ਪਟਾਕਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, 14 ਲੋਕ ਜ਼ਿੰਦਾ ਸੜੇ

10/08/2023 2:52:10 PM

ਬੈਂਗਲੁਰੂ- ਬੈਂਗਲੁਰੂ ਦੇ ਅਨੇਕਲ ਤਾਲੁਕ ਦੇ ਅੱਟੀਬੇਲ ਇਲਾਕੇ ਵਿਚ ਸਥਿਤ ਪਟਾਕੇ ਦੀ ਇਕ ਦੁਕਾਨ 'ਚ ਅੱਗ ਲੱਗਣ ਨਾਲ 14 ਲੋਕ ਜ਼ਿੰਦਾ ਸੜ ਗਏ। ਪੁਲਸ ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਦੁਕਾਨ 'ਚ ਅੱਗ ਲੱਗਣ ਨਾਲ 12 ਲੋਕਾਂ ਦੀ ਸੜ ਕੇ ਮੌਤ ਹੋ ਗਈ ਸੀ, ਜਦਕਿ ਦੋ ਹੋਰ ਲੋਕਾਂ ਨੇ ਐਤਵਾਰ ਨੂੰ ਇਲਾਜ ਦੌਰਾਨ ਦਮ ਤੋੜ ਦਿੱਤਾ। ਉੱਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੇ ਸ਼ਨੀਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ ਅਤੇ ਘਟਨਾ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਸਿੱਧਰਮਈਆ ਨੇ ਘਟਨਾ ਵਿਚ ਲੋਕਾਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। 

ਇਹ ਵੀ ਪੜ੍ਹੋ- ਗਰੀਬ ਮਜ਼ਦੂਰਾਂ ਨੂੰ 5 ਰੁਪਏ ’ਚ ਮਿਲੇਗਾ ਭੋਜਨ, CM ਵੱਲੋਂ ‘ਮੋਬਾਇਲ ਰਸੋਈ ਯੋਜਨਾ’ ਦੀ ਸ਼ੁਰੂਆਤ

ਪੁਲਸ ਮੁਤਾਬਕ ਮ੍ਰਿਤਕਾਂ ਵਿਚ ਜ਼ਿਆਦਾਤਰ ਪਟਾਕੇ ਦੀ ਦੁਕਾਨ ਵਿਚ ਕੰਮ ਕਰਨ ਵਾਲੇ ਕਾਮੇ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੁਪਹਿਰ ਸਾਢੇ 3 ਵਜੇ ਵਾਪਰੀ, ਜਦੋਂ ਇਕ ਵਾਹਨ ਤੋਂ ਪਟਾਕਿਾਆਂ ਦੇ ਡੱਬਿਆਂ ਨੂੰ ਉਤਾਰਨ ਦਾ ਕੰਮ ਜਾਰੀ ਸੀ। ਪੁਲਸ ਮੁਤਾਬਕ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਕੁਝ ਕਾਮੇ ਦੁਕਾਨ ਦੇ ਅੰਦਰ ਕੰਮ ਕਰ ਰਹੇ ਸਨ।

ਇਹ ਵੀ ਪੜ੍ਹੋ- 10ਵੀਂ ਅਤੇ 12ਵੀਂ ਦੇ ਬੋਰਡ ਇਮਤਿਹਾਨਾਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਦਾ ਵੱਡਾ ਬਿਆਨ

ਪੁਲਸ ਦਾ ਕਹਿਣਾ ਹੈ ਕਿ ਨਰਾਤੇ ਅਤੇ ਦੀਵਾਲੀ ਨੂੰ ਵੇਖਦਿਆਂ ਦੁਕਾਨ ਵਿਚ ਲੱਖਾਂ ਰੁਪਏ ਦੇ ਪਟਾਕੇ ਰੱਖੇ ਹੋਏ  ਸਨ, ਜਿਨ੍ਹਾਂ ਵਿਚ ਅੱਗ ਲੱਗਣ ਨਾਲ ਧਮਾਕਾ ਹੋਣ ਗਿਆ। ਅੱਗ ਦੀ ਵਜ੍ਹਾ ਨਾਲ ਦੁਕਾਨ ਦੇ ਆਲੇ-ਦੁਆਲੇ ਖੜ੍ਹੇ ਵਾਹਨ ਸੜ ਕੇ ਸੁਆਹ ਹੋ ਗਏ। ਇਹ ਘਟਨਾ ਤਾਮਿਲਨਾਡੂ ਸਰਹੱਦ ਤੋਂ ਕੁਝ ਦੂਰੀ 'ਤੇ ਵਾਪਰੀ। ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਜ਼ਖ਼ਮੀਆਂ ਨੂੰ 1-1  ਲੱਖ ਰੁਪਏ ਅਤੇ ਮਾਮੂਲੀ ਰੂਪ ਨਾਲ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News