ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ ''ਚ ਵੀ ਆ ਚੁੱਕੈ ਨਜ਼ਰ
Thursday, Jul 09, 2026 - 02:34 PM (IST)
ਕੋਲਕਾਤਾ (ਏਜੰਸੀ)- ਦਿਲਜੀਤ ਦੋਸਾਂਝ ਦੀ ਅੰਬਸਰੀਆ, ਹਰੀਸ਼ ਵਰਮਾ ਤੇ ਅਮਰਿੰਦਰ ਗਿੱਲ ਦੀ ਗੋਲਕ ਬੁਗਨੀ ਬੈਂਕ ਤੇ ਬਟੂਆ ਅਤੇ ਸਲਮਾਨ ਖ਼ਾਨ ਦੀ ਬਜਰੰਗੀ ਭਾਈਜਾਨ ਵਰਗੀਆਂ ਫਿਲਮਾਂ ਵਿਚ ਨਜ਼ਰ ਆ ਚੁੱਕੇ ਮਸ਼ਹੂਰ ਅਦਾਕਾਰ ਰਾਜੇਸ਼ ਸ਼ਰਮਾ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ਮੁਤਾਬਕ ਹੈਦਰਾਬਾਦ ਦੀ ਰਾਮੋਜੀ ਫਿਲਮ ਸਿਟੀ ਵਿੱਚ ਪ੍ਰਭਾਸ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਕਿਸੇ ਕੀੜੇ ਨੇ ਕੱਟ ਲਿਆ ਸੀ। ਸ਼ਰਮਾ ਦੇ ਪਰਿਵਾਰ ਵੱਲੋਂ ਅਦਾਕਾਰ ਸੁਦੀਪਾ ਚੈਟਰਜੀ ਵੱਲੋਂ ਜਾਰੀ ਬਿਆਨ ਦੇ ਅਨੁਸਾਰ, ਅਦਾਕਾਰ ਸ਼ੂਟਿੰਗ ਤੋਂ ਬਾਅਦ ਇੱਕ ਸੰਘਣੀ ਹਰਿਆਲੀ ਵਾਲੀ ਥਾਂ 'ਤੇ ਸਥਾਨਕ ਟੈਕਨੀਸ਼ੀਅਨਾਂ ਨਾਲ ਗੱਲਬਾਤ ਕਰ ਰਹੇ ਸੀ, ਜਦੋਂ ਉਨ੍ਹਾਂ ਨੂੰ ਕੀੜੇ ਦੇ ਕੱਟਣ ਦਾ ਅਹਿਸਾਸ ਹੋਇਆ।
ਇਹ ਵੀ ਪੜ੍ਹੋ: ਹਾਈਕੋਰਟ ਪਹੁੰਚਿਆ 'ਸਤਲੁਜ' ਦਾ ਮਾਮਲਾ ! ਫ਼ਿਲਮ ਨੂੰ OTT ਤੋਂ ਹਟਾਉਣ ਖ਼ਿਲਾਫ਼ ਪਟੀਸ਼ਨ ਦਾਇਰ

ਸ਼ੁਰੂਆਤ ਵਿੱਚ ਤਕਲੀਫ ਘੱਟ ਲੱਗ, ਇਸ ਲਈ ਸ਼ਰਮਾ ਨੇ ਤੁਰੰਤ ਡਾਕਟਰੀ ਸਹਾਇਤਾ ਨਹੀਂ ਲਈ। ਹਾਲਾਂਕਿ, ਲਗਭਗ 6 ਘੰਟੇ ਬਾਅਦ ਉਨ੍ਹਾਂ ਦੇ ਸੱਜੇ ਪੈਰ ਵਿੱਚ ਤੇਜ਼ ਦਰਦ ਹੋਇਆ ਅਤੇ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ। ਇਨ੍ਹਾਂ ਲੱਛਣਾਂ ਦੇ ਬਾਵਜੂਦ, ਸ਼ਰਮਾ ਕੋਲਕਾਤਾ ਲਈ ਇੱਕ ਉਡਾਣ ਵਿੱਚ ਸਵਾਰ ਹੋਏ, ਜਿਸ ਦੌਰਾਨ ਉਨ੍ਹਾਂ ਨੂੰ ਤੇਜ਼ ਬੁਖਾਰ ਹੋ ਗਿਆ। ਉਨ੍ਹਾਂ ਨੂੰ ਅਗਲੇ ਦਿਨ, ਮੰਗਲਵਾਰ ਨੂੰ ਢਾਕੁਰੀਆ ਦੇ ਮਨੀਪਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਹੁਣ ਉਹ ਡਾਕਟਰੀ ਦੀ ਨਿਗਰਾਨੀ ਹੇਠ ਹਨ।
ਇਹ ਵੀ ਪੜ੍ਹੋ: 'ਸਤਲੁਜ' ਨੇ ਖੁਲ੍ਹਵਾ'ਤੇ ਪੁਰਾਣੇ 'ਕੇਸ' ! ਖਾਲੜਾ ਕਤਲਕਾਂਡ ਦੇ ਦੋਸ਼ੀ ਸਾਬਕਾ DSP ਨੂੰ ਲੱਭਣ ਦੇ ਹੁਕਮ

ਪਰਿਵਾਰ ਨੇ ਕਿਹਾ ਕਿ ਅਦਾਕਾਰ ਤੇਜ਼ ਬੁਖਾਰ, ਸਾਹ ਚੜ੍ਹਨ ਅਤੇ ਉਨ੍ਹਾਂ ਦੀ ਸੱਜੀ ਲੱਤ ਵਿੱਚ ਤੇਜ਼ੀ ਨਾਲ ਫੈਲਣ ਵਾਲੀ ਲਾਗ ਨਾਲ ਜੂਝ ਰਹੇ ਹਨ। ਰਿਪੋਰਟ ਅਨੁਸਾਰ ਇਨਫੈਕਸ਼ਨ ਉਨ੍ਹਾਂ ਦੇ ਪੈਰ ਦੀਆਂ ਉਂਗਲੀਆਂ ਤੋਂ ਗੋਡੇ ਤੱਕ ਫੈਲ ਗਈ ਹੈ, ਪ੍ਰਭਾਵਿਤ ਹਿੱਥੇ 'ਤੇ ਵੱਡੇ ਛਾਲੇ ਬਣ ਗਏ ਹਨ। ਉਥੇ ਹੀ ਅਦਾਕਾਰ ਦਾ ਇਲਾਜ ਕਰਨ ਵਾਲੇ ਇੱਕ ਸੀਨੀਅਰ ਡਾਕਟਰ ਨੇ ਕਿਹਾ, 'ਇਸ ਸਟੇਜ 'ਤੇ ਕੋਈ ਵੀ ਪੱਕਾ ਮੁਲਾਂਕਣ ਕਰਨਾ ਬਹੁਤ ਜਲਦੀ ਹੈ। ਸ਼ਰਮਾ ਸਖਤ ਨਿਗਰਾਨੀ ਹੇਠ ਹਨ ਅਤੇ ਅਜੇ ਖ਼ਤਰੇ ਤੋਂ ਬਾਹਰ ਨਹੀਂ ਹਨ।" ਡਾਕਟਰ ਨੇ ਕਿਹਾ ਕਿ ਸ਼ਰਮਾ ਦੀ ਹਾਲਤ 'ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ ਕਿਉਂਕਿ ਜਟਿਲਤਾਵਾਂ ਦੀ ਸੰਭਾਵਨਾ ਹੈ, ਜਿਸ ਵਿੱਚ ਖੂਨ ਦੇ ਥੱਕੇ ਦਾ ਬਣਨਾ ਵੀ ਸ਼ਾਮਲ ਹੈ, ਜੋ ਫੇਫੜਿਆਂ ਤੱਕ ਜਾਣ 'ਤੇ ਜਾਨਲੇਵਾ ਬਣ ਸਕਦਾ ਹੈ।
ਇਹ ਵੀ ਪੜ੍ਹੋ: 'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ ਦਿਹਾਂਤ
ਸ਼ਰਮਾ ਪੰਜਾਬੀ, ਹਿੰਦੀ ਅਤੇ ਬੰਗਾਲੀ ਸਿਨੇਮਾ ਵਿੱਚ ਇੱਕ ਮਸ਼ਹੂਰ ਅਦਾਕਾਰ ਹਨ ਅਤੇ ਕਈ ਸਫਲ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦੀਆਂ ਮਹੱਤਵਪੂਰਨ ਫਿਲਮਾਂ ਵਿੱਚ ਖੋਸਲਾ ਕਾ ਘੋਸਲਾ (2006), ਇਸ਼ਕੀਆ (2010), ਨੋ ਵਨ ਕਿਲਡ ਜੈਸਿਕਾ (2011), ਬਜਰੰਗੀ ਭਾਈਜਾਨ (2015), ਅੰਬਸਰੀਆ (2016), ਗੋਲਕ ਬੁਗਨੀ ਬੈਂਕ ਤੇ ਬਟੂਆ (2018) ਅਤੇ ਐੱਮਐੱਸ ਧੋਨੀ: ਦਿ ਅਨਟੋਲਡ ਸਟੋਰੀ (2016) ਸ਼ਾਮਲ ਹਨ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ ਚੁਣਿਆ ਜੀਵਨਸਾਥੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
