ਭੁਜੀਆ ਖਾਂਦੇ-ਖਾਂਦੇ ਅਚਾਨਕ ਆ ਗਿਆ ਮੂੰਗਫਲੀ ਦਾ ਦਾਣਾ! ਗਲ਼ੇ ''ਚ ਫ਼ਸਣ ਕਾਰਨ ਹੋਈ ਜਵਾਕ ਦੀ ਮੌਤ

Wednesday, Jul 15, 2026 - 01:15 PM (IST)

ਭੁਜੀਆ ਖਾਂਦੇ-ਖਾਂਦੇ ਅਚਾਨਕ ਆ ਗਿਆ ਮੂੰਗਫਲੀ ਦਾ ਦਾਣਾ! ਗਲ਼ੇ ''ਚ ਫ਼ਸਣ ਕਾਰਨ ਹੋਈ ਜਵਾਕ ਦੀ ਮੌਤ

ਮਲੱਪੁਰਮ (ਕੇਰਲ) : ਕੇਰਲ ਦੇ ਮਲੱਪੁਰਮ ਜ਼ਿਲ੍ਹੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਛਾ ਗਈ, ਜਦੋਂ ਇੱਕ ਤਿੰਨ ਸਾਲ ਦੇ ਬੱਚੇ ਦੀ ਗਲੇ ਵਿੱਚ ਮੂੰਗਫਲੀ ਫਸ ਜਾਣ 'ਤੇ ਦਮ ਘੁੱਟਣ ਨਾਲ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲਸ ਨੇ ਬੁੱਧਵਾਰ ਨੂੰ ਦਿੱਤੀ। ਇਸ ਘਟਨਾ ਨਾਲ ਪਰਿਵਾਰ ਵਿਚ ਚੀਕ-ਚਿਹਾੜਾ ਪੈ ਗਿਆ। ਪੁਲਸ ਮੌਕੇ 'ਤੇ ਪਹੁੰਚ ਗਈ।

ਪੜ੍ਹੋ ਇਹ ਵੀ - ਤਰਨਤਾਰਨ ਤੋਂ ਮੰਦਭਾਗੀ ਖ਼ਬਰ! ਕਰਜ਼ਾ ਚੁੱਕ ਲੰਡਨ ਭੇਜੀ ਕੁੜੀ ਦਾ ਗੋਰੇ ਨੇ ਚਾਕੂ ਮਾਰ-ਮਾਰ ਕਰ 'ਤਾ ਕਤਲ

ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਕੁੰਨੁਮਪੁਰਮ ਖੇਤਰ ਵਿਚ ਵਾਪਰੀ ਹੈ। ਵੇਂਗਾਰਾ ਪੁਲਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, "ਬੱਚਾ ਘਰ ਵਿੱਚ ਲਿਆਂਦਾ ਗਿਆ ਨਮਕੀਨ ਖਾ ਰਿਹਾ ਸੀ। ਇਸ ਦੌਰਾਨ ਉਸ ਵਿਚ ਸ਼ਾਮਲ ਇੱਕ ਮੂੰਗਫਲੀ ਦਾ ਦਾਣਾ ਉਸਦੇ ਗਲੇ ਵਿੱਚ ਫਸ ਗਿਆ, ਜਿਸ ਕਾਰਨ ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਹੋਈ ਅਤੇ ਉਸਦਾ ਦਮ ਘੁੱਟ ਗਿਆ।" ਪੁਲਸ ਨੇ ਦੱਸਿਆ ਕਿ ਬੱਚੇ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਸਨੂੰ ਬਚਾ ਨਹੀਂ ਸਕੇ।

ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News