ਫਾਲੋਅਰਜ਼ ਵਧਾਉਣ ਲਈ ਬੀਅਰ ਵੰਡਣਾ ਯੂ-ਟਿਊਬਰ ਨੂੰ ਪਿਆ ਮਹਿੰਗਾ

Friday, Jun 21, 2024 - 05:35 AM (IST)

ਫਾਲੋਅਰਜ਼ ਵਧਾਉਣ ਲਈ ਬੀਅਰ ਵੰਡਣਾ ਯੂ-ਟਿਊਬਰ ਨੂੰ ਪਿਆ ਮਹਿੰਗਾ

ਹਰਿਦੁਆਰ - ਸੋਸ਼ਲ ਮੀਡੀਆ ਐਪ ‘ਇੰਸਟਾਗ੍ਰਾਮ’ ’ਤੇ ਆਪਣੇ ਫਾਲੋਅਰਜ਼ ਨੂੰ ਵਧਾਉਣ ਲਈ ਇਥੇ ਇਕ ਪਾਬੰਦੀਸ਼ੁਦਾ ਖੇਤਰ ਵਿਚ ਬੀਅਰ ਵੰਡਣਾ ਇਕ ਯੂਟਿਊਬਰ ਲਈ ਮਹਿੰਗਾ ਸਾਬਤ ਹੋਇਆ ਅਤੇ ਉਸ ਨੂੰ ਪੁਲਸ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਇੱਥੇ ਦੱਸਿਆ ਕਿ ਸਿਡਕੁਲ ਦੇ ਰਹਿਣ ਵਾਲੇ ਅੰਕੁਰ ਚੌਧਰੀ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਐਕਟ ਤਹਿਤ ਉਸਦਾ ਚਲਾਨ ਕੱਟਿਆ ਗਿਆ ਅਤੇ  ਉਸ ਨੂੰ ਜਨਤਕ ਤੌਰ ’ਤੇ ਲੋਕਾਂ ਤੋਂ ਮੁਆਫ਼ੀ ਮੰਗਣੀ ਪਈ।

ਇਹ ਵੀ ਪੜ੍ਹੋ- ਬਦਲਦੇ ਮੌਸਮ ਕਾਰਨ ਗਰਮੀ ਤੋਂ ਮਿਲੀ ਰਾਹਤ, ਤੂਫਾਨ ਦੀਆਂ ਘਟਨਾਵਾਂ 'ਚ 6 ਲੋਕਾਂ ਦੀ ਮੌਤ

ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਯੂਟਿਊਬਰ ਅੰਕੁਰ ਚੌਧਰੀ ਆਪਣੇ ਚੈਨਲ ’ਤੇ ਸਬਸਕ੍ਰਾਈਬਰ, ਕੁਮੈਂਟ ਤੇ ਲਾਈਕ ਵਧਾਉਣ ਲਈ ਕਨਖਲ ਵਿਚ ਥਾਂ-ਥਾਂ ਮੁਫਤ ਵਿਚ ਬੀਅਰ ਵੰਡਦੇ ਦਿਖਾਈ ਦਿੱਤੇ ਸਨ। ਹਰਿਦੁਆਰ ਦੇ ਕਨਖਲ ਖੇਤਰ ਵਿਚ ਮੀਟ ਅਤੇ ਸ਼ਰਾਬ ’ਤੇ ਪਾਬੰਦੀ ਹੈ। ‘ਬੀਅਰ ਚੈਲੇਂਜ’ ਦੀ ਇਸ ਵੀਡੀਓ ਨੂੰ ਦੇਖ ਕੇ ਲੋਕਾਂ ’ਚ ਬਹੁਤ ਗੁੱਸਾ ਸੀ ਅਤੇ ਸ਼ਰਧਾਲੂਆਂ  ਨੇ ਯੂਟਿਊਬਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ- ਫਲਾਈਟ 'ਚ ਖਾਣੇ 'ਚ ਮਿਲੀ ਬਲੇਡ ਵਰਗੀ ਚੀਜ਼, ਤਾਜਸੈੱਟ ਨੂੰ ਨੋਟਿਸ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News