ਬਰੌਨੀ-ਗਵਾਲੀਅਰ ਐਕਸਪ੍ਰੈਸ ਟਰੇਨ ''ਚ ਬੰਬ ਦੀ ਸੂਚਨਾ ਨਾਲ ਮਚੀ ਹਫੜਾ-ਦਫੜੀ, ਖੰਗਾਲੀ ਗਈ ਪੂਰੀ ਰੇਲਗੱਡੀ

Sunday, Apr 07, 2024 - 04:23 PM (IST)

ਬਰੌਨੀ-ਗਵਾਲੀਅਰ ਐਕਸਪ੍ਰੈਸ ਟਰੇਨ ''ਚ ਬੰਬ ਦੀ ਸੂਚਨਾ ਨਾਲ ਮਚੀ ਹਫੜਾ-ਦਫੜੀ, ਖੰਗਾਲੀ ਗਈ ਪੂਰੀ ਰੇਲਗੱਡੀ

ਬਾਰਾਬੰਕੀ- ਐਤਵਾਰ ਨੂੰ ਬਰੌਨੀ-ਗਵਾਲੀਅਰ ਐਕਸਪ੍ਰੈਸ 'ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਟਰੇਨ ਨੂੰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਤੁਰੰਤ ਰੋਕ ਕੇ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਪੁਲਸ ਸੂਤਰਾਂ ਮੁਤਾਬਕ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਬਰੌਨੀ-ਗਵਾਲੀਅਰ ਐਕਸਪ੍ਰੈੱਸ 'ਚ ਬੰਬ ਹੈ। ਬੰਬ ਦੀ ਖ਼ਬਰ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਭਾਰੀ ਪੁਲਸ ਫੋਰਸ, ਫਾਇਰ ਬ੍ਰਿਗੇਡ ਅਤੇ ਬੰਬ ਰੋਕੂ ਦਸਤੇ ਨੇ ਬਾਰਾਬੰਕੀ ਰੇਲਵੇ ਸਟੇਸ਼ਨ 'ਤੇ ਟਰੇਨ ਨੂੰ ਰੋਕ ਕੇ ਤਲਾਸ਼ੀ ਲਈ। ਕਰੀਬ 50 ਮਿੰਟ ਤੱਕ ਟਰੇਨ ਨੂੰ ਰੋਕਿਆ ਗਿਆ। ਸਾਰੇ ਡੱਬਿਆਂ ਵਿਚ ਬੰਬ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਹਾਲਾਂਕਿ ਇਹ ਜਾਣਕਾਰੀ ਗਲਤ ਪਾਈ ਗਈ ਹੈ। ਤਲਾਸ਼ੀ ਦੌਰਾਨ ਅਜਿਹੀ ਕੋਈ ਸਮੱਗਰੀ ਨਹੀਂ ਮਿਲੀ।

ਇਹ ਵੀ ਪੜ੍ਹੋ- ਬੈਂਕ ਬੈਲੇਂਸ ਜ਼ੀਰੋ; ਚੰਦਾ ਮੰਗ ਕੇ ਚੋਣ ਲੜ ਰਹੇ ਨੇਤਾਜੀ, ਲੋਕ ਆਖਦੇ ਨੇ ‘ਮਿਸਟਰ ਡੋਨੇਸ਼ਨ’

ਪੁਲਸ ਦੇ ਵਧੀਕ ਸੁਪਰਡੈਂਟ ਚਿਰੰਜੀਵੀ ਨਾਥ ਨੇ ਦੱਸਿਆ ਕਿ ਅੱਜ ਸਵੇਰੇ 9:32 ਵਜੇ ਗਵਾਲੀਅਰ ਬਰੌਨੀ ਐਕਸਪ੍ਰੈਸ ਵਿਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਕੁਝ ਮਿੰਟਾਂ ਬਾਅਦ ਪੁਲਸ ਫੋਰਸ, ਫਾਇਰ ਬ੍ਰਿਗੇਡ ਅਤੇ ਕਈ ਥਾਣਿਆਂ ਦੇ ਬੰਬ ਰੋਕੂ ਦਸਤੇ ਭਾਰੀ ਪੁਲਸ ਫੋਰਸ ਸਮੇਤ ਬਾਰਾਬੰਕੀ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ, ਟਰੇਨ ਦੇ ਅੰਦਰ ਦਾਖਲ ਹੋ ਗਏ ਅਤੇ ਹਰ ਡੱਬੇ ਦੀ ਤਲਾਸ਼ੀ ਲੈਣ ਲੱਗੇ।

ਇਹ ਵੀ ਪੜ੍ਹੋ- ਪਸੰਦੀਦਾ ਪਾਰਟੀ ਲਈ ਅਜਿਹੀ ਦੀਵਾਨਗੀ; ਵਿਆਹ ਦੇ ਕਾਰਡ 'ਤੇ ਛਪਵਾਇਆ 'ਮੈਨੀਫੈਸਟੋ'

ਡੌਗ ਸਕੁਐਡ ਅਤੇ ਬੰਬ ਰੋਕੂ ਨੇ ਰੇਲਗੱਡੀ ਦੇ ਹਰ ਨੁੱਕਰ ਅਤੇ ਕੋਨੇ ਦੀ ਤਲਾਸ਼ੀ ਲਈ। ਕਰੀਬ 50 ਮਿੰਟ ਤੱਕ ਡੂੰਘਾਈ ਨਾਲ ਤਲਾਸ਼ੀ ਲਈ ਗਈ। ਸਰਕਾਰੀ ਰੇਲਵੇ ਪੁਲਸ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਨੇ ਵੀ ਪੂਰੇ ਸਟੇਸ਼ਨ ਨੂੰ ਖੰਗਾਲਿਆ। ਯਾਤਰੀ ਵੀ ਡਰੇ ਹੋਏ ਸਨ। ਇਸ ਦੌਰਾਨ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੁੰਦੇ ਰਹੇ। ਸਟੇਸ਼ਨ ਸੁਪਰਡੈਂਟ ਪਿਊਸ਼ ਕੁਮਾਰ ਵਰਮਾ ਨੇ ਦੱਸਿਆ ਕਿ ਫਿਲਹਾਲ ਟਰੇਨ ਨੂੰ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਰੇਲਵੇ ਟਰੈਕ 'ਤੇ ਸੁਰੱਖਿਆ ਪ੍ਰਬੰਧਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News