕਿਆਂ 'ਚ ਵੀ ਇਸ 'ਤੇ ਪਾਬੰਦੀ ਲੱਗ ਜਾਵੇਗੀ। ਯਾਨੀ ਕਿ ਸ਼ਹਿਰਾਂ ਦੇ ਇਕ ਮਹੀਨਾ ਬਾਅਦ ਪਿੰਡਾਂ ਵਿਚ ਲਿਫਾਫਿਆਂ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ।


Related News