ਕੋਚਿੰਗ ਸੈਂਟਰ 'ਚ ਭਰਿਆ ਪਾਣੀ, ਕਈ ਵਿਦਿਆਰਥੀ ਲਾਪਤਾ, 3 ਵਿਦਿਆਰਥਣਾਂ ਦੀਆਂ ਮਿਲੀਆਂ ਲਾਸ਼ਾਂ

Sunday, Jul 28, 2024 - 05:33 AM (IST)

ਕੋਚਿੰਗ ਸੈਂਟਰ 'ਚ ਭਰਿਆ ਪਾਣੀ, ਕਈ ਵਿਦਿਆਰਥੀ ਲਾਪਤਾ, 3 ਵਿਦਿਆਰਥਣਾਂ ਦੀਆਂ ਮਿਲੀਆਂ ਲਾਸ਼ਾਂ

ਨਵੀਂ ਦਿੱਲੀ - ਦਿੱਲੀ 'ਚ ਮੀਂਹ ਕਾਰਨ ਰਾਜੇਂਦਰ ਨਗਰ ਸਥਿਤ ਕੋਚਿੰਗ ਸੈਂਟਰ 'ਚ ਕਈ ਵਿਦਿਆਰਥੀ ਫਸ ਗਏ ਹਨ। ਅਕੈਡਮੀ ਦੀ ਬੇਸਮੈਂਟ ਵਿੱਚ ਬਰਸਾਤੀ ਪਾਣੀ ਭਰ ਜਾਣ ਕਾਰਨ ਵਿਦਿਆਰਥੀ ਫਸੇ ਹੋਏ ਹਨ। ਹੁਣ ਤੱਕ 3 ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਹੋਰ ਲਾਪਤਾ ਵਿਦਿਆਰਥੀਆਂ ਦੀ ਭਾਲ ਜਾਰੀ ਹੈ। ਅਕੈਡਮੀ ਵਿੱਚ ਫਸੇ ਵਿਦਿਆਰਥੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ। ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਮੌਜੂਦ ਹੈ। ਬੇਸਮੈਂਟ 'ਚ ਸਰਚ ਆਪਰੇਸ਼ਨ ਜਾਰੀ ਹੈ। ਕੋਚਿੰਗ ਸੈਂਟਰ ਦਾ ਮਾਲਕ ਫਰਾਰ ਹੈ। ਕੋਚਿੰਗ ਸੈਂਟਰ ਦੇ ਬੇਸਮੈਂਟ 'ਚ ਲਾਈਟ ਨਾ ਹੋਣ ਕਾਰਨ ਏਜੰਸੀਆਂ ਨੂੰ ਤਲਾਸ਼ੀ ਮੁਹਿੰਮ ਚਲਾਉਣ 'ਚ ਦਿੱਕਤ ਆ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ।

ਦਿੱਲੀ ਪੁਲਸ ਦਾ ਕਹਿਣਾ ਹੈ ਕਿ ਅਕੈਡਮੀ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਕਈ ਵਿਦਿਆਰਥੀ ਫਸੇ ਹੋਏ ਹਨ। NDRF ਦੀ ਟੀਮ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜ 'ਚ ਲੱਗੀ ਹੋਈ ਹੈ। ਫਾਇਰ ਵਿਭਾਗ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਡੁੱਬਣ ਦੀ ਸੂਚਨਾ ਮਿਲਣ ਤੋਂ ਬਾਅਦ ਪੰਜ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਸਨ। ਕੋਚਿੰਗ ਸੈਂਟਰ ਦੀ ਬੇਸਮੈਂਟ ਪਾਣੀ ਨਾਲ ਭਰੀ ਹੋਈ ਹੈ। ਮਾਲ ਮੰਤਰੀ ਆਤਿਸ਼ੀ ਨੇ ਮੁੱਖ ਸਕੱਤਰ ਨੂੰ ਘਟਨਾ ਦੀ ਜਾਂਚ ਸ਼ੁਰੂ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ।

ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੇਰ ਰਾਤ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਇਕ ਹੋਰ ਵਿਦਿਆਰਥੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਫਿਲਹਾਲ ਬਚਾਅ ਕਾਰਜ ਜਾਰੀ ਹੈ ਅਤੇ ਬੇਸਮੈਂਟ ਤੋਂ ਪਾਣੀ ਕੱਢਿਆ ਜਾ ਰਿਹਾ ਹੈ। ਹੁਣ ਤੱਕ ਤਿੰਨ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਤੇਲੰਗਾਨਾ ਦੀ ਰਹਿਣ ਵਾਲੀ ਤਾਨਿਆ ਵਜੋਂ ਹੋਈ ਹੈ। ਬਾਕੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ- ਚੱਲਦੀ ਟਰੇਨ ਦੀ ਦੋ ਬੋਗੀਆਂ ਵਿਚਾਲੇ ਨੌਜਵਾਨ ਨੇ ਮਾਰੀ ਛਾਲ, ਹੋਈ ਦਰਦਨਾਕ ਮੌਤ

ਹਾਦਸਾ ਕਿਵੇਂ ਹੋਇਆ?
ਜਾਂਚ 'ਚ ਪਤਾ ਲੱਗਾ ਕਿ ਬੇਸਮੈਂਟ 'ਚ ਇਕ ਲਾਇਬ੍ਰੇਰੀ ਸੀ। ਲਾਇਬ੍ਰੇਰੀ ਵਿੱਚ ਆਮ ਤੌਰ 'ਤੇ 30 ਤੋਂ 35 ਬੱਚੇ ਹੁੰਦੇ ਸਨ। ਅਚਾਨਕ ਬੇਸਮੈਂਟ ਤੇਜ਼ੀ ਨਾਲ ਪਾਣੀ ਨਾਲ ਭਰਨ ਲੱਗੀ। ਵਿਦਿਆਰਥੀ ਬੇਸਮੈਂਟ ਵਿੱਚ ਬੈਂਚਾਂ ਦੇ ਸਿਖਰ 'ਤੇ ਖੜ੍ਹੇ ਸਨ। ਬੇਸਮੈਂਟ ਵਿੱਚ ਪਿਆ ਸ਼ੀਸ਼ਾ ਪਾਣੀ ਦੇ ਦਬਾਅ ਕਾਰਨ ਫਟਣ ਲੱਗਾ। ਬੱਚਿਆਂ ਨੂੰ ਰੱਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਲਾਇਬ੍ਰੇਰੀ ਸ਼ਾਮ ਸੱਤ ਵਜੇ ਬੰਦ ਹੋ ਜਾਂਦੀ ਹੈ ਅਤੇ ਇਸ ਦੌਰਾਨ ਹਾਦਸਾ ਵੀ ਵਾਪਰਿਆ।

ਆਤਿਸ਼ੀ ਨੇ ਕਹੀ ਜਾਂਚ ਦੀ ਗੱਲ
ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਜਾਂਚ ਦੀ ਮੰਗ ਕੀਤੀ। ਉਨ੍ਹਾਂ ਨੇ ਲਿਖਿਆ, "ਦਿੱਲੀ 'ਚ ਸ਼ਾਮ ਨੂੰ ਭਾਰੀ ਬਾਰਿਸ਼ ਕਾਰਨ ਹਾਦਸਾ ਹੋਣ ਦੀ ਖਬਰ ਹੈ। ਰਾਜੇਂਦਰ ਨਗਰ 'ਚ ਇਕ ਕੋਚਿੰਗ ਇੰਸਟੀਚਿਊਟ ਦੇ ਬੇਸਮੈਂਟ 'ਚ ਪਾਣੀ ਭਰਨ ਦੀ ਖਬਰ ਹੈ। ਦਿੱਲੀ ਫਾਇਰ ਡਿਪਾਰਟਮੈਂਟ ਅਤੇ NDRF ਮੌਕੇ 'ਤੇ ਮੌਜੂਦ ਹਨ। ਦਿੱਲੀ ਦੇ ਮੇਅਰ ਅਤੇ ਸਥਾਨਕ ਵਿਧਾਇਕ ਵੀ ਮੌਜੂਦ ਹਨ। ਮੈਂ ਹਰ ਮਿੰਟ ਘਟਨਾ ਦੀ ਖ਼ਬਰ ਲੈ ਰਹੀ ਹਾਂ। ਇਹ ਘਟਨਾ ਕਿਵੇਂ ਵਾਪਰੀ ਇਸ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਘਟਨਾ ਲਈ ਜੋ ਵੀ ਜ਼ਿੰਮੇਵਾਰ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।”

ਇਹ ਵੀ ਪੜ੍ਹੋ- ਲਿਫਟ 'ਚ ਫਟ ਗਈ ਬੈਟਰੀ, ਬੁਰੀ ਤਰ੍ਹਾਂ ਝੁਲਸਿਆ ਵਿਅਕਤੀ; ਖੌਫਨਾਕ ਵੀਡੀਓ ਦੀ ਅਸਲ ਸੱਚਾਈ ਆਈ ਸਾਹਮਣੇ

ਸਵਾਤੀ ਮਾਲੀਵਾਲ ਨੇ ਲਿਖਿਆ ਕਿ ਇਸ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਲਿਖਿਆ, "ਰਾਜੇਂਦਰ ਨਗਰ ਇਲਾਕੇ ਵਿੱਚ ਇੱਕ UPSC ਵਿਦਿਆਰਥੀ ਦੀ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਡੁੱਬਣ ਕਾਰਨ ਮੌਤ ਹੋ ਗਈ। ਇਹ ਘਟਨਾ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਹੈ। ਇਸ ਬੱਚੇ ਦੇ ਪਰਿਵਾਰ 'ਤੇ ਕੀ ਬੀਤਦੀ ਹੋਵੇਗੀ, ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਕੁਝ ਦਿਨ ਪਹਿਲਾਂ ਹੀ ਯੂ.ਪੀ.ਐਸ.ਸੀ. ਪਟੇਲ ਨਗਰ ਵਿੱਚ ਇੱਕ ਵਿਦਿਆਰਥੀ ਦੀ ਬਿਜਲੀ ਦੇ ਕਰੰਟ ਨਾਲ ਮੌਤ ਹੋ ਗਈ, ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

Inder Prajapati

Content Editor

Related News