ਬੋਰਵੈੱਲ ''ਚ ਡਿੱਗਿਆ ਜਵਾਕ, ਆਖ਼ਰ ਕਈ ਘੰਟਿਆਂ ਬਾਅਦ ਮਿਲੀ ''Good News''

Friday, Jul 17, 2026 - 04:10 PM (IST)

ਬੋਰਵੈੱਲ ''ਚ ਡਿੱਗਿਆ ਜਵਾਕ, ਆਖ਼ਰ ਕਈ ਘੰਟਿਆਂ ਬਾਅਦ ਮਿਲੀ ''Good News''

ਗਯਾ ਜੀ- ਬਿਹਾਰ ਦੇ ਗਯਾ ਜੀ ਜ਼ਿਲ੍ਹੇ 'ਚ ਬੋਰਵੈੱਲ 'ਚ ਡਿੱਗੇ 3 ਸਾਲਾ ਬੱਚੇ ਨੂੰ 7 ਘੰਟਿਆਂ ਤੱਕ ਚੱਲੀ ਬਚਾਅ ਮੁਹਿੰਮ ਤੋਂ ਬਾਅਦ ਸੁਰੱਖਅਤ ਬਾਹਰ ਕੱਢ ਲਿਆ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ,''3 ਸਾਲਾ ਪੀਊਸ਼ ਕੁਮਾਰ ਵੀਰਵਾਰ ਦੇਰ ਸ਼ਾਮ ਗਯਾ ਜੀ ਜ਼ਿਲ੍ਹੇ ਦੇ ਰਘੁਨਗਰ ਪਿੰਡ 'ਚ ਇਕ ਖੁੱਲ੍ਹੇ ਬੋਰਵੈੱਲ 'ਚ ਡਿੱਗ ਗਿਆ ਸੀ। ਆਫ਼ਤ ਪ੍ਰਬੰਧਨ ਵਿਭਾਗ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਪੰਕਜ ਨੇ ਕਿਹਾ,''ਘਟਨਾ ਦੀ ਸੂਚਨਾ ਮਿਲਦੇ ਹੀ ਰਾਜ ਆਫ਼ਤ ਪ੍ਰਤੀਕਿਰਿਆ ਫੋਰਸ (ਐੱਸਡੀਆਰਐੱਫ) ਅਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫ਼ੋਰਸ (ਐੱਨਡੀਆਰਐੱਫ) ਦੀਆਂ ਟੀਮਾਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ। ਸਾਨੂੰ ਖੁਸ਼ੀ ਹੈ ਕਿ ਟੀਮਾਂ ਨੇ ਘੱਟੋ ਤੋਂ ਘੱਟ ਸਮੇਂ 'ਚ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ।''

ਉਨ੍ਹਾਂ ਦੱਸਿਆ ਕਿ ਸਥਾਨਕ ਪੁਲਸ ਵੀ ਤੁਰੰਤ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਪੂਰੀ ਬਚਾਅ ਮੁਹਿੰਮ ਦੌਰਾਨ ਮੌਜੂਦ ਰਹੀ। ਰਾਸ਼ਟਰੀ ਆਫ਼ਤ ਐੱਨਡੀਆਰਐੱਫ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਮੈਡੀਕਲ ਜਾਂਚ ਤੋਂ ਬਾਅਦ ਬੱਚੇ ਨੂੰ ਸੁਰੱਖਿਅਤ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ।'' ਵਜੀਰਗੰਜ ਦੇ ਸਬ ਡਿਵੀਜ਼ਨਲ ਪੁਲਸ ਅਫ਼ਸਰ (ਐੱਸਡੀਪੀਓ) ਸੁਨੀਲ ਕੁਮਾਰ ਨੇ ਕਿਹਾ ਕਿ ਪਹਿਲੀ ਨਜ਼ਰ ਇਹ ਲਾਪਰਵਾਹੀ ਦਾ ਮਾਮਲਾ ਲੱਗ ਰਿਹਾ ਹੈ, ਇਸ ਲਈ ਐੱਫਆਈਆਰ ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ,''ਸਹੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਸੰਬੰਧਤ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਆਈ ਤੋਂ ਇਲਾਵਾ ਐੱਫਆਈਆਰ ਵੀ ਦਰਜ ਕੀਤੀ ਜਾਵੇਗੀ। ਇਹ ਗੰਭੀਰ ਲਾਪਰਵਾਹੀ ਹੈ, ਜਿਸ ਨੂੰ ਕਿਸੇ ਵੀ ਹਾਲ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।'' ਐੱਸਡੀਪੀਓ ਨੇ ਬਚਾਅ ਮੁਹਿੰਮ 'ਚ ਸਥਾਨਕ ਲੋਕਾਂ ਦੇ ਸਹਿਯੋਗ ਅਤੇ ਕੋਸ਼ਿਸ਼ਾਂ ਦੀ ਵੀ ਸ਼ਲਾਘਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News