ਲਾਪਤਾ ਹੋਏ ਜਹਾਜ਼ ''ਚ ਸ਼ਾਮਲ ਹੈ ਹਰਿਆਣਾ ਦੀ ਇਹ ਬੇਟੀ, ਮਾਂ ਦਾ ਹੋਇਆ ਰੋ-ਰੋ ਕੇ ਬੁਰਾ ਹਾਲ (ਦੇਖੋ ਤਸਵੀਰਾਂ)

07/24/2016 1:19:02 PM

ਭਿਵਾਨੀ— ਇੰਡੀਅਨ ਏਅਰ ਫੋਰਸ ਦੇ ਲਾਪਤਾ ਹੋਏ ਜਹਾਜ਼ ਏ. ਐੱਨ-32 ਨੂੰ ਲਗਭਗ 31 ਘੰਟਿਆਂ ਤੋਂ ਵਧ ਸਮਾਂ ਹੋ ਗਿਆ ਹੈ। ਇਸ ਜਹਾਜ਼ ''ਚ ਹਰਿਆਣਾ ਦੀ ਹੋਣਹਾਰ ਬੇਟੀ ਫਲਾਈਂਗ ਲੈਫਟੀਨੈਂਟ ਦੀਪਿਕਾ ਵੀ ਸ਼ਾਮਲ ਹੈ। ਮਿਲੀ ਜਾਣਕਾਰੀ ਮੁਤਾਬਕ ਲਾਪਤਾ ਜਹਾਜ਼ ਦਾ ਅਜੇ ਤੱਕ ਕੋਈ ਵੀ ਸੁਰਾਗ ਹੱਥ ਨਹੀਂ ਲੱਗਾ ਹੈ, ਜਿਸ ਦੇ ਚਲਦਿਆਂ ਦੀਪਿਕਾ ਦੇ ਪਰਿਵਾਰ ਵਾਲਿਆਂ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ। ਪਿਤਾ ਦਿਲੀਪ ਸਿੰਘ ਸ਼ਯੋਰਾਣ ਦੱਸਦੇ ਹਨ ਕਿ ਨਵੰਬਰ 2015 ''ਚ ਉਸ ਦਾ ਵਿਆਹ ਪਿੰਡ ਘੁਸਾਕਾਨੀ ਦੇ ਕੁਲਦੀਪ ਦਲਾਲ ਨਾਲ ਹੋਇਆ ਸੀ।  ਇਕ ਮਹੀਨਾ ਪਹਿਲਾਂ ਹੀ ਦੀਪਿਕਾ ਨਾਸਿਕ ਤੋਂ ਟਰਾਂਸਫਰ ਹੋ ਕੇ ਪੋਰਟ ਬਲੇਅਰ ਗਈ ਸੀ।

ਦੀਪਿਕਾ ਦੇ ਪਤੀ ਕੁਲਦੀਪ ਦਲਾਲ ਪੋਰਟ ਬਲੇਅਰ ''ਚ ਨੇਵਲ ਕਮਾਨ ਅਫਸਰ ਹਨ। ਦੀਪਿਕਾ ਦੇ ਟਰਾਂਸਫਰ ਹੋਣ ਤੋਂ ਬਾਅਦ ਦੋਵੇਂ ਪਤੀ-ਪਤਨੀ ਛੁੱਟੀਆਂ ਮਨਾ ਕੇ 16 ਜੁਲਾਈ ਨੂੰ ਹੀ ਵਾਪਸ ਆਏ ਸਨ। ਦੀਪਿਕਾ ਦੀ ਮਾਂ ਪ੍ਰੇਮਲਤਾ ਦਾ ਅਜਿਹੀ ਖਬਰ ਸੁਣ ਕੇ ਰੋ-ਰੋ ਕੇ ਬੁਰਾ ਹਾਲ ਹੈ। ਪ੍ਰੇਮਲਤਾ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਹੀ ਦੀਪਿਕਾ ਨਾਲ ਉਨ੍ਹਾਂ ਦੀ ਫੋਨ ''ਤੇ ਗੱਲ ਹੋਈ ਸੀ। ਉਹ ਪੋਰਟ ਬਲੇਅਰ ਟਰਾਂਸਫਰ ਹੋ ਜਾਣ ਨਾਲ ਬਹੁਤ ਦੁਖੀ ਸੀ। ਉਸ ਨੇ ਕਿਹਾ ਕਿ ਉਹ ਪੋਰਟ ਬਲੇਅਰ ਪਹੁੰਚ ਕੇ ਗੱਲ ਕਰੇਗੀ ਪਰ ਉਸ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ। ਭਿਵਾਨੀ ਦੇ ਜਨ ਸਿਹਤ ਵਿਭਾਗ ''ਚ ਐੱਕਸ. ਈ. ਐੱਨ. ਦੇ ਅਹੁਦੇ ''ਤੇ ਤਾਇਨਾਤ ਦਿਲੀਪ ਸਿੰਘ ਦੇ ਪਰਿਵਾਰ ''ਚ 14 ਨਵੰਬਰ 1989 ਨੂੰ ਦੀਪਿਕਾ ਦਾ ਜਨਮ ਹੋਇਆ। ਬਚਪਨ ਤੋਂ ਹੀ ਆਸਮਾਨ ਦੀ ਦੁਨੀਆ ''ਚ ਘੁੰਮਣ ਜਾ ਸੁਪਨਾ ਦੇਖਣ ਵਾਲੀ ਦੀਪਿਕਾ ਸਾਲ 2012 ''ਚ ਇੰਡੀਅਨ ਏਅਰ ਫੋਰਸ ''ਚ ਭਰਤੀ ਹੋਈ। ਦੀਪਿਕਾ ਦੀ ਇਕ ਛੋਟੀ ਭੈਣ ਅਤੇ ਇਕ ਛੋਟਾ ਭਰਾ ਹੈ।


Related News