EV ਸੈਕਟਰ ''ਚ ਲਗਾਤਾਰ ਵਧ ਰਿਹਾ ਚੀਨ ਦਾ ਦਬਦਬਾ: ਅਮਰੀਕਾ ਲਈ ਖੜ੍ਹੀ ਹੋਈ ਵੱਡੀ ਚੁਣੌਤੀ

Tuesday, Jul 14, 2026 - 02:00 PM (IST)

EV ਸੈਕਟਰ ''ਚ ਲਗਾਤਾਰ ਵਧ ਰਿਹਾ ਚੀਨ ਦਾ ਦਬਦਬਾ: ਅਮਰੀਕਾ ਲਈ ਖੜ੍ਹੀ ਹੋਈ ਵੱਡੀ ਚੁਣੌਤੀ

ਬਿਜ਼ਨੈੱਸ ਡੈਸਕ : ਚੀਨੀ ਇਲੈਕਟ੍ਰਿਕਲ ਵਾਹਨ ਪੂਰੀ ਦੁਨੀਆ ਵਿੱਚ ਜੰਗੀ ਪੱਧਰ 'ਤੇ ਆਪਣਾ ਦਬਦਬਾ ਵਧਾ ਰਹੇ ਹਨ। ਇਹ ਅਮਰੀਕਾ ਸਮੇਤ ਦੁਨੀਆ ਭਰ ਦੇ ਆਟੋਮੋਬਾਈਲ ਉਦਯੋਗ ਲਈ ਵੱਡਾ ਖ਼ਤਰਾ ਪੈਦਾ ਕਰ ਰਿਹਾ ਹੈ। ਇੱਕ ਰਿਪੋਰਟ ਅਨੁਸਾਰ, ਚੀਨੀ ਕੰਪਨੀਆਂ ਲਗਭਗ ਹਰ ਦੇਸ਼ ਵਿੱਚ ਨਿਵੇਸ਼ ਕਰ ਰਹੀਆਂ ਹਨ ਅਤੇ ਨਵੀਆਂ ਫੈਕਟਰੀਆਂ ਲਗਾ ਰਹੀਆਂ ਹਨ। ਇਸ ਕਾਰਨ ਅਮਰੀਕਾ ਨੂੰ ਇਹ ਡਰ ਹੈ ਕਿ ਉਹ ਇਸ ਖੇਤਰ ਵਿੱਚ ਕਿਤੇ ਪਿੱਛੇ ਹੀ ਨਾ ਰਹਿ ਜਾਵੇ।

ਇਹ ਵੀ ਪੜ੍ਹੋ : ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ, ਇੱਕ ਸਾਲ 'ਚ 31,000 ਤੋਂ ਵੱਧ ਭਾਰਤੀ ਬਣੇ ਨਵੇਂ ਕਰੋੜਪਤੀ

ਚੀਨੀ ਕੰਪਨੀਆਂ ਕਰ ਰਹੀਆਂ ਮੋਟਾ ਨਿਵੇਸ਼

'ਐਟਲਸ ਪਬਲਿਕ ਪਾਲਿਸੀ' (Atlas Public Policy) ਦੇ ਅੰਕੜਿਆਂ ਅਨੁਸਾਰ, 2019 ਤੋਂ 2025 ਦੇ ਵਿਚਕਾਰ ਚੀਨੀ ਕੰਪਨੀਆਂ ਨੇ ਵਿਦੇਸ਼ਾਂ ਵਿੱਚ EV ਅਤੇ ਬੈਟਰੀ ਨਿਵੇਸ਼ ਲਈ ਲਗਭਗ 101 ਬਿਲੀਅਨ ਡਾਲਰ ਦਾ ਐਲਾਨ ਕੀਤਾ ਹੈ, ਜਦੋਂ ਕਿ ਇਸਦੇ ਮੁਕਾਬਲੇ ਅਮਰੀਕੀ ਕੰਪਨੀਆਂ ਨੇ ਸਿਰਫ 38 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਬਰੁਕਿੰਗਜ਼ ਇੰਸਟੀਚਿਊਸ਼ਨ ਦੇ ਫੈਲੋ ਕਾਇਲ ਚੈਨ ਅਨੁਸਾਰ, BYD ਵਰਗੀਆਂ ਚੀਨੀ ਕੰਪਨੀਆਂ EV ਯੁੱਗ ਦੀਆਂ ਨਵੀਆਂ 'ਜੀਐਮ' (GM) ਅਤੇ 'ਫੋਰਡ' (Ford) ਬਣ ਰਹੀਆਂ ਹਨ।

ਇਹ ਵੀ ਪੜ੍ਹੋ :    ਰਘੂਰਾਮ ਰਾਜਨ ਸਮੇਤ ਇਨ੍ਹਾਂ ਭਾਰਤੀਆਂ ਨੂੰ USA 'ਚ ਮਿਲੀ ਅਹਿਮ ਜ਼ਿੰਮੇਵਾਰੀ, ਜਾਣੋ ਪੂਰਾ ਵੇਰਵਾ

ਚੀਨੀ ਕੰਪਨੀਆਂ ਦਾ ਹੋਰ ਦੇਸ਼ਾਂ ਵਿਚ ਨਿਵੇਸ਼

ਮਾਹਰਾਂ ਦਾ ਕਹਿਣਾ ਹੈ ਕਿ ਚੀਨ ਦਾ ਆਪਣਾ ਘਰੇਲੂ ਬਾਜ਼ਾਰ ਹੁਣ ਸੰਤ੍ਰਿਪਤ (saturated) ਹੋ ਚੁੱਕਾ ਹੈ ਅਤੇ ਉੱਥੇ ਕੀਮਤਾਂ ਦੀ ਜੰਗ ਕਾਰਨ ਮੁਨਾਫਾ ਕਮਾਉਣਾ ਔਖਾ ਹੋ ਰਿਹਾ ਹੈ। ਇਸ ਲਈ, ਚੀਨੀ ਕੰਪਨੀਆਂ ਵਿਦੇਸ਼ੀ ਬਾਜ਼ਾਰਾਂ ਵੱਲ ਦੇਖ ਰਹੀਆਂ ਹਨ। ਲਾਤੀਨੀ ਅਮਰੀਕਾ ਵਿੱਚ ਵਿਕਣ ਵਾਲੇ 80% ਇਲੈਕਟ੍ਰਿਕ ਵਾਹਨ ਚੀਨੀ ਕੰਪਨੀਆਂ ਦੇ ਹਨ। ਇਸ ਤੋਂ ਇਲਾਵਾ, ਹੰਗਰੀ ਵਰਗੇ ਦੇਸ਼ਾਂ ਵਿੱਚ ਫੈਕਟਰੀਆਂ ਲਗਾ ਕੇ ਚੀਨ ਯੂਰਪੀਅਨ ਯੂਨੀਅਨ ਦੇ ਬਾਜ਼ਾਰਾਂ ਤੱਕ ਬਿਨਾਂ ਕਿਸੇ ਟੈਰਿਫ (Tariff) ਦੇ ਪਹੁੰਚ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ ਹੇਰਾਫੇਰੀ ਲਈ ਸ਼ੁਰੂ ਹੋਈ ਜਾਂਚ

ਭਵਿੱਖ ਦਾ ਖ਼ਤਰਾ

 ਚੀਨ ਦੇ ਇਸ ਕਦਮ ਨੂੰ 'ਉਦਯੋਗਿਕ ਕੂਟਨੀਤੀ' (Industrial Diplomacy) ਵਜੋਂ ਦੇਖਿਆ ਜਾ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਇਸ ਦੌੜ ਵਿੱਚ ਪਿੱਛੇ ਰਹਿੰਦਾ ਹੈ, ਤਾਂ ਉਹ ਨਾ ਸਿਰਫ EV ਬਾਜ਼ਾਰ ਗੁਆ ਦੇਵੇਗਾ, ਬਲਕਿ ਰੋਬੋਟਿਕਸ ਵਰਗੀਆਂ ਹੋਰ ਜੁੜੀਆਂ ਹੋਈਆਂ ਆਧੁਨਿਕ ਤਕਨਾਲੋਜੀਆਂ ਵਿੱਚ ਵੀ ਪਿੱਛੇ ਰਹਿ ਜਾਵੇਗਾ। ਲੰਬੇ ਸਮੇਂ ਵਿੱਚ, ਚੀਨ ਦਾ ਇਹ ਨਿਵੇਸ਼ ਦੁਨੀਆ ਦੀ ਚੀਨੀ ਤਕਨਾਲੋਜੀ 'ਤੇ ਨਿਰਭਰਤਾ ਨੂੰ ਵਧਾ ਸਕਦਾ ਹੈ ਜੋ ਕਿ ਇਕ ਬਾਜ਼ਾਰ ਵਿਚ ਕਬਜ਼ੇ ਦਾ ਸੰਕੇਤ ਹੈ।

ਇਹ ਵੀ ਪੜ੍ਹੋ :  4 ਦਿਨ ਬੰਦ ਰਹਿਣਗੇ Bank, ਜਾਣੋ ਕਿਹੜੇ ਸੂਬੇ 'ਚ ਕਦੋਂ ਹੋਵੇਗੀ ਛੁੱਟੀ
ਇਹ ਵੀ ਪੜ੍ਹੋਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਦਾ U-Turn, ਡਿੱਗਣ ਤੋਂ ਬਾਅਦ ਅਚਾਨਕ ਉਛਾਲੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News