ਬਾਰ ਬਾਊਂਸਰਾਂ ਨੇ ਐੱਨ.ਆਰ.ਆਈ. ਨੌਜਵਾਨ ਅਤੇ ਉਸ ਦੇ ਦੋਸਤਾਂ ਨਾਲ ਕੀਤੀ ਕੁੱਟਮਾਰ

03/29/2017 1:01:17 PM

ਗੁੜਗਾਓਂ— ਇੱਥੇ ਬਾਰ ਦੇ ਬਾਊਂਸਰਾਂ ਦੀ ਗੁੰਡਾਗਰਦੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਹਾਈ ਪ੍ਰੋਫਾਈਲ ਸਾਈਬਰ ਹਬ ਦੇ ਇਕ ਬਾਰ ''ਚ ਐੱਨ.ਆਰ.ਆਈ. ਨੌਜਵਾਨ ਅਤੇ ਉਸ ਦੇ 2 ਦੋਸਤਾਂ ਨੂੰ ਬਾਊਂਸਰਾਂ ਵੱਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਨੌਜਵਾਨਾਂ ਦੀ ਸ਼ਿਕਾਇਤ ''ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਸੋਮਵਾਰ ਦੀ ਰਾਤ ਇਕ ਵਜੇ ਉਹ ਆਪਣੇ ਦੋਸਤਾਂ ਨਾਲ ਸਾਈਬਰ ਹਬ ''ਚ ਦਿ ਵਾਈਨ ਕੰਪਨੀ ''ਚ ਗਏ ਸਨ। ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹ ਜਦੋਂ ਪੈਸੇ ਦੇਣ ਲੱਗੇ, ਉਸੇ ਦੌਰਾਨ ਬਾਰ ਕਰਮਚਾਰੀਆਂ ਅਤੇ ਰਾਹੁਲ ਦਰਮਿਆਨ ਕੁਝ ਕਹਾਸੁਣੀ ਹੋਈ। ਇਸ ਤੋਂ ਬਾਅਦ ਬਾਰ ਬਾਊਂਸਰਾਂ ਨੇ ਰਾਹੁਲ ਅਤੇ ਉਸ ਦੇ ਦੋਸਤਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਤੱਕ ਉਹ ਖੂਨ ਨਾਲ ਲੱਥਪੱਥ ਨਹੀਂ ਹੋ ਗਏ, ਉਦੋਂ ਤੱਕ ਉਨ੍ਹਾਂ ਨੂੰ ਕੁੱਟਦੇ ਰਹੇ। ਰਾਹੁਲ ਅਤੇ ਈਸ਼ਾਂਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ, ਜਿੱਥੇ ਈਸ਼ਾਂਤ ਨੂੰ ਚਾਰ ਟਾਂਕੇ ਲੱਗੇ ਅਤੇ ਰਾਹੁਲ ਦਾ ਇਕ ਦੰਦ ਟੁੱਟ ਗਿਆ ਅਤੇ ਗੰਭੀਰ ਸੱਟਾਂ ਲੱਗੀਆਂ ਹਨ। ਰਾਹੁਲ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਏ.ਸੀ.ਪੀ. ਮਨੀਸ਼ ਸਹਿਗਲ ਨੇ ਕਿਹਾ ਕਿ ਪੁਲਸ ਨੇ ਪੀੜਤ ਨੌਜਵਾਨਾਂ ਦੀ ਸ਼ਿਕਾਇਤ ''ਤੇ ਬਾਰ ਬਾਊਂਸਰਾਂ ''ਤੇ ਕੇਸ ਦਰਜ ਕੀਤਾ ਹੈ। ਬਾਰ ''ਚ ਲੱਗੇ ਸੀ.ਸੀ.ਟੀ.ਵੀ. ਦੀ ਵੀ ਜਾਂਚ ਕੀਤੀ ਜਾ ਰਹੀ ਹੈ।


Disha

News Editor

Related News