ਬਿਹਾਰ ਸਰਕਾਰ ਦਾ ਵੱਡਾ ਫੈਸਲਾ, ਤਲਾਕਸ਼ੁੱਦਾ ਮੁਸਲਿਮ ਔਰਤਾਂ ਦੇ ਗੁਜ਼ਾਰਾ ਭੱਤੇ ''ਚ ਹੋਵੇਗਾ ਵਾਧਾ

12/14/2017 2:55:29 PM

ਪਟਨਾ— ਬਿਹਾਰ ਸਰਕਾਰ ਵੱਲੋਂ ਤਲਾਕਸ਼ੁੱਦਾ ਔਰਤਾਂ ਦੇ ਗੁਜ਼ਾਰਾ ਭੱਤੇ 'ਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦੀ ਜਾਣਕਾਰੀ ਬਿਹਾਰ ਦੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੇ ਭਾਜਪਾ ਘੱਟ ਗਿਣਤੀ ਮੋਰਚਾ ਦੀ ਪ੍ਰਦੇਸ਼ ਕਾਰਜ਼ ਕਮੇਟੀ ਦੀ ਬੈਠਕ ਦੌਰਾਨ ਕੀਤੀ।
ਸੁਸ਼ੀਲ ਮੋਦੀ ਨੇ ਕਿਹਾ ਕਿ ਪਹਿਲੇ ਇਹ ਗੁਜ਼ਾਰਾ ਭੱਤਾ 10 ਹਜ਼ਾਰ ਰੁਪਏ ਸੀ, ਹੁਣ ਇਸ ਨੂੰ ਵਧਾ ਕੇ 25 ਹਜ਼ਾਰ ਰੁਪਏ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਤਲਾਕਸ਼ੁੱਦਾ ਮੁਸਲਿਮ ਔਰਤਾਂ ਨੂੰ ਦਿੱਤੇ ਜਾਣ ਵਾਲੇ ਇਸ ਗੁਜ਼ਾਰੇ ਭੱਤੇ ਬਿੱਲ ਦਾ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। 
ਜਦੋਂ 2005 'ਚ ਬਿਹਾਰ 'ਚ ਐਨ.ਡੀ.ਏ ਦੀ ਸਰਕਾਰ ਸੀ ਉਦੋਂ ਤਲਾਕਸ਼ੁੱਦਾ ਔਰਤਾਂ ਨੂੰ ਗੁਜ਼ਾਰਾ ਭੱਤਾ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ। 22 ਅਗਸਤ ਨੂੰ ਸੁਪਰੀਮ ਕੋਰਟ ਨੇ ਇਕ ਸਾਥ ਤਿੰਨ ਤਲਾਕ ਦੇਣ ਦੀ ਪ੍ਰਥਾ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਸੀ।


Related News