ਸੁਤੰਤਰਤਾ ਦਿਵਸ ਤੋਂ ਪਹਿਲਾਂ ਰਾਸ਼ਟਰਪਤੀ ਕੋਵਿੰਦ ਨੇ ਦੇਸ਼ ਨੂੰ ਕੀਤਾ ਸੰਬੋਧਿਤ

08/14/2019 7:21:14 PM

ਨਵੀਂ ਦਿੱਲੀ— 73ਵੇਂ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ ਦੀ ਸ਼ਾਮ ਰਾਸ਼ਟਰਪਤੀ ਕੋਵਿੰਦ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਦੇਸ਼ ਦੇ ਨਾਂ ਇਸ ਸੰਬੋਧਨ 'ਚ ਰਾਸ਼ਟਰਪਤੀ ਕਈ ਅਹਿਮ ਮੁੱਦਿਆਂ 'ਤੇ ਆਪਣੀ ਗੱਲ ਰੱਖ ਰਹੇ ਹਨ। 
ਉਥੇ ਹੀ ਪਿਛਲੇ ਸਾਲ ਆਪਣੇ ਸੰਬੋਧਨ 'ਚ ਸੁਤੰਤਰਤਾ ਦਿਵਸ ਤੋਂ ਇਕ ਦਿਨ ਪਹਿਲਾਂ ਦਾ ਸ਼ਾਮ 'ਤੇ ਰਾਸ਼ਟਰ ਦੇ ਨਾਂ ਸੰਦੇਸ਼ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਵਿਵਾਦਾਂ 'ਚ ਪੈਣਾ ਛੱਡ ਕੇ ਦੇਸ਼ ਨੂੰ ਵਿਕਾਸ ਵੱਲ ਲੈ ਜਾਣ 'ਚ ਭਾਗੀਦਾਰ ਬਣਨ। ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਤੇ ਫੌਜੀ ਸਾਡੇ ਲਈ ਵਿਸ਼ੇਸ਼ ਯੋਗਦਾਨ ਦਿੰਦੇ ਹਨ। ਜਿਥੇ ਕਿਸਾਨ ਕਰੋੜਾਂ ਦੇਸ਼ਵਾਸੀਆਂ ਲਈ ਅਨਾਜ ਪੈਦਾ ਕਰ ਉਨ੍ਹਾਂ ਦਾ ਪੋਸ਼ਣ ਕਰਦੇ ਹਨ। ਉਥੇ ਹੀ ਫੌਜੀ ਮੁਸ਼ਕਿਲ ਹਾਲਾਤਾਂ 'ਚ ਦੇਸ਼ ਦੀ ਰੱਖਿਆ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

* ਇਹ ਸੁਤੰਤਰਤਾ ਦਿਵਸ ਭਾਰਤ-ਮਾਤਾ ਦੀਆਂ ਸਾਰੀਆਂ ਸੰਤਾਨਾਂ ਲਈ ਕਾਫੀ ਖੁਸ਼ੀ ਭਰਿਆ ਦਿਨ ਹੈ, ਭਾਵੇ ਉਹ ਦੇਸ਼ 'ਚ ਹੋਵੇਂ ਜਾਂ ਵਿਦੇਸ਼ 'ਚ।
* 73ਵੇਂ ਸੁਤੰਤਰਤਾ ਦਿਵਸ 'ਤੇ ਹਾਰਦਿਕ ਵਧਾਈ।
* ਗੁਰੂ ਨਾਨਕ ਦੇਵ ਜੀ ਦੇ ਸਾਰੇ ਨੁਮਾਇੰਦਿਆਂ ਨੂੰ ਮੈਂ ਇਸ ਪਵਿੱਤਰ ਜਯੰਤਰੀ ਸਾਲ ਲਈ ਆਪਣੀ ਹਾਰਦਿਕ ਸ਼ੂਭਕਾਮਾਨਾਵਾਂ ਦਿੰਦਾ ਹਾਂ।
* 2019 ਦਾ ਇਹ ਸਾਲ, ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਵੀ ਹੈ। ਉਹ ਭਾਰਤ ਦੇ ਸਭ ਤੋਂ ਮਹਾਨ ਸੰਤਾਂ 'ਚੋਂ ਇਕ ਹਨ।
* ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਗੌਰਵਸ਼ਾਲੀ ਦੇਸ਼ ਨੂੰ ਨਵੀਂ ਉਚਾਈ 'ਤੇ ਲਿਉਣ ਲਈ ਜੋਸ਼ ਨਾਲ ਮੌਢੇ ਨਾਲ ਮੌਢਾ ਮਿਲਾ ਕੇ ਕੰਮ ਕਰੇ।
* ਇਸ ਸਾਲ ਗਰਮੀਆਂ 'ਚ ਸਾਰੇ ਦੇਸ਼ਵਾਸੀਆਂ ਨੇ 17ਵੀਂ ਆਮ ਚੋਣਾਂ 'ਚ ਹਿੱਸਾ ਲੈ ਕੇ ਵਿਸ਼ਵ ਦੀ ਸਭ ਤੋਂ ਵੱਡੀ ਲੋਕਤਾਂਤਰਿਕ ਪ੍ਰਕਿਰਿਆ ਨੂੰ ਸੰਪਨ ਕੀਤਾ ਹੈ। ਇਸ ਉਪਲਬੱਧੀ ਲਈ ਸਾਰੇ ਵੋਟਰਾਂ ਵਧਾਈ ਦੇ ਪਾਤਰ ਹਨ।
* ਮੈਨੂੰ ਵਿਸ਼ਵਾਸ ਹੈ ਕਿ ਜੰਮੂ ਕਸ਼ਮੀਰ ਤੇ ਲੱਦਾਖ ਲਈ ਹਾਲ ਹੀ 'ਚ ਕੀਤੇ ਗਏ ਬਦਲਾਅਵਾਂ ਨਾਲ ਉਥੇ ਦੇ ਨਿਵਾਸੀ ਬਹੁਤ ਜ਼ਿਆਦਾ ਲਾਭ ਹੋਵੇਗਾ।
* ਜਿਸ ਮਹਾਨ ਪੀੜੀ ਦੇ ਲੋਕਾਂ ਨੇ ਅਸੀਂ ਆਜ਼ਾਦੀ ਦਿਵਾਈ, ਉਨ੍ਹਾਂ ਲਈ ਆਜ਼ਾਦੀ, ਸਿਰਫ ਰਾਜਨੀਤੀਕ ਸੱਤਾ ਨੂੰ ਹਾਸਲ ਕਰਨ ਤਕ ਕਮੇਟੀ ਨਹੀਂ ਸੀ। ਉਨ੍ਹਾਂ ਦਾ ਟੀਚਾ ਹਰੇਕ ਦੇ ਜੀਵਨ ਤੇ ਸਾਮਾਜ ਦੀ ਵਿਵਸਥਾ ਨੂੰ ਬਿਹਤਰ ਬਣਾਉਣਾ ਵੀ ਸੀ।


Inder Prajapati

Content Editor

Related News