ਭਾਰਤ ਬਾਇਓਟੈੱਕ ਦਾ ਦਾਅਵਾ : ਕੋਰੋਨਾ ਵਿਰੁੱਧ ਬੂਸਟਰ ਖੁਰਾਕ ਦੇ ਤੌਰ ''ਤੇ ਕੋਵੈਕਸੀਨ ਸੁਰੱਖਿਅਤ
Saturday, Jan 08, 2022 - 11:31 PM (IST)
ਨਵੀਂ ਦਿੱਲੀ-ਭਾਰਤ ਬਾਇਓਟੈੱਕ ਨੇ ਸ਼ਨੀਵਾਰ ਨੂੰ ਕਿਹਾ ਕਿ ਟੈਸਟਾਂ ਤੋਂ ਸੰਕੇਤ ਮਿਲਦੇ ਹਨ ਕਿ ਉਸ ਦਾ ਟੀਕਾ ਕੋਵੈਕਸੀਨ ਕੋਵਿਡ-19 ਵਿਰੁੱਧ ਬੂਸਟਰ ਖੁਰਾਕ ਦੇ ਤੌਰ 'ਤੇ ਸੁਰੱਖਿਅਤ ਹੈ। ਕੰਪਨੀ ਨੇ ਕਿਹਾ ਕਿ ਮੁਲਾਂਕਣ ਦੱਸਦੇ ਹਨ ਕਿ ਕੋਵੈਕਸੀਨ (ਬੀਬੀਵੀ152) ਦੀ ਬੂਸਟਰ ਖੁਰਾਕ ਸੁਰੱਖਿਅਤ ਹੈ ਅਤੇ ਪ੍ਰਤੀਰੋਧਕ ਨੂੰ ਬਣਾਏ ਰੱਖਣ ਲਈ ਜ਼ਰੂਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ DC ਦਵਿੰਦਰ ਸਿੰਘ ਹੋਏ ਕੋਰੋਨਾ ਪਾਜ਼ੇਟਿਵ
ਭਾਰਤ ਬਾਇਓਟੈੱਕ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਐਲਾ ਨੇ ਕਿਹਾ ਕਿ ਟੈਸਟਾਂ ਦੇ ਨਤੀਜੇ ਕੋਵੈਕਸੀਨ ਨੂੰ ਬੂਸਟਰ ਖੁਰਾਕ ਦੇ ਤੌਰ 'ਤੇ ਮੁਹੱਈਆ ਕਰਵਾਉਣ ਦੇ ਸਾਡੇ ਟੀਚੇ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਹਨ। ਬਾਲਗਾਂ, ਬੱਚਿਆਂ 'ਚ ਦੋ ਪਹਿਲੀਆਂ ਖੁਰਾਕਾਂ ਅਤੇ ਬੂਸਟਰ ਖੁਰਾਕਾਂ ਦੇ ਨਾਲ ਹੀ ਕੋਵਿਡ-19 ਵਿਰੁੱਧ ਗਲੋਬਲ ਟੀਕੇ ਦੇ ਨਿਰਮਾਣ ਕਰਨ ਦਾ ਸਾਡਾ ਟੀਚਾ ਪੂਰਾ ਹੋ ਗਿਆ ਹੈ। ਕੰਪਨੀ ਨੇ ਕਿਹਾ ਕਿ ਸਾਹਮਣੇ ਆ ਰਹੇ ਅੰਕੜਿਆਂ ਦੇ ਆਧਾਰ 'ਤੇ ਭਾਰਤ ਬਾਇਓਟੈੱਕ ਦਾ ਭਰੋਸਾ ਹੈ ਕਿ ਸੁਰੱਖਿਆ ਦੇ ਉੱਚ ਪੱਧਰ ਨੂੰ ਬਣਾਏ ਰੱਖਣ ਲਈ ਤੀਸਰੀ ਖੁਰਾਕ ਲਾਭਕਾਰੀ ਹੋਵੇਗੀ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਹੋਏ ਕੋਰੋਨਾ ਪਾਜ਼ੇਟਿਵ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।