RPF ਦੀ ਰਿਹਾਇਸ਼ ਤੋਂ ਸ਼ਰਾਬ ਦੀਆਂ ਬੋਤਲਾਂ, ਨਕਦੀ ਬਰਾਮਦ

Tuesday, Oct 29, 2024 - 10:23 AM (IST)

RPF ਦੀ ਰਿਹਾਇਸ਼ ਤੋਂ ਸ਼ਰਾਬ ਦੀਆਂ ਬੋਤਲਾਂ, ਨਕਦੀ ਬਰਾਮਦ

ਮੋਤੀਹਾਰੀ- ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲ੍ਹੇ ਦੀ ਪੁਲਸ ਨੇ ਬਾਪੂਧਾਮ ਰੇਲਵੇ ਸਟੇਸ਼ਨ ਦੇ ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਇੰਸਪੈਕਟਰ ਪੰਕਜ ਗੁਪਤਾ ਦੀ ਰਿਹਾਇਸ਼ 'ਤੇ ਬੀਤੀ ਰਾਤ ਛਾਪੇਮਾਰੀ ਕਰ ਕੇ ਸ਼ਰਾਬ ਦੀਆਂ ਕਈ ਬੋਤਲਾਂ ਬਰਾਮਦ ਕੀਤੀਆਂ ਹਨ। 

ਪੁਲਸ ਸੁਪਰਡੈਂਟ ਸਵਰਨ ਪ੍ਰਭਾਤ ਨੇ ਮੰਗਲਵਾਰ ਨੂੰ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸਾਈਬਰ ਪੁਲਸ ਦੇ ਡਿਪਟੀ ਸੁਪਰਡੈਂਟ ਮੁਹੰਮਦ ਵਸੀਮ ਫਿਰੋਜ਼ ਦੀ ਅਗਵਾਈ 'ਚ ਜ਼ਿਲ੍ਹਾ ਹੈੱਡਕੁਆਰਟਰ ਮੋਤੀਹਾਰੀ ਦੇ ਨਗਰ ਥਾਣੇ ਦੀ ਪੁਲਸ ਨੇ ਇਕ ਰਿਜ਼ਰਵ ਇੰਸਪੈਕਟਰ ਦੇ ਘਰ ਛਾਪਾ ਮਾਰਿਆ। ਰੇਲਵੇ ਪ੍ਰੋਟੈਕਸ਼ਨ ਫੋਰਸ (RPF) ਨੇ 22 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ 94,900 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਰਾਰ RPF ਇੰਸਪੈਕਟਰ ਪੰਕਜ ਗੁਪਤਾ ਦੀ ਭਾਲ ਜਾਰੀ ਹੈ।


author

Tanu

Content Editor

Related News