ਬਿਹਾਰ ’ਚ ‘UP ਵਾਲੀ ਖੇਡ’ ਕਿਉਂ ਨਹੀਂ ਚੱਲਦੀ? ਆਖਰ ਕਿਉਂ ਆਪਣੇ ਦਮ ’ਤੇ ਸਫਲ ਨਹੀਂ ਹੋ ਰਹੀ ਭਾਜਪਾ
Wednesday, Nov 12, 2025 - 07:48 AM (IST)
ਜਲੰਧਰ, ਨੈਸ਼ਨਲ ਡੈਸਕ (ਵਿਸ਼ੇਸ਼) – ਉੱਤਰ ਪ੍ਰਦੇਸ਼ ਦੇ ਮੁਕਾਬਲੇ ਬਿਹਾਰ ਦਾ ਸਿਆਸੀ ਮਾਹੌਲ ਕਿਤੇ ਜ਼ਿਆਦਾ ਗੁੰਝਲਦਾਰ ਤੇ ਪਰਤਦਾਰ ਹੈ। ਇਹੀ ਕਾਰਨ ਹੈ ਕਿ ਭਾਜਪਾ ਜੋ ਯੂ. ਪੀ. ’ਚ ਜਾਤੀਗਤ ਸਮੀਕਰਨਾਂ ਅਤੇ ਖਾਸ ਸਿਆਸੀ ਧਰੁਵੀਕਰਨ ਦੇ ਸਹਾਰੇ ਵੱਡੇ ਬਹੁਮਤ ਤਕ ਪਹੁੰਚ ਗਈ, ਉਹੀ ਰਣਨੀਤੀ ਬਿਹਾਰ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੀ।
ਪੜ੍ਹੋ ਇਹ ਵੀ : ਤਾਮਿਲਨਾਡੂ 'ਚ ਵੱਡਾ Blast: ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਇਕ-ਇਕ ਕਰਕੇ ਹੋਏ ਕਈ ਧਮਾਕੇ
ਜਾਤੀ ਸਮੀਕਰਨ ਦਾ ਫ਼ਰਕ
ਉੱਤਰ ਪ੍ਰਦੇਸ਼ ’ਚ ਲੱਗਭਗ 27 ਫ਼ੀਸਦੀ ਉੱਚੀਆਂ ਜਾਤੀਆਂ ਵਾਲਾ ਇਕ ਮਜ਼ਬੂਤ ਪ੍ਰੋ-ਬੀ. ਜੇ. ਪੀ. ਆਧਾਰ ਮਿਲਦਾ ਹੈ। ਯਾਦਵ ਤੇ ਜਾਟਵ ਵਰਗੇ ਸਮੂਹ ਵਿਰੋਧੀ ਧਿਰ ਦੀ ਰੀੜ੍ਹ ਬਣਦੇ ਹਨ ਪਰ ਬਿਹਾਰ ਵਿਚ ਤਸਵੀਰ ਪੁੱਠੀ ਹੈ। ਇੱਥੇ 36 ਫ਼ੀਸਦੀ ਆਬਾਦੀ ਬੇਹੱਦ ਪੱਛੜੀਆਂ ਜਾਤੀਆਂ ਦੀ ਹੈ, 27 ਫ਼ੀਸਦੀ ਓ. ਬੀ. ਸੀ. ਤੇ 19 ਫ਼ੀਸਦੀ ਦਲਿਤ ਭਾਈਚਾਰਾ ਹੈ। ਵਿਧਾਨ ਸਭਾ ਸੀਟਾਂ ਸਬੰਧੀ ਮੁਹੱਲਿਆਂ ਦੀ ਪੰਚਾਇਤ ਤਕ ਸਮੀਕਰਨ ਵੰਨ-ਸੁਵੰਨੇ ਤੇ ਬਿਖਰੇ ਹੋਏ ਹਨ। ਉੱਚੀਆਂ ਜਾਤੀਆਂ ਦਾ ਪ੍ਰੋ-ਬੀ. ਜੇ. ਪੀ. ਝੁਕਾਅ ਤਾਂ ਹੈ ਪਰ ਇਹ ਕੁਲ ਹਿੰਦੂ ਵੋਟ ਦਾ ਸਿਰਫ਼ 13 ਫ਼ੀਸਦੀ ਹੁੰਦਾ ਹੈ। ਯਾਦਵ ਤੇ ਮੁਸਲਿਮ ਭਾਈਚਾਰੇ ਦਾ ਇਕ ਵੱਡਾ ਹਿੱਸਾ ਰਵਾਇਤੀ ਤੌਰ ’ਤੇ ਆਰ. ਜੇ. ਡੀ. ਦੇ ਨਾਲ ਖੜ੍ਹਾ ਹੁੰਦਾ ਹੈ ਮਤਲਬ ਚੋਣਾਂ ਦੀ ਸ਼ੁਰੂਆਤ ਹੀ ਦੋਵਾਂ ਪਾਰਟੀਆਂ ਲਈ ਵੱਖ-ਵੱਖ ਆਧਾਰ ਤੋਂ ਹੁੰਦੀ ਹੈ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਗੱਠਜੋੜ ਦੀ ਸਿਆਸਤ ਬਿਹਾਰ ਦੀ ਮਜਬੂਰੀ
ਬਿਹਾਰ ’ਚ ਸਿਆਸਤ ਦਾ ਇਤਿਹਾਸ ਗੱਠਜੋੜ ਦੀ ਸੱਭਿਅਤਾ ਨਾਲ ਬਣਿਆ ਹੈ। ਇੱਥੇ ਸ਼ਾਇਦ ਹੀ ਕੋਈ ਪਾਰਟੀ ਇਕੱਲਿਆਂ ਸਰਕਾਰ ਬਣਾਉਂਦੀ ਹੋਵੇ। ਆਰ. ਜੇ. ਡੀ., ਜੇ. ਡੀ. ਯੂ. ਤੇ ਐੱਲ. ਜੇ. ਪੀ. ਵਰਗੀਆਂ ਪਾਰਟੀਆਂ ਅਕਸਰ ਸਾਥ ਤੇ ਮੁਕਾਬਲਾ ਬਦਲਦੀਆਂ ਰਹਿੰਦੀਆਂ ਹਨ। ਇਹ ਲਚਕੀਲਾ ਸਮੀਕਰਨ ਉੱਤਰ ਪ੍ਰਦੇਸ਼ ਵਾਂਗ ਸਿੱਧਾ ਦੋ-ਧਰੁਵੀ ਮੁਕਾਬਲਾ ਬਣਨ ਹੀ ਨਹੀਂ ਦਿੰਦਾ।
ਲੀਡਰਸ਼ਿਪ ਦੇ ਚਿਹਰੇ ਦਾ ਅਸਰ
ਉੱਤਰ ਪ੍ਰਦੇਸ਼ ’ਚ ਭਾਜਪਾ ਨੂੰ ਇਕ ਕ੍ਰਿਸ਼ਮਾਈ ਚਿਹਰਾ ਮਿਲਿਆ–ਯੋਗੀ ਆਦਿੱਤਿਆਨਾਥ ਪਰ ਬਿਹਾਰ ਵਿਚ ਅਜਿਹੀ ਇਕਮੁਖੀ ਲੀਡਰਸ਼ਿਪ ਅਜੇ ਸਪਸ਼ਟ ਨਹੀਂ। ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਦੇ ਨਾਂ ਤੇ ਪ੍ਰਭਾਵ ਡੂੰਘੇ ਹਨ ਪਰ ਯੁਵਾ ਵੋਟ ਹੁਣ ਨਵੇਂ ਚਿਹਰਿਆਂ ਤੇ ਨਵੀਂ ਭਾਸ਼ਾ ਦੀ ਭਾਲ ਵਿਚ ਹੈ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
ਸਮਾਜਿਕ ਤਾਣਾ-ਬਾਣਾ ਜ਼ਿਆਦਾ ਸੰਵੇਦਨਸ਼ੀਲ
ਬਿਹਾਰ ’ਚ ਜਾਤੀ ਸਿਰਫ ਪਛਾਣ ਨਹੀਂ, ਸਗੋਂ ਸਨਮਾਨ ਤੇ ਸੰਘਰਸ਼ ਦੀ ਯਾਦ ਵੀ ਹੈ। ਇੱਥੋਂ ਦੀ ਸਿਆਸੀ ਜਾਗਰੂਕਤਾ ਦਾ ਪੱਧਰ ਅਜਿਹਾ ਹੈ ਕਿ ਇਕ ਛੋਟੀ ਜਿਹੀ ਸਮਾਜਿਕ ਚੰਗਿਆੜੀ ਵੀ ਤੇਜ਼ ਸਿਆਸੀ ਲਹਿਰ ਬਣ ਜਾਂਦੀ ਹੈ। ਇਸ ਮਾਹੌਲ ’ਚ ਤਿੱਖਾ ਧਰੁਵੀਕਰਨ ਆਸਾਨੀ ਨਾਲ ਸੰਭਵ ਨਹੀਂ ਹੁੰਦਾ।
ਤਾਂ ਕੀ ਭਾਜਪਾ ਕਦੇ ਬਿਹਾਰ ’ਚ ਯੂ. ਪੀ. ਵਾਂਗ ਨਹੀਂ ਫੈਲ ਸਕਦੀ?
ਵਿਸ਼ਲੇਸ਼ਕਾਂ ਦਾ ਕਹਿਣਾ ਹੈ–ਅਜਿਹਾ ਹੋਣਾ ਸੰਭਵ ਹੈ ਪਰ ਇਸ ਦੇ ਲਈ 2 ਚੀਜ਼ਾਂ ਜ਼ਰੂਰੀ ਹੋਣਗੀਆਂ। ਇਕ ਤਾਂ ਅਜਿਹੀ ਲੀਡਰਸ਼ਿਪ ਜੋ ਉੱਚੀਆਂ ਜਾਤੀਆਂ ਤੇ ਗੈਰ-ਯਾਦਵ ਓ. ਬੀ. ਸੀ. ’ਚ ਮਜ਼ਬੂਤ ਵਿਸ਼ਵਾਸ ਬਣਾ ਸਕੇ ਅਤੇ ਦੂਜਾ ਗੱਠਜੋੜ ਆਧਾਰਤ ਤੇ ਫੀਲਡ ਲੈਵਲ ਦਾ ਸੰਗਠਨ, ਜੋ ਸਥਾਨਕ ਸਮੀਕਰਨਾਂ ਨੂੰ ਸਮਝ ਕੇ ਕੰਮ ਕਰੇ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
