ਭਿਆਨਕ ਹਾਦਸੇ ਨੇ ਬੁਝਾ''ਤੇ 2 ਘਰਾਂ ਦੇ ਚਿਰਾਗ, ਹੋਈ ਦਰਦਨਾਕ ਮੌਤ
Wednesday, Aug 06, 2025 - 04:25 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਰਨੈਲਗੰਜ ਕੋਤਵਾਲੀ ਇਲਾਕੇ 'ਚ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ 2 ਬਾਈਕ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਦੇਰ ਰਾਤ ਕਟਰਾ ਬਾਜ਼ਾਰ ਰੋਡ 'ਤੇ ਵਾਪਰਿਆ, ਜਦੋਂ ਅਨਿਲ ਕੁਮਾਰ (25) ਆਪਣੇ ਹੀ ਪਿੰਡ ਦਿਨਾਰੀ ਦੇ ਨੌਜਵਾਨ ਮੋਹਿਤ ਕੁਮਾਰ (21) ਨਾਲ ਆਪਣੇ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਰਾਮਗੜ੍ਹ ਮੋੜ 'ਤੇ ਬਾਈਕ ਕਾਬੂ ਤੋਂ ਬਾਹਰ ਹੋ ਕੇ ਪਲਟ ਗਈ।
ਹਾਦਸੇ ਮਗਰੋਂ ਇਹ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- PM ਮੋਦੀ ਦੀ ਇਕ ਹੋਰ ਸੌਗ਼ਾਤ ! ਕਰਤਵਯ ਭਵਨ ਦਾ ਕੀਤਾ ਉਦਘਾਟਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e