ਦਿੱਲੀ 'ਚ ਚੱਲਦੇ ਪੰਘੂੜੇ 'ਚ ਆਈ ਖ਼ਰਾਬੀ, ਦਰਜਨਾਂ ਲੋਕਾਂ ਦੀ ਜਾਨ 'ਤੇ ਬਣੀ, ਵੇਖੋ ਵੀਡੀਓ

Thursday, Oct 19, 2023 - 01:13 PM (IST)

ਦਿੱਲੀ 'ਚ ਚੱਲਦੇ ਪੰਘੂੜੇ 'ਚ ਆਈ ਖ਼ਰਾਬੀ, ਦਰਜਨਾਂ ਲੋਕਾਂ ਦੀ ਜਾਨ 'ਤੇ ਬਣੀ, ਵੇਖੋ ਵੀਡੀਓ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਬਾਹਰੀ ਉੱਤਰੀ ਖੇਤਰ 'ਚ ਸਥਿਤ ਰਾਮਲੀਲਾ ਮੈਦਾਨ 'ਚ ਤਕਨੀਕੀ ਖ਼ਰਾਬੀ ਕਾਰਨ ਇਕ ਵੱਡਾ ਪੰਘੂੜਾ ਚੱਲਦੇ-ਚੱਲਦੇ ਵਿਚ ਹੀ ਰੁਕ ਗਿਆ, ਜਿਸ ਤੋਂ ਬਾਅਦ 20 ਲੋਕਾਂ ਨੂੰ ਸੁਰੱਖਿਅਤ ਉਤਾਰਿਆ ਗਿਆ। ਦਿੱਲੀ ਫਾਇਰ ਬ੍ਰਿਗੇਡ ਸੇਵਾ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

 

ਇਹ ਵੀ ਪੜ੍ਹੋ : ਅਨੋਖੀ ਮਿਸਾਲ! ਸਹੁਰਾ ਪਰਿਵਾਰ ਧੀ ਨੂੰ ਦਿੰਦਾ ਸੀ ਤਸੀਹੇ ਤਾਂ ਪਿਓ ਬੈਂਡ-ਵਾਜਿਆਂ ਨਾਲ ਵਾਪਸ ਲੈ ਆਇਆ ਪੇਕੇ

ਸੋਸ਼ਲ ਮੀਡੀਆ ਮੰਚਾਂ 'ਤੇ ਪ੍ਰਸਾਰਿਤ ਹੋ ਰਹੀ ਘਟਨਾ ਦੀ ਵੀਡੀਓ 'ਚ ਕਈ ਲੋਕ ਵੱਡੇ ਪੰਘੂੜੇ 'ਚ ਫਸੇ ਹੋਏ ਨਜ਼ਰ ਆ ਰਹੇ ਹਨ, ਜਿਨ੍ਹਾਂ ਨੂੰ ਬਚਾਉਣ ਲਈ ਹੋਰ ਲੋਕ ਪੰਘੂੜੇ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਦਿੱਸ ਰਹੇ ਹਨ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ,''ਬੁੱਧਵਾਰ ਰਾਤ ਕਰੀਬ 11.10 ਵਜੇ ਸੁਭਾਸ਼ ਰਾਮਲੀਲਾ ਮੈਦਾਨ ਤੋਂ 20 ਤੋਂ ਵੱਧ ਲੋਕਾਂ ਦੇ ਵੱਡੇ ਪੰਘੂੜੇ 'ਤੇ ਫਸੇ ਹੋਣ ਦੀ ਜਾਣਕਾਰੀ ਦੇਣ ਲਈ ਫ਼ੋਨ ਆਇਆ।'' ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਅਤੇ 4 ਪੁਰਸ਼, 12 ਔਰਤਾਂ ਅਤੇ 4 ਬੱਚਿਆਂ ਸਮੇਤ 20 ਲੋਕਾਂ ਨੂੰ ਝੂਠੇ ਤੋਂ ਸੁਰੱਖਿਅਤ ਉਤਾਰ ਲਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News