ਜਨਵਰੀ ’ਚ ਇਕਵਿਟੀ ਮਿਊਚੁਅਲ ਫੰਡ ਨਿਵੇਸ਼ ’ਚ ਗਿਰਾਵਟ, ਏ. ਯੂ. ਐੱਮ. ’ਚ ਵਾਧਾ
Wednesday, Feb 11, 2026 - 05:01 PM (IST)
ਬਿਜ਼ਨੈੱਸ ਡੈਸਕ - ਜਨਵਰੀ 2026 ’ਚ ਇਕਵਿਟੀ ਮਿਊਚੁਅਲ ਫੰਡ ਯੋਜਨਾਵਾਂ ’ਚ ਸ਼ੁੱਧ ਨਿਵੇਸ਼ ਲਗਾਤਾਰ ਦੂਜੇ ਮਹੀਨੇ ਘਟ ਕੇ 24,028 ਕਰੋੜ ਰੁਪਏ ਰਹਿ ਗਿਆ, ਜੋ ਦਸੰਬਰ ਦੇ ਮੁਕਾਬਲੇ ਲੱਗਭਗ 14 ਫੀਸਦੀ ਘੱਟ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐਮਫੀ) ਅਨੁਸਾਰ ਕਮਜ਼ੋਰ ਬਾਜ਼ਾਰ ਹਾਲਾਤ ਅਤੇ ਜਾਰੀ ਭੂ-ਸਿਆਸੀ ਚਿੰਤਾਵਾਂ ਕਾਰਨ ਨਿਵੇਸ਼ਕਾਂ ਦਾ ਰੁਖ਼ ਚੌਕਸ ਰਿਹਾ। ਹਾਲਾਂਕਿ ਇਕਵਿਟੀ ਨਿਵੇਸ਼ ’ਚ ਸੁਸਤੀ ਰਹੀ, ਫਿਰ ਵੀ ਮਿਊਚੁਅਲ ਫੰਡ ਉਦਯੋਗ ਦੀਆਂ ਕੁੱਲ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) ਵਧ ਕੇ 81.01 ਲੱਖ ਕਰੋੜ ਰੁਪਏ ਹੋ ਗਈਆਂ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਇਹ ਵੀ ਪੜ੍ਹੋ : 8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਇਕਵਿਟੀ ਸ਼੍ਰੇਣੀਆਂ ’ਚ ਫਲੈਕਸੀ ਕੈਪ ਫੰਡ ਸਭ ਤੋਂ ਅੱਗੇ ਰਹੇ। ਇਸ ਤੋਂ ਬਾਅਦ ਮਿਡ ਕੈਪ ਅਤੇ ਲਾਰਜ ਤੇ ਮਿਡ ਕੈਪ ਫੰਡ ਦਾ ਸਥਾਨ ਰਿਹਾ। ਉਥੇ ਹੀ ਟੈਕਸ ਬੱਚਤ ਵਾਲੀਆਂ ਈ. ਐੱਲ. ਐੱਸ. ਐੱਸ. ਯੋਜਨਾਵਾਂ ’ਚ ਸ਼ੁੱਧ ਨਿਕਾਸੀ ਦੇਖੀ ਗਈ। ਦੂਜੇ ਪਾਸੇ ਗੋਲਡ ਈ. ਟੀ. ਐੱਫ. ਅਤੇ ਕਰਜ਼ਾ ਮਿਊਚੁਅਲ ਫੰਡ ਯੋਜਨਾਵਾਂ ’ਚ ਨਿਵੇਸ਼ ’ਚ ਤੇਜ਼ ਸੁਧਾਰ ਦਰਜ ਕੀਤਾ ਗਿਆ, ਜਿਸ ਨਾਲ ਕੁੱਲ ਉਦਯੋਗ ਨਿਵੇਸ਼ ’ਚ ਮਜ਼ਬੂਤੀ ਆਈ।
ਇਹ ਵੀ ਪੜ੍ਹੋ : ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
