ਬਾਬਰੀ ਵਰਗੀ ਮਸਜਿਦ ਲਈ ਹੁਣ ਤੱਕ 3 ਕਰੋੜ ਰੁਪਏ ਦਾ ਚੰਦਾ ਮਿਲਿਆ
Tuesday, Dec 09, 2025 - 11:12 PM (IST)
ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ ਬਰਖਾਸਤ ਵਿਧਾਇਕ ਹੁਮਾਯੂੰ ਕਬੀਰ ਵਲੋਂ ਮੁਰਸ਼ਿਦਾਬਾਦ ’ਚ ਪ੍ਰਸਤਾਵਿਤ ਬਾਬਰੀ ਮਸਜਿਦ ਵਰਗੀ ਮਸਜਿਦ ਲਈ ਮਿਲੇ ਚੰਦੇ ਦੀ ਰਾਸ਼ੀ 2.47 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਵਿਧਾਇਕ ਦੇ ਸਹਿਯੋਗੀਆਂ ਨੇ ਮੰਗਲਵਾਰ ਨੂੰ ਇਹ ਦਾਅਵਾ ਕੀਤਾ। ਕਬੀਰ ਨੇ ਸ਼ਨੀਵਾਰ ਨੂੰ ਮੁਰਸ਼ਿਦਾਬਾਦ ਜ਼ਿਲੇ ਦੇ ਰੇਜੀਨਗਰ ’ਚ ਇਸ ਮਸਜਿਦ ਦਾ ਨੀਂਹ ਪੱਥਰ ਰੱਖਿਆ ਸੀ। ਕਬੀਰ ਅਨੁਸਾਰ ਉਕਤ ਸਥਾਨ ’ਤੇ 12 ਦਾਨ ਪੇਟੀਆਂ ਰੱਖੀਆਂ ਗਈਆਂ ਸਨ।
