ਸੁੱਤੇ ਪਏ ਮੁੰਡੇ ''ਤੇ ਡਿੱਗਿਆ ਸਟੈਂਡਿੰਗ ਫੈਨ, ਕਰੰਟ ਲੱਗਣ ਕਾਰਨ ਹੋਈ ਮੌਤ

Saturday, Jul 11, 2026 - 04:02 PM (IST)

ਸੁੱਤੇ ਪਏ ਮੁੰਡੇ ''ਤੇ ਡਿੱਗਿਆ ਸਟੈਂਡਿੰਗ ਫੈਨ, ਕਰੰਟ ਲੱਗਣ ਕਾਰਨ ਹੋਈ ਮੌਤ

ਜਲਾਲਾਬਾਦ (ਬੰਟੀ) : ਜਲਾਲਾਬਾਦ ’ਚ ਕਰੰਟ ਲੱਗਣ ਕਾਰਨ ਇਕ ਬੱਚੇ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਵਾਟਰ ਵਰਕਸ ਨੰਬਰ-4 ਦੇ ਨੇੜੇ ਦਸਮੇਸ਼ ਨਗਰੀ ਵਿਖੇ 15 ਸਾਲਾ ਅਨਮੋਲ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਘਰ ’ਚ ਸੁੱਤਾ ਪਿਆ ਸੀ। ਇਸੇ ਦੌਰਾਨ ਕੋਲ ਚੱਲ ਰਿਹਾ ਸਟੈਂਡਿੰਗ ਫੈਨ ਅਚਾਨਕ ਉਸ ’ਤੇ ਡਿੱਗ ਗਿਆ। ਕੁੱਝ ਸਮੇਂ ਬਾਅਦ ਜਦੋਂ ਬੱਚੇ ਦੀ ਦਾਦੀ ਨੇ ਪੱਖਾ ਡਿੱਗਿਆ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਹਟਾਇਆ।

ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਬਿਜਲੀ ਨਹੀਂ ਸੀ ਅਤੇ ਪੱਖਾ ਬੰਦ ਸੀ। ਜਦੋਂ ਪਰਿਵਾਰਕ ਮੈਂਬਰਾਂ ਨੇ ਅਨਮੋਲ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠਿਆ। ਪਰਿਵਾਰ ਵੱਲੋਂ ਉਸ ਨੂੰ ਬਚਾਉਣ ਦੇ ਪੂਰੇ ਯਤਨ ਕੀਤੇ ਗਏ ਪਰ ਪਰਿਵਾਰ ਦਾ ਕਹਿਣਾ ਹੈ ਕਿ ਪੱਖੇ ਤੋਂ ਲੱਗੇ ਕਰੰਟ ਕਾਰਨ ਅਨਮੋਲ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਅਨਮੋਲ ਆਪਣੀ ਭੈਣ ਨਾਲ ਆਪਣੀ ਬਜ਼ੁਰਗ ਦਾਦੀ ਕੋਲ ਰਹਿੰਦਾ ਸੀ। ਅਨਮੋਲ ਦੀ ਮਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ, ਜਦੋਂ ਕਿ ਉਸ ਦੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਇਸ ਦਰਦਨਾਕ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੌਕੇ ’ਤੇ ਲੋਕਾਂ ਵੱਲੋਂ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਇਲਾਕੇ ਦੇ ਲੋਕ ਇਸ ਹਾਦਸੇ ਤੋਂ ਬਾਅਦ ਡੂੰਘੇ ਸਦਮੇ ’ਚ ਹਨ।
 


author

Babita

Content Editor

Related News