ਭਾਰਤ ''ਚ ਫਿਰ ਘੁਸਪੈਠ ਦੀ ਕੋਸ਼ਿਸ਼, ਨੇਪਾਲ ਬਾਰਡਰ ਤੋਂ ਬੰਗਲਾਦੇਸ਼ੀ ਨਾਗਰਿਕ ਚੜ੍ਹਿਆ ਫ਼ੌਜ ਦੇ ਅੜਿੱਕੇ

03/21/2023 3:49:13 AM

ਮਹਾਰਾਜਗੰਜ (ਭਾਸ਼ਾ): ਭਾਰਤ-ਨੇਪਾਲ ਸਰਹੱਦ 'ਤੇ ਸੋਮਵਾਰ ਨੂੰ 37 ਸਾਲਾ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਕਥਿਤ ਤੌਰ 'ਤੇ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲ ਲੋੜੀਂਦੇ ਕਾਗਜ਼ਾਤ ਨਹੀਂ ਸੀ। 

ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਕਾਰਵਾਈ ਸ਼ੁਰੂ, ਇਨ੍ਹਾਂ ਅਫ਼ਸਰਾਂ 'ਤੇ ਡਿੱਗੇਗੀ ਗਾਜ਼

ਮਹਾਰਾਜਗੰਜ ਦੇ ਪੁਲਸ ਸੁਪਰੀਡੰਟ ਡਾ. ਕੌਸਤੁਭ ਨੇ ਕਿਹਾ ਕਿ ਬੰਗਲਾਦੇਸ਼ੀ ਨਾਗਰਿਕ ਰਿਆਜ਼ ਮੋਲਾਲ ਨੇਪਾਲ ਦੇ ਰਸਤੇ ਭਾਰਤ ਦੀ ਸਰਹੱਦ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨੂੰ ਐੱਸ.ਐੱਸ.ਬੀ. ਤੇ ਪੁਲਸ ਦੀ ਸਾਂਝੀ ਟੀਮ ਵੱਲੋਂ ਨਿਚਲੌਲ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਕੋਲ ਲੋੜੀਂਦੇ ਕਾਗਜ਼ਾਤ ਜਿਵੇਂ ਪਾਸਪੋਰਟ, ਵੀਜ਼ਾ ਆਦਿ ਨਹੀਂ ਸਨ। ਉਨ੍ਹਾਂ ਦੱਸਿਆ ਕਿ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਤੇ ਖ਼ੁਫ਼ੀਆ ਬਿਊਰੋ ਨੂੰ ਇਸ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News