ਤੇਜ਼ਧਾਰ ਹਥਿਆਰ ਨਾਲ ਕੀਤਾ ਪਰਿਵਾਰ ''ਤੇ ਹਮਲਾ, ਧੀ-ਪੁੱਤ ਸਮੇਤ 4 ਨੂੰ ਉਤਾਰਿਆ ਮੌਤ ਦੇ ਘਾਟ

Tuesday, Dec 01, 2020 - 11:16 AM (IST)

ਤੇਜ਼ਧਾਰ ਹਥਿਆਰ ਨਾਲ ਕੀਤਾ ਪਰਿਵਾਰ ''ਤੇ ਹਮਲਾ, ਧੀ-ਪੁੱਤ ਸਮੇਤ 4 ਨੂੰ ਉਤਾਰਿਆ ਮੌਤ ਦੇ ਘਾਟ

ਸੀਵਾਨ- ਬਿਹਾਰ 'ਚ ਸੀਵਾਨ ਜ਼ਿਲ੍ਹੇ ਦੇ ਭਗਵਾਨਪੁਰ ਥਾਣਾ ਖੇਤਰ 'ਚ ਇਕ ਵਿਅਕਤੀ ਨੇ ਆਪਣੇ ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਬਲਹਾ ਅਲੀਮਰਦਨ ਪਿੰਡ ਵਾਸੀ ਅਵਧੇਸ਼ ਚੌਧਰੀ ਨੇ ਸੋਮਵਾਰ ਦੇਰ ਰਾਤ ਆਪਣੇ 5 ਬੱਚਿਆਂ ਅਤੇ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਘਟਨਾ 'ਚ ਅਵਧੇਸ਼ ਚੌਧਰੀ ਦੇ 4 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਪਤਨੀ ਅਤੇ ਇਕ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦਾ ਜ਼ਬਰਦਸਤ ਹੰਗਾਮਾ, ਟਰੈਕਟਰਾਂ ਨਾਲ ਹਟਾਏ ਬੈਰੀਕੇਡ

ਮ੍ਰਿਤਕਾਂ ਦੀ ਪਛਾਣ ਧੀ ਜੋਤੀ ਕੁਮਾਰ (17), ਪੁੱਤ ਅਭਿਸ਼ੇਕ ਕੁਮਾਰ (15), ਨੀਤੇਸ਼ ਕੁਮਾਰ (12) ਅਤੇ ਮੁਕੇਸ਼ ਕੁਮਾਰ (7) ਦੇ ਰੂਪ 'ਚ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਅਵਧੇਸ਼ ਚੌਧਰੀ ਦੀ ਪਤਨੀ ਰੀਤਾ ਦੇਵੀ ਅਤੇ ਧੀ ਅੰਜਲੀ ਕੁਮਾਰੀ ਨੂੰ ਗੰਭੀਰ ਹਾਲਤ 'ਚ ਪਟਨਾ ਰੈਫਰ ਕੀਤਾ ਗਿਆ ਹੈ। ਘਟਨਾ ਦੀ ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਅਵਧੇਸ਼ ਚੌਧਰੀ ਨੂੰ ਗ੍ਰਿਫ਼ਤਾਰ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਾਹੁਲ ਦਾ PM ਮੋਦੀ 'ਤੇ ਸ਼ਬਦੀ ਵਾਰ- ਅੰਨਦਾਤਾ ਦਾ ਸੜਕਾਂ 'ਤੇ ਧਰਨਾ ਅਤੇ 'ਝੂਠ' ਟੀਵੀ 'ਤੇ ਭਾਸ਼ਣ


author

DIsha

Content Editor

Related News