ਬਿਹਾਰ : 5 ਸਾਲਾ ਬੱਚੀ ਨਾਲ ਆਟੋ ਰਿਕਸ਼ਾ ਡਰਾਈਵਰ ਨੇ ਕੀਤਾ ਜਬਰ-ਜ਼ਨਾਹ

Saturday, Dec 07, 2019 - 06:09 PM (IST)

ਬਿਹਾਰ : 5 ਸਾਲਾ ਬੱਚੀ ਨਾਲ ਆਟੋ ਰਿਕਸ਼ਾ ਡਰਾਈਵਰ ਨੇ ਕੀਤਾ ਜਬਰ-ਜ਼ਨਾਹ

ਦਰਭੰਗਾ— ਬਿਹਾਰ ਦੇ ਦਰਭੰਗਾ ਜ਼ਿਲੇ 'ਚ ਇਕ ਆਟੋ ਰਿਕਸ਼ਾ ਚਾਲਕ ਨੇ 5 ਸਾਲਾ ਇਕ ਬੱਚੀ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ। ਥਾਣਾ ਮੁਖੀ ਬਾਬੂ ਰਾਮ ਨੇ ਸ਼ਨੀਵਾਰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ। ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੀ ਇਕ ਹੋਰ ਛੋਟੀ ਬੱਚੀ ਨਾਲ ਆਟੋ ਰਿਕਸ਼ਾ ਕੋਲ ਖੇਡ ਰਹੀ ਸੀ। ਦੋਵੇਂ ਬੱਚੀਆਂ ਖੇਡਦੇ ਸਮੇਂ ਆਟੋ ਰਿਕਸ਼ਾ 'ਚ ਚੜ੍ਹ ਗਈਆਂ, ਜਿਸ ਤੋਂ ਬਾਅਦ ਆਟੋ ਰਿਕਸ਼ਾ ਚਾਲਕ ਸਾਹਨੀ ਨੇ ਵਾਹਨ ਚਲਾ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਸਾਹਨੀ ਨੇ ਬੱਚੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਘੁੰਮਾਉਣ ਲੈ ਜਾਵੇਗਾ ਪਰ ਉਸ ਨੇ ਦੂਜੀ ਛੋਟੀ ਬੱਚੀ ਨੂੰ ਕੋਲ ਦੇ ਇਕ ਸਥਾਨ 'ਤੇ ਛੱਡ ਦਿੱਤਾ ਅਤੇ ਇਸ ਤੋਂ ਬਾਅਦ 5 ਸਾਲਾ ਬੱਚੀ ਨੂੰ ਸੁੰਨਸਾਨ ਜਗ੍ਹਾ ਲਿਜਾ ਕੇ ਰੇਪ ਕੀਤਾ। ਦੱਸਣਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਹੋਈ ਹੈ, ਜਦੋਂ ਬਕਸਰ ਅਤੇ ਸਮਸਤੀਪੁਰ ਜ਼ਿਲਿਆਂ 'ਚ ਇਸ ਹਫ਼ਤੇ ਦੀ ਸ਼ੁਰੂਆਤ 'ਚ ਅਣਪਛਾਤੀ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਸਨ। ਅਜਿਹਾ ਸ਼ੱਕ ਹੈ ਕਿ ਇਨ੍ਹਾਂ ਔਰਤਾਂ ਦੀ ਰੇਪ ਤੋਂ ਬਾਅਦ ਹੱਤਿਆ ਕੀਤੀ ਗਈ। ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਇਸ ਘਟਨਾ 'ਤੇ ਪਟਨਾ 'ਚ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਰਾਜਦ ਨੇਤਾਵਾਂ ਲਾਲੂ ਪ੍ਰਸਾਦ, ਰਾਬੜੀ ਦੇਵੀ ਅਤੇ ਤੇਜਸਵੀ ਯਾਦਵ ਨੇ ਔਰਤਾਂ ਵਿਰੁੱਧ ਵਧਦੀ ਹਿੰਸਾ ਲਈ ਰਾਜ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।


author

DIsha

Content Editor

Related News