ਬੈਂਗਲੁਰੂ ’ਚ 16 ਸਾਲਾ ਕੁੜੀ ਨੂੰ ਨਿਕਾਹ ਲਈ ਕੀਤਾ ਗਿਆ ਮਜਬੂਰ

Wednesday, Oct 01, 2025 - 10:32 PM (IST)

ਬੈਂਗਲੁਰੂ ’ਚ 16 ਸਾਲਾ ਕੁੜੀ ਨੂੰ ਨਿਕਾਹ ਲਈ ਕੀਤਾ ਗਿਆ ਮਜਬੂਰ

ਬੈਂਗਲੁਰੂ, (ਭਾਸ਼ਾ)- ਬੈਂਗਲੁਰੂ ਦੇ ਅਨੇਪਾਲਿਆ ਦੀ ਇਕ ਮਸਜਿਦ ’ਚ 16 ਸਾਲਾ ਕੁੜੀ ਦਾ ਜਬਰੀ ਨਿਕਾਹ ਕੀਤੇ ਜਾਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਸ ਅਨੁਸਾਰ ਇਕ ਸਰਕਾਰੀ ਅਧਿਕਾਰੀ ਦੀ ਸ਼ਿਕਾਇਤ ’ਤੇ ਬਾਲ ਵਿਆਹ ਰੋਕੂ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਅਸ਼ੋਕ ਨਗਰ ਪੁਲਸ ਸਟੇਸ਼ਨ ’ਚ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਜਿਸ ’ਚ ਦੋਸ਼ ਲਾਇਆ ਗਿਆ ਕਿ ਕੁੜੀ ਦੇ ਮਾਪਿਆਂ ਨੇ ਉਸ ਨੂੰ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਸੀ।

ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਇਕ ਤੀਜੀ ਧਿਰ ਤੋਂ ਸ਼ਿਕਾਇਤ ਮਿਲੀ ਸੀ ਜਿਸ ਪਿੱਛੋਂ ਮਾਮਲਾ ਬਾਲ ਭਲਾਈ ਕਮੇਟੀ ਨੂੰ ਭੇਜਿਆ ਗਿਆ। ਕਮੇਟੀ ਦੀ ਰਿਪੋਰਟ ਤੋਂ ਬਾਅਦ ਐੱਫ. ਆਈ. ਆਰ. ਦਰਜ ਕੀਤੀ ਗਈ। ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।


author

Rakesh

Content Editor

Related News