ਪੇਨਕਿਲਰ ਨਾਲੋਂ ਜ਼ਿਆਦਾ ਪ੍ਰਭਾਵੀ ਹੁੰਦੀ ਹੈ ਬੀਅਰ!

12/01/2019 12:01:30 AM

ਨਵੀਂ ਦਿੱਲੀ (ਸਾ. ਟਾ.)-ਜੇਕਰ ਤੁਸੀਂ ਬੀਅਰ ਪੀਂਦੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਸਕਦੀ ਹੈ। ਸੋਚ ਰਹੇ ਹੋਵੋਗੇ ਕਿ ਬੀਅਰ ਅਤੇ ਇਸ ਖਬਰ ਦਾ ਕੀ ਕੁਨੈਕਸ਼ਨ ਹੈ। ਜ਼ਿਆਦਾਤਰ ਕੰਮ ਜਾਂ ਦੌੜ-ਭੱਜ ਕਾਰਣ ਲੋਕਾਂ ਨੂੰ ਸਿਰਦਰਦ ਹੋਣ ਲੱਗਦਾ ਹੈ। ਇਸ ਦੇ ਲਈ ਕਈ ਲੋਕ ਪੇਨ ਕਿਲਰ ਦਾ ਇਸਤੇਮਾਲ ਕਰਦੇ ਹਨ। ਹਾਲਾਂਕਿ ਕਈ ਘਰੇਲੂ ਨੁਸਖਿਆਂ ਨਾਲ ਵੀ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਇਕ ਹਾਲੀਆ ਖੋਜ ’ਚ ਸਾਹਮਣੇ ਆਇਆ ਹੈ ਕਿ ਸਿਰਦਰਦ ਹੋਣ ’ਤੇ ਬੀਅਰ ਤੁਹਾਨੂੰ ਕਿਸੇ ਪੇਨ ਕਿਲਰ ਤੋਂ ਜ਼ਿਆਦਾ ਰਾਹਤ ਦੇ ਸਕਦੀ ਹੈ। ਹਾਲਾਂਕਿ ਇਸ ਖੋਜ ਨੂੰ ਲੈ ਕੇ ਅਜੇ ਮਾਹਿਰਾਂ ਦਾ ਜਵਾਬ ਆਉਣਾ ਬਾਕੀ ਹੈ। ਉਂਝ ਇਸ ਰਿਸਰਚ ’ਚ ਵੀ ਕਈ ਤੱਥਾਂ ਨੂੰ ਆਧਾਰ ਬਣਾ ਕੇ ਨਤੀਜਾ ਦਿੱਤਾ ਗਿਆ ਹੈ। ਹਾਲਾਂਕਿ ਅਜਿਹਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਦਿਲਚਸਪ ਰਿਸਰਚ ਬਾਰੇ ਤੁਹਾਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।
400 ਤੋਂ ਜ਼ਿਆਦਾ ਲੋਕਾਂ ’ਤੇ ਹੋਈ ਸੀ ਖੋਜ
ਗ੍ਰੀਨਵਿਚ ਯੂਨੀਵਰਸਿਟੀ ਦੇ ਖੋਜਕਾਰਾਂ ਨੇ 400 ਤੋਂ ਜ਼ਿਆਦਾ ਲੋਕਾਂ ’ਤੇ ਸਟੱਡੀ ਕੀਤੀ ਸੀ। ਇਨ੍ਹਾਂ ਵਿਚ ਇਹ ਸਾਹਮਣੇ ਆਇਆ ਕਿ ਬੀਅਰ ਦਰਦ ’ਚ ਰਾਹਤ ਦਿਵਾਉਣ ’ਚ 25 ਫੀਸਦੀ ਤੱਕ ਜ਼ਿਆਦਾ ਕਾਰਗਰ ਹੁੰਦੀ ਹੈ। ਖੋਜਕਾਰਾਂ ਨੇ ਦੱਸਿਆ ਕਿ ਅਲਕੋਹਲ ਦਰਜ ਨਿਵਾਰਕ ਹੁੰਦਾ ਹੈ ਅਤੇ ਦਰਦ ’ਚ ਬਹੁਤ ਹੱਦ ਤੱਕ ਆਰਾਮ ਮਿਲਦਾ ਹੈ। ਹਾਲਾਂਕਿ ਬੀਅਰ ਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ। ਘੱਟ ਮਾਤਰਾ ’ਚ ਬੀਅਰ ਪੀਣ ਨਾਲ ਦੋ ਫਾਇਦੇ ਹੁੰਦੇ ਹਨ। ਪਹਿਲਾਂ ਇਹ ਬਲੱਡ ਅਲਕੋਹਲ ਲੇਵਲ ਨੂੰ 0.08 ਫੀਸਦੀ ਤੱਕ ਵਧਾ ਦਿੰਦੀ ਹੈ, ਦੂਸਰਾ ਇਹ ਦਰਦ ਦੀ ਇੰਟੇਸਿਟੀ ਘੱਟ ਕਰ ਕੇ ਇਸ ਨੂੰ ਸਹਿਣ ਦੀ ਸਮਰੱਥਾ ਦਿੰਦਾ ਹੈ।
ਪੇਨ ਕਿਲਰ ਤੋਂ ਜ਼ਿਆਦਾ ਪਾਵਰਫੁੱਲ
ਇਸ ਸਟੱਡੀ ਨੂੰ ਕਰਨ ਵਾਲੇ ਡਾ. ਟ੍ਰੇਵਰ ਥੋਮਸਨ ਦੱਸਦੇ ਹਨ ਕਿ ਸਾਨੂੰ ਲੋੜੀਂਦੇ ਸਬੂਤ ਮਿਲੇ ਹਨ ਕਿ ਅਲਕੋਹਲ ਬਹੁਤ ਇਫੈਕਟਿਵ ਪੇਨਕਿਲਰ ਹੈ। ਇਹ ਪੇਨ ਕਿਲਰ ਦੇ ਮੁਕਾਬਲੇ ’ਚ ਜ਼ਿਆਦਾ ਪ੍ਰਭਾਵੀ ਹੈ। ਇਸ ਖੋਜ ਦਾ ਨਤੀਜਾ ਇਹੋ ਨਿਕਲਦਾ ਹੈ ਕਿ ਬੀਅਰ ਵਾਰ-ਵਾਰ ਪੇਨਕਿਲਰਸ ਖਾਣ ਨਾਲੋਂ ਜ਼ਿਆਦਾ ਇਫੈਕਟਿਵ ਹੈ ਪਰ ਬੀਅਰ ਦੇ ਕਈ ਦੂਸਰੇ ਸਾਈਡ ਇਫੈਕਟਸ ਵੀ ਹਨ। ਇਸ ਲਈ ਬਿਹਤਰ ਇਹੋ ਹੋਵੇਗਾ ਕਿ ਤੁਸੀਂ ਹਮੇਸ਼ਾ ਡਾਕਟਰ ਦੀ ਸਲਾਹ ਜ਼ਰੂਰ ਲਓ।


Sunny Mehra

Content Editor

Related News