ਮੁੜ ਆ ਗਿਆ Corona ! AP ''ਚ 2 ਲੋਕਾਂ ਦੀ ਮੌਤ, Alert ''ਤੇ ਪ੍ਰਸ਼ਾਸਨ

Sunday, Jul 12, 2026 - 05:23 PM (IST)

ਮੁੜ ਆ ਗਿਆ Corona ! AP ''ਚ 2 ਲੋਕਾਂ ਦੀ ਮੌਤ, Alert ''ਤੇ ਪ੍ਰਸ਼ਾਸਨ

ਨੈਸ਼ਨਲ ਡੈਸਕ- ਪੂਰੀ ਦੁਨੀਆ 'ਚ ਸਾਲ 2019 ਦੌਰਾਨ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਇਕ ਵਾਰ ਫ਼ਿਰ ਤੋਂ ਕਹਿਰ ਮਚਾਉਣ ਲੱਗਾ ਹੈ। ਆਂਧਰਾ ਪ੍ਰਦੇਸ਼ ਦੇ ਵਾਈ.ਐੱਸ.ਆਰ. ਕਡਪਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਦੁਬਾਰਾ ਸਾਹਮਣੇ ਆਉਣ ਅਤੇ 2 ਇਨਫੈਕਟਿਡ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਜ਼ਿਲ੍ਹੇ 'ਚ ਇਸ ਵੇਲੇ ਕੋਵਿਡ ਦੇ 8 ਐਕਟਿਵ ਕੇਸ ਹਨ, ਜਿਸ ਕਾਰਨ ਪੂਰੇ ਸੂਬੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ।

ਸਿਹਤ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕਡਪਾ ਦੇ ਰਾਜਮਪੇਟ ਦੇ ਰਹਿਣ ਵਾਲੇ ਇੱਕ 52 ਸਾਲਾ ਵਿਅਕਤੀ, ਜਿਸ ਨੂੰ ਬੁਖਾਰ ਅਤੇ ਖੰਘ ਸੀ, ਦੀ ਵੇਲੌਰ ਦੇ ਸੀ.ਐੱਮ.ਸੀ. ਵਿਖੇ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਇੱਕ 43 ਸਾਲਾ ਵਿਅਕਤੀ ਜੋ ਹੋਰ ਬੀਮਾਰੀਆਂ ਕਾਰਨ ਸਰਕਾਰੀ ਹਸਪਤਾਲ 'ਚ ਦਾਖਲ ਸੀ, ਕੋਵਿਡ ਪਾਜ਼ੇਟਿਵ ਪਾਇਆ ਗਿਆ ਅਤੇ ਆਈ.ਸੀ.ਯੂ. ਵਿੱਚ ਉਸ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਕਡਪਾ ਮੈਡੀਕਲ ਕਾਲਜ ਦਾ ਇੱਕ 25 ਸਾਲਾ ਵਿਦਿਆਰਥੀ ਵੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ, ਜਿਸ ਨੂੰ ਫਿਲਹਾਲ ਹੋਮ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ- ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ 'ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ

ਵਾਇਰਸ ਦੇ ਨਵੇਂ ਵੇਰੀਐਂਟ ਦਾ ਪਤਾ ਲਗਾਉਣ ਅਤੇ ਇਸ ਦੇ ਫੈਲਣ ਦੇ ਤਰੀਕੇ ਨੂੰ ਸਮਝਣ ਲਈ ਮਰੀਜ਼ਾਂ ਦੇ ਸੈਂਪਲ ਪੁਣੇ ਦੀ ਲੈਬ 'ਚ ਭੇਜੇ ਗਏ ਹਨ। ਆਂਧਰਾ ਪ੍ਰਦੇਸ਼ ਦੀ ਇੰਚਾਰਜ ਮੰਤਰੀ ਸਵਿਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਕੋਵਿਡ ਗਾਈਡਲਾਈਨਜ਼ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਹਸਪਤਾਲਾਂ ਅਤੇ ਭੀੜ-ਭੜੱਕੇ ਵਾਲੀਆਂ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਸੈਨੀਟਾਈਜ਼ੇਸ਼ਨ ਅਤੇ ਬਲੀਚਿੰਗ ਦਾ ਕੰਮ ਤੇਜ਼ ਕਰ ਦਿੱਤਾ ਗਿਆ ਹੈ ਅਤੇ ਇਨਫੈਕਟਿਡ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ।

ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਨੂੰ 10 ਬੈੱਡਾਂ ਦੇ ਆਈਸੋਲੇਸ਼ਨ ਵਾਰਡ ਤਿਆਰ ਰੱਖਣ, ਆਰ.ਟੀ.-ਪੀ.ਸੀ.ਆਰ. ਕਿੱਟਾਂ ਅਤੇ ਲੋੜੀਂਦੀਆਂ ਦਵਾਈਆਂ ਦਾ ਪ੍ਰਬੰਧ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ, ਪਰ ਭੀੜ ਵਾਲੀਆਂ ਥਾਵਾਂ 'ਤੇ ਸਾਵਧਾਨੀ ਵਰਤਣ ਅਤੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਡਾਕਟਰੀ ਸਹਾਇਤਾ ਲੈਣ।

ਇਹ ਵੀ ਪੜ੍ਹੋ- ਸ਼ੂਗਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ; ਹੁਣ ਰੋਜ਼-ਰੋਜ਼ ਇੰਸੁਲਿਨ ਲਗਵਾਉਣ ਦਾ ਝੰਜਟ ਖ਼ਤਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News