ਸੈਲਾਨੀਆਂ ਲਈ ਮਹਿੰਗਾ ਹੋਇਆ ਇਹ ਖੂਬਸੂਰਤ ਦੇਸ਼

11/17/2019 7:08:19 PM

ਨਵੀਂ ਦਿੱਲੀ (ਇੰਟ.)- ਸ਼ਾਂਤਮਈ ਮਾਹੌਲ, ਪਹਾੜ ਅਤੇ ਵਧੀਆ ਹਾਸਪਟੈਲਿਟੀ ਦੇ ਚੱਕਰ ’ਚ ਭੂਟਾਨ ਲੰਬੇ ਸਮੇਂ ਤੋਂ ਸੈਲਾਨੀਆਂ ਦੀ ਪਸੰਦੀਦਾ ਥਾਂ ਬਣਿਆ ਹੋਇਆ ਹੈ। ਇੰਨਾ ਹੀ ਨਹੀਂ ਇਨ੍ਹਾਂ ਸਾਰਿਆਂ ਦੀ ਕੀਮਤ ਵੀ ਕਾਫੀ ਘੱਟ ਚੁਕਾਣੀ ਪੈਂਦੀ ਹੈ ਪਰ ਹੁਣ ਸੈਲਾਨੀਆਂ ਨੂੰ ਥੋੜਾ ਜ਼ਿਆਦਾ ਖਰਚ ਕਰਨਾ ਪੈ ਸਕਦਾ ਹੈ। ਭੂਟਾਨ ਸੈਰ-ਸਪਾਟਾ ਕੌਂਸਲ (ਟੀ.ਸੀ.ਬੀ.) ਨੇ ਹਾਲ ਹੀ ’ਚ ਦੇਸ਼ ਦੇ ਵੱਖ-ਵੱਖ ਸਮਾਰਕਾਂ ’ਤੇ ਐਂਟਰੀ ਫੀਸ ਨੂੰ ਜਨਵਰੀ 2020 ਤੋਂ ਵਧਾਉਣ ਦਾ ਫੈਸਲਾ ਲਿਆ ਹੈ। ਹਾਲੀਆ ਰਿਪੋਰਟਸ ਦੀ ਮੰਨਿਆ ਤਾਂ ਪਾਰੋ ਜ਼ਿਲੇ ਸਥਿਤ ‘ਟਾਈਗਰ ਨੈਸਟ’ ਦੇ ਵੀਜ਼ਨਿੰਗ ਫੀਸ ਨੂੰ 7.14 ਡਾਲਰ ਤੋਂ ਵਧਾ ਕੇ 14.25 ਡਾਲਰ ਕਰ ਦਿੱਤਾ ਗਿਆ ਹੈ। ਜਦੋਂ ਕਿ ਤਾਸ਼ਿਚੋਂ-ਦੁਰਜ਼ੋਂਗ, ਮੈਮੋਰੀਅਲ ਚੋਟੇਨ ਅਤੇ ਸਮੇਤ ਹੋਰ ਸਮਾਰਕਾਂ ’ਚ ਇਹ ਫੀਸ 4.28 ਡਾਲਰ ਤੋਂ 7.14 ਡਾਲਰ ਤਕ ਵਧਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੂੰ ਇਸ ਫੀਸ ’ਚ 50 ਫੀਸਦੀ ਦੀ ਛੋਟ ਦਿੱਤੀ ਗਈ ਹੈ।

ਟੀ.ਸੀ.ਬੀ. ਦੇ ਇਕ ਅਧਿਕਾਰੀ ਅਨੁਸਾਰ ਇਸ ਵਾਧੇ ਨਾਲ ਦੇਸ਼ ’ਚ ਸੈਰ-ਸਪਾਟੇ ਨੂੰ ਬਿਹਤਰ ਬਣਾਉਣ ਦੇ ਲਈ ਉਪਯੋਗ ਕੀਤਾ ਜਾਵੇਗਾ। ਇਸ ਫੀਸ ਵਾਧੇ ਨੂੰ ਦੇਸ਼ ਲਗਾਤਾਰ ਵਧ ਰਹੇ ਸੈਲਾਨੀਆਂ ਦੀ ਭੀੜ ਦੀ ਸਮੱਸਿਆ ਨਾਲ ਨਜਿੱਠਣ ਦੇ ਉਪਾਅ ਦੇ ਤੌਰ ’ਤੇ ਵੀ ਵੇਖਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਸਮਾਰਕਾਂ ਦੇ ਕੋਲ ਸੈਲਾਨੀਆਂ ਲਈ ਇਕ ਸ਼ੈੱਡ, ਟਾਇਲਟ ਅਤੇ ਕੈਂਟੀਨ, ਵਰਗੀਆਂ ਸਹੂਲਤਾਂ ਨੂੰ ਬਿਹਤਰ ਬਣਾਉਣ ’ਚ ਮਦਦ ਮਿਲੇਗੀ। ਉਥੇ ਇਕ ਟੂਰ ਗਾਈਡ ਦਾ ਕਹਿਣਾ ਹੈ ਕਿ ਰੀਜ਼ਨਲ ਸੈਲਾਨੀਆਂ ਦੇ ਲਈ ਸਹੀ ਦਿਸ਼ਾ-ਨਿਰਦੇਸ਼ ਅਤੇ ਨਿਯਮ ਉਨ੍ਹਾਂ ਦੀ ਪਰੇਸ਼ਾਨੀਆਂ ਨੂੰ ਘੱਟ ਕਰਨ ’ਚ ਮਦਦ ਕਰਨਗੇ। ਪਿਛਲੇ ਦਿਨੀਂ ਆਈਆਂ ਰਿਪੋਰਟਾਂ ਦੀਆਂ ਮੰਨੀਆਂ ਤਾਂ ਭੂਟਾਨ ’ਚ ਵਧਦੇ ਹੋਏ ਸੈਲਾਨੀਆਂ ਦੀ ਗਿਣਤੀ ਨੂੰ ਦੇਖਦਿਆਂ ਕਈ ਟਰੈਵਲ ਫਰਮਾਂ ਨੇ ਆਪਣੇ ਪ੍ਰੋਡਕਟ ਦੀ ਲਿਸਟ ਤੋਂ ਭੂਟਾਨ ਨੂੰ ਹੱਟਾ ਦਿੱਤਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਭੀੜ-ਭਾੜ ਵਾਲਾ ਸਥਾਨ ਬਣ ਚੁੱਕਾ ਹੈ। ਨਾਲ ਹੀ ਜੋ ਲੋਕ ਜ਼ਿਆਦਾ ਪੈਸੇ ਖਰਚ ਕਰਕੇ ਆਉਂਦੇ ਹਨ ਉਨ੍ਹਾਂ ਨੂੰ ਵੀ ਸ਼ਿਕਾਇਤ ਰਹਿੰਦੀ ਹੈ ਕਿ ਜ਼ਿਆਦਾ ਪੈਸੇ ਦੇਣ ਤੋਂ ਬਾਅਦ ਵੀ ਉਨ੍ਹਾਂ ਨੂੰ ਹੋਟਲ ਮਿਲਣ ’ਚ ਮੁਸ਼ਕਲ ਹੁੰਦੀ ਹੈ।


Sunny Mehra

Content Editor

Related News