ਕਿਉਂ ਛਿੜੀ ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ ? ਇਹ ਡੀਲ ਬਣੀ ਵਿਵਾਦ ਦੀ ਜੜ੍ਹ
Saturday, Feb 28, 2026 - 02:33 PM (IST)
ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਨੇ ਅੱਜ ਈਰਾਨ 'ਤੇ ਹਮਲਾ ਕਰ ਦਿੱਤਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਇਹ ਜਾਣਕਾਰੀ ਦਿੱਤੀ ਹੈ।ਇਹ ਹਮਲਾ ਸਭ ਤੋਂ ਪਹਿਲਾਂ ਇਜ਼ਰਾਈਲ ਵੱਲੋਂ ਕੀਤਾ ਗਿਆ ਹੈ। ਇਜ਼ਰਾਈਲ ਵੱਲੋਂ ਇਹ ਹਮਲਾ ਆਪਣੀ ਸੁਰੱਖਿਆ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਇਜ਼ਰਾਈਲ ਦੇ ਹਮਲੇ ਮਗਰੋਂ ਈਰਾਨ ਵਿਚ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕਾਂ ਨੂੰ ਬਚਾਉਣ ਲਈ ਈਰਾਨ ਵਿਚ ਸਿਰਫ ਐਂਬੂਲੈਂਸ ਹੀ ਸੜਕਾਂ 'ਤੇ ਨਜ਼ਰ ਆ ਰਹੀ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਕਈ ਜ਼ੋਰਦਾਰ ਧਮਾਕੇ ਹੋਏ ਹਨ। ਸਥਾਨਕ ਮੀਡੀਆ ਮੁਤਾਬਕ ਘੱਟੋ-ਘੱਟ ਤਿੰਨ ਵਿਸਫੋਟ ਸੁਣੇ ਗਏ।
ਇਸ ਤੋਂ ਬਾਅਦ ਈਰਾਨ ਨੇ ਜਵਾਬ ਵਿੱਚ ਇਜ਼ਰਾਈਲ 'ਤੇ 70 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਉੱਤਰੀ ਇਜ਼ਰਾਈਲ ਵਿੱਚ ਹਿੰਸਕ ਧਮਾਕਿਆਂ ਦੀ ਰਿਪੋਰਟ ਮਿਲੀ ਹੈ। ਇਜ਼ਰਾਈਲ ਨੇ ਵੀ ਪੁਸ਼ਟੀ ਕੀਤੀ ਹੈ ਕਿ ਮਿਜ਼ਾਈਲਾਂ ਈਰਾਨ ਤੋਂ ਦਾਗੀਆਂ ਗਈਆਂ ਸਨ। ਈਰਾਨੀ ਹਮਲੇ ਤੋਂ ਬਾਅਦ, ਇਜ਼ਰਾਈਲ ਨੇ ਆਪਣੇ ਆਇਰਨ ਡੋਮ ਨੂੰ ਸਰਗਰਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 14 ਜੂਨ 2025 ' ਵੀ ਇਰਾਨ ਤੇ ਇਜ਼ਰਾਈਲ ਵਿਚਕਾਰ ਤਣਾਅ ਪੈਦਾ ਹੋ ਗਿਆ ਸੀ । ਇਨ੍ਹਾਂ ਦੋਵਾਂ ਦੇਸ਼ ਇੱਕ-ਦੂਜੇ ਦੇ ਖਿਲਾਫ ਹਵਾਈ ਹਮਲੇ ਕਰ ਰਹੇ ਹਨ। ਇਜ਼ਰਾਈਲ ਨੇ ਇਰਾਨ ਦੀ ਰਾਜਧਾਨੀ ਤੇਹਰਾਨ ਸਮੇਤ ਉਸਦੇ ਫੌਜੀ ਅਤੇ ਨਿਊਕਲਿਅਰ ਠਿਕਾਣਿਆਂ ’ਤੇ ਹਮਲੇ ਕੀਤੇ ਹਨ। ਜਵਾਬੀ ਵਜੋਂ ਇਰਾਨ ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ, ਜੈਰੂਸਲਮ ਅਤੇ ਗੋਲਾਨ ਹਾਈਟਸ ’ਤੇ ਬੈਲਿਸਟਿਕ ਮਿਸਾਈਲਾਂ ਦਾਗੀਆਂ, ਜਿਸ ਕਾਰਨ ਇਜ਼ਰਾਈਲ ’ਚ ਜਾਨ-ਮਾਲ ਦਾ ਨੁਕਸਾਨ ਹੋਇਆ। ਆਓ ਜਾਣਦੇ ਹਾਂ ਕਦੇ ਕਰੀਬੀ ਇਹ ਦੇਸ਼ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਿਵੇਂ ਹੋ ਗਏ?
ਈਰਾਨ-ਇਜ਼ਰਾਈਲ ਦੀ ਦੋਸਤੀ 30 ਸਾਲ ਚੱਲੀ
ਅੱਜ ਇਸ ਸਭ 'ਤੇ ਵਿਸ਼ਵਾਸ ਕਰਨਾ ਔਖਾ ਹੈ ਪਰ ਈਰਾਨ ਅਤੇ ਇਜ਼ਰਾਈਲ ਦੇ ਸਬੰਧਾਂ ਦੀ ਇਹ ਸੱਚਾਈ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ। ਅਜਿਹਾ ਕੀ ਹੋਇਆ ਕਿ ਅੱਜ ਇਨ੍ਹਾਂ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਵਿਰੁੱਧ ਹਥਿਆਰ ਚੁੱਕ ਲਏ। 30 ਸਾਲਾਂ ਦੀ ਦੋਸਤੀ 45 ਸਾਲਾਂ ਤੱਕ ਚੱਲਣ ਵਾਲੀ ਲੰਬੀ ਦੁਸ਼ਮਣੀ ਵਿੱਚ ਕਿਵੇਂ ਬਦਲ ਗਈ? ਪਰ ਜੇ ਤੁਹਾਨੂੰ ਦੱਸਿਆ ਜਾਵੇ ਕਿ ਅੱਜ ਦੇ ਕੱਟੜ ਦੁਸ਼ਮਣ ਕਦੇ ਦੋਸਤ ਸਨ, ਤਾਂ ਤੁਸੀਂ ਇਸ 'ਤੇ ਵਿਸ਼ਵਾਸ ਨਹੀਂ ਕਰੋਗੇ। ਜਿਸ ਈਰਾਨ ਨੂੰ ਅੱਜ ਇਜ਼ਰਾਈਲ ਮੁਸਲਮਾਨਾਂ ਦਾ ਦੁਸ਼ਮਣ ਕਹਿ ਰਿਹਾ ਹੈ, ਉਹ ਇਜ਼ਰਾਈਲ ਨੂੰ ਮਾਨਤਾ ਦੇਣ ਵਾਲਾ ਦੂਜਾ ਮੁਸਲਿਮ ਦੇਸ਼ ਸੀ। ਜਿਸ ਈਰਾਨ ਨੂੰ ਅੱਜ ਇਜ਼ਰਾਈਲ 'ਤੇ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ। ਉਸੇ ਇਜ਼ਰਾਈਲ ਨੇ ਕਦੇ ਇਸਨੂੰ ਜੰਗੀ ਹਥਿਆਰ ਸਪਲਾਈ ਕੀਤੇ ਸਨ। ਜਿਸ ਈਰਾਨ ਨੂੰ ਅੱਜ ਕਹਿ ਰਿਹਾ ਹੈ ਕਿ ਯਹੂਦੀ ਸ਼ੈਤਾਨ ਹਨ। ਉਸੇ ਈਰਾਨ ਵਿੱਚ ਕਦੇ ਮੱਧ ਪੂਰਬ ਵਿੱਚ ਸਭ ਤੋਂ ਵੱਧ ਯਹੂਦੀ ਆਬਾਦੀ ਸੀ।
ਕਿਉਂ ਭੜਕੀ ਇਹ ਜੰਗ?
ਇਜ਼ਰਾਈਲ ਲੰਬੇ ਸਮੇਂ ਤੋਂ ਇਰਾਨ ਦੇ ਨਿਊਕਲਿਅਰ ਪ੍ਰੋਗਰਾਮ ਦਾ ਵਿਰੋਧ ਕਰਦਾ ਆ ਰਿਹਾ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਇਰਾਨ ਬਿਜਲੀ ਜਾਂ ਮੈਡੀਕਲ ਖੇਤਰ ਲਈ ਨਹੀਂ, ਸਗੋਂ ਚੁੱਪਚਾਪ ਤੌਰ ’ਤੇ ਯੁੱਧ ਲਈ ਨਿਊਕਲਿਅਰ ਹਥਿਆਰ ਤਿਆਰ ਕਰ ਰਿਹਾ ਹੈ। ਇਰਾਨ ਨੇ ਹਾਲਾਂਕਿ ਇਹ ਦੱਸਿਆ ਹੈ ਕਿ ਉਹ ਨਿਊਕਲਿਅਰ ਟੈਕਨੋਲੋਜੀ ਨੂੰ ਸਿਰਫ ਬਿਜਲੀ ਤੇ ਇਲਾਜ ਲਈ ਵਰਤਦਾ ਹੈ, ਪਰ ਇਜ਼ਰਾਈਲ ਇਹ ਕਾਰਨਾਂ 'ਤੇ ਭਰੋਸਾ ਨਹੀਂ ਕਰ ਰਿਹਾ।
ਨਿਊਕਲਿਅਰ ਡੀਲ JCPOA ਕੀ ਹੈ?
2015 ਵਿੱਚ ਅਮਰੀਕਾ, ਬ੍ਰਿਟੇਨ, ਚੀਨ, ਰੂਸ, ਫਰਾਂਸ ਅਤੇ ਜਰਮਨੀ ਨੇ ਮਿਲ ਕੇ ਇਰਾਨ ਨਾਲ JCPOA (Joint Comprehensive Plan of Action) ਨਾਂ ਦੀ ਨਿਊਕਲਿਅਰ ਡੀਲ ਕੀਤੀ ਸੀ। ਇਸ ਡੀਲ ਤਹਿਤ ਇਰਾਨ ਨੇ ਯੂਰੇਨਿਅਮ ਸੰਵਰਧਨ ਰੋਕਣ ਦਾ ਵਾਅਦਾ ਕੀਤਾ ਸੀ, ਜਿਸ ਦੇ ਬਦਲੇ ਉਸ ’ਤੇ ਲੱਗੇ ਤੇਲ ਅਤੇ ਵਪਾਰਕ ਪਾਬੰਦੀਆਂ ਹਟਾਈਆਂ ਗਈਆਂ। ਪਰ ਬਾਅਦ ’ਚ ਇਰਾਨ ਨੇ ਗੁਪਤ ਤੌਰ ’ਤੇ ਯੂਰੇਨਿਅਮ ਇਕੱਠਾ ਕਰਨਾ ਜਾਰੀ ਰੱਖਿਆ।
ਟਰੰਪ ਨੇ ਤੋੜੀ ਡੀਲ, ਵਧਿਆ ਤਣਾਅ
ਜਦੋਂ ਅਮਰੀਕਾ ਨੂੰ ਇਰਾਨ ਦੀਆਂ ਉਲੰਘਣਾਂ ਦਾ ਪਤਾ ਲੱਗਾ ਤਾਂ ਡੋਨਾਲਡ ਟਰੰਪ ਸਰਕਾਰ ਨੇ JCPOA ਤੋਂ ਹਟ ਕੇ ਇਰਾਨ ਉੱਤੇ ਦੁਬਾਰਾ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ। ਬਾਅਦ ’ਚ 2021 ਤੋਂ ਇਰਾਨ ਨੇ ਫਿਰ ਅਮਰੀਕਾ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਪਰ 15 ਜੂਨ ਨੂੰ ਹੋਣ ਵਾਲੀ ਛੇਵੀਂ ਰਾਊਂਡ ਦੀ ਮੀਟਿੰਗ ਤੋਂ ਪਹਿਲਾਂ ਹੀ ਇਜ਼ਰਾਈਲ ਦੇ ਹਮਲੇ ਨੇ ਇਰਾਨ ਨੂੰ ਗੁੱਸੇ ’ਚ ਅਮਰੀਕਾ ਨਾਲ ਗੱਲਬਾਤ ਰੱਦ ਕਰਨ ਲਈ ਮਜਬੂਰ ਕਰ ਦਿੱਤਾ।
ਹੁਣ ਕੀ ਹੋਵੇਗਾ?
ਇਰਾਨ ਦੇ ਨਿਊਕਲਿਅਰ ਸਾਇੰਸਦਾਨਾਂ ਤੇ ਫੌਜੀ ਅਧਿਕਾਰੀਆਂ ਦੀ ਮੌਤ ਨੇ ਤਣਾਅ ਹੋਰ ਵੀ ਵਧਾ ਦਿੱਤਾ ਹੈ। ਜਦਕਿ ਦੁਨੀਆ ਨੂੰ ਡਰ ਹੈ ਕਿ ਇਹ ਟਕਰਾਅ ਪੂਰੇ ਮੱਧ-ਪੂਰਬ ’ਚ ਵਿਸਥਾਪਨ ਅਤੇ ਜੰਗ ਦੇ ਸਾਫ ਇਸ਼ਾਰੇ ਦੇ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
