ਬਿਹਾਰ : ਸਾਬਕਾ ਮੰਤਰੀ ਲਕਸ਼ਮੇਸ਼ਵਰ ਰਾਏ ਨੇ ਜਦ-ਯੂ ਛੱਡੀ, ਰਾਜਦ ’ਚ ਸ਼ਾਮਲ
Thursday, Oct 09, 2025 - 10:04 PM (IST)

ਪਟਨਾ, (ਭਾਸ਼ਾ)- ਬਿਹਾਰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਜਨਤਾ ਦਲ (ਯੂਨਾਈਟਿਡ) ਨੂੰ ਵੱਡਾ ਝਟਕਾ ਲੱਗਾ ਹੈ। ਮਧੁਬਨੀ ਜ਼ਿਲੇ ਦੀ ਲੌਕਹਾ ਸੀਟ ਤੋਂ ਵਿਧਾਇਕ ਰਹਿ ਚੁੱਕੇ ਲਕਸ਼ਮੇਸ਼ਵਰ ਰਾਏ ਨੇ ਵੀਰਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਰਾਸ਼ਟਰੀ ਜਨਤਾ ਦਲ (ਰਾਜਦ) ਦਾ ਪੱਲਾ ਫੜ੍ਹ ਲਿਆ।
ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਕਾਰ ’ਚ ਮੰਤਰੀ ਰਹਿ ਚੁਕੇ ਰਾਏ ਨੇ ਆਪਣੇ ਅਸਤੀਫੇ ਲਈ ਪਾਰਟੀ ’ਚ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਸੰਜੇ ਝਾ ਦੀ ‘ਮਨਮਾਨੀ’ ਨੂੰ ਜ਼ਿੰਮੇਵਾਰ ਠਹਿਰਾਇਆ।