ਟਰਾਂਸਜੈਂਡਰਸ ਵਲੋਂ ਭੀਖ ਮੰਗਣ ਨੂੰ ਅਪਰਾਧ ਦੀ ਸ਼੍ਰੇਣੀ ''ਚੋਂ ਕੀਤਾ ਗਿਆ ਬਾਹਰ
Sunday, Jul 14, 2019 - 06:50 PM (IST)

ਨਵੀਂ ਦਿੱਲੀ— ਟਰਾਂਸਜੈਂਡਰਸ ਵਲੋਂ ਭੀਖ ਮੰਗਣ ਨੂੰ ਅਪਰਾਧਿਕ ਸਰਗਰਮੀ ਦੱਸਣ ਵਾਲੇ ਬਿੱਲ 2019 ਦੀ ਇਕ ਵਾਦ-ਵਿਵਾਦ ਵਾਲੀ ਵਿਵਸਥਾ ਨੂੰ ਹਟਾ ਦਿੱਤਾ ਗਿਆ ਹੈ। ਇਸ ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਦੋ ਦਿਨ ਪਹਿਲਾਂ ਪ੍ਰਵਾਨਗੀ ਦਿੱਤੀ ਸੀ। ਹੁਣ ਇਸ ਨੂੰ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਬਿੱਲ 'ਚੋਂ ਉਸ ਵਿਵਸਥਾ ਨੂੰ ਹਟਾ ਦਿੱਤਾ ਗਿਆ ਹੈ। ਜਿਸ ਅਧੀਨ ਟਰਾਂਸਜੈਂਡਰਸ ਨੂੰ ਆਪਣੇ ਭਾਈਚਾਰੇ ਦੇ ਹੋਣ ਬਾਰੇ ਮਾਨਤਾ ਹਾਸਲ ਕਰਨ ਲਈ ਜ਼ਿਲਾ ਸਕਰੀਨਿੰਗ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਜ਼ਰੂਰੀ ਸੀ।