ਬੈਂਕਿੰਗ ਟ੍ਰਾਂਜੈਕਸ਼ਨ ਲਈ ਤੁਹਾਡੀ ''ਆਵਾਜ਼'' ਬਣੇਗੀ ਤੁਹਾਡਾ ਪਾਸਵਰਡ
Saturday, Sep 23, 2017 - 12:28 AM (IST)
ਬੰਗਲੌਰ— ਆਈ. ਟੀ. ਕੰਪਨੀ ਇੰਫੋਸਿਸ ਨੇ ਭੁਗਤਾਨ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਖਾਲਾ ਕਰਨ ਲਈ ਆਵਾਜ਼ ਦੇ ਆਧਾਰ 'ਤੇ ਭੁਗਤਾਨ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਅਧੀਨ ਗ੍ਰਾਹਕਾਂ ਨੂੰ ਬੈਂਕ ਜਾਂ ਏ. ਟੀ. ਐਮ. ਦੀ ਲੋੜ ਨਹੀਂ ਹੋਵੇਗੀ, ਬਲਕਿ ਆਵਾਜ਼ ਦੇ ਜ਼ਰੀਏ ਸਿਸਟਮ ਉਨ੍ਹਾਂ ਦੀ ਪਛਾਣ ਕਰੇਗਾ।
ਇਸ ਪ੍ਰਕਿਰਿਆ 'ਚ ਕੰਪਨੀ ਦੇ ਵਿੱਤੀ ਉਤਪਾਦ ਦਾ ਇਸਤੇਮਾਲ ਕਰਕੇ ਬੈਂਕ ਆਪਣੇ ਗ੍ਰਾਹਕਾਂ ਦੀ ਵੈਰੀਫਿਕੇਸ਼ਨ ਉਨ੍ਹਾਂ ਦੀ ਆਵਾਜ਼ ਦੇ ਆਧਾਰ 'ਤੇ ਕਰ ਸਕਣਗੇ। ਇਸ ਦੌਰਾਨ ਬ੍ਰਾਂਚ, ਏ. ਟੀ. ਐਮ. ਅਤੇ ਰਿਟੇਲ ਆਊਟਲੇਟਾਂ 'ਤੇ ਟ੍ਰਾਂਜੈਕਸ਼ਨ ਦੀ ਇਜਾਜ਼ਤ ਦੇ ਸਕਣਗੇ। ਇੰਨਫੋਸਿਸ ਨੇ ਇਸ ਤਕਨੀਕ ਲਈ ਸਾਫਟਵੇਅਰ ਸਰਵਿਸ ਕੰਪਨੀ ਟੋਨਟੈਗ ਦੇ ਨਾਲ ਹਿੱਸੇਦਾਰੀ ਕੀਤੀ ਹੈ।
ਕੰਪਨੀ ਦੇ ਬਿਆਨ ਮੁਤਾਬਕ ਇਹ ਕੰਪਨੀ ਸਾਊਂਡ ਵੈੱਬ ਤਕਨਾਲੋਜੀ ਦਾ ਇਸਤੇਮਾਲ ਕਰਕੇ ਨੇੜਲੇ ਫੀਲਫ ਕੰਮਿਊਨਿਕੇਸ਼ਨ (ਐਨ. ਐਫ. ਸੀ.), ਭੁਗਤਾਨ ਅਤੇ ਲੋਕੇਸ਼ਨ ਦੇ ਆਧਾਰ 'ਤੇ ਸੇਵਾਵਾਂ ਦਿੰਦੀ ਹੈ। ਕੰਪਨੀ ਦੇ ਬਿਆਨ ਮੁਤਾਬਕ ਇਸ ਤਕਨੀਕ ਨਾਲ ਗ੍ਰਾਹਕ ਆਪਣੇ ਮੋਬਾਈਲ ਫੋਨ ਦਾ ਇਸਤੇਮਾਲ ਕਰਕੇ ਭੁਗਤਾਨ ਕਰ ਸਕਣਗੇ।
