ਫਾਲੋਅਰਜ਼ ਵਧਾਉਣ ਲਈ ਬੀਅਰ ਵੰਡਣਾ ਯੂਟਿਊਬਰ ਨੂੰ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ

Friday, Jun 21, 2024 - 09:44 AM (IST)

ਹਰਿਦੁਆਰ (ਭਾਸ਼ਾ) - ਸੋਸ਼ਲ ਮੀਡੀਆ ਐਪ ‘ਇੰਸਟਾਗ੍ਰਾਮ’ ’ਤੇ ਆਪਣੇ ਫਾਲੋਅਰਜ਼ ਨੂੰ ਵਧਾਉਣ ਲਈ ਇਥੇ ਇਕ ਪਾਬੰਦੀਸ਼ੁਦਾ ਖੇਤਰ ਵਿਚ ਬੀਅਰ ਵੰਡਣਾ ਇਕ ਯੂਟਿਊਬਰ ਲਈ ਮਹਿੰਗਾ ਸਾਬਤ ਹੋਇਆ ਅਤੇ ਉਸ ਨੂੰ ਪੁਲਸ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਇੱਥੇ ਦੱਸਿਆ ਕਿ ਸਿਡਕੁਲ ਦੇ ਰਹਿਣ ਵਾਲੇ ਅੰਕੁਰ ਚੌਧਰੀ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਐਕਟ ਤਹਿਤ ਉਸਦਾ ਚਲਾਨ ਕੱਟਿਆ ਗਿਆ ਅਤੇ ਉਸ ਨੂੰ ਜਨਤਕ ਤੌਰ ’ਤੇ ਲੋਕਾਂ ਤੋਂ ਮੁਆਫ਼ੀ ਮੰਗਣੀ ਪਈ।

ਇਹ ਖ਼ਬਰ ਵੀ ਪੜ੍ਹੋ- ਮੂਸੇਵਾਲਾ ਦੇ ਨਵੇਂ Dilemma ਗੀਤ ਦਾ ਟੀਜ਼ਰ ਰਿਲੀਜ਼, ਕਿਸੇ ਵੇਲੇ ਵੀ ਹੋ ਸਕਦੈ ਰਿਲੀਜ਼

ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਯੂਟਿਊਬਰ ਅੰਕੁਰ ਚੌਧਰੀ ਆਪਣੇ ਚੈਨਲ ’ਤੇ ਸਬਸਕ੍ਰਾਈਬਰ, ਕੁਮੈਂਟ ਤੇ ਲਾਈਕ ਵਧਾਉਣ ਲਈ ਕਨਖਲ ਵਿਚ ਥਾਂ-ਥਾਂ ਮੁਫਤ ਵਿਚ ਬੀਅਰ ਵੰਡਦੇ ਦਿਖਾਈ ਦਿੱਤੇ ਸਨ। ਹਰਿਦੁਆਰ ਦੇ ਕਨਖਲ ਖੇਤਰ ਵਿਚ ਮੀਟ ਅਤੇ ਸ਼ਰਾਬ ’ਤੇ ਪਾਬੰਦੀ ਹੈ। ‘ਬੀਅਰ ਚੈਲੇਂਜ’ ਦੀ ਇਸ ਵੀਡੀਓ ਨੂੰ ਦੇਖ ਕੇ ਲੋਕਾਂ ’ਚ ਬਹੁਤ ਗੁੱਸਾ ਸੀ ਅਤੇ ਸ਼ਰਧਾਲੂਆਂ ਨੇ ਯੂਟਿਊਬਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News