ਬੈਂਗਲੁਰੂ : ਕੋਰੋਨਾ ਮਰੀਜ਼ ਨੇ ਹਸਪਤਾਲ ਦੀ 6ਵੀਂ ਮੰਜ਼ਲ ਤੋਂ ਮਾਰੀ ਛਾਲ, ਮੌਤ

04/27/2020 11:34:20 AM

ਬੈਂਗਲੁਰੂ- ਬੈਂਗਲੁਰੂ ਦੇ ਸਿਟੀ ਹਸਪਤਾਲ 'ਚ ਇਕ ਕੋਰੋਨਾ ਮਰੀਜ਼ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਕੋਰੋਨਾ ਮਰੀਜ਼ 50 ਸਾਲਾ ਇਕ ਵਿਅਕਤੀ ਨੇ ਹਸਪਤਾਲ ਦੀ 6ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਰੀਜ਼ ਨੇ ਵਿਕਟੋਰੀਆ ਹਸਪਤਾਲ ਦੇ ਟਰਾਮਾ ਵਾਰਡ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਹਸਪਤਾਲ ਦੇ ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਵਿਅਕਤੀ ਨੂੰ ਸਾਹ ਸੰਬੰਧੀ ਸ਼ਿਕਾਇਤਾਂ ਨਾਲ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ। ਉਸ ਨੂੰ ਗੁਰਦੇ ਸੰਬੰਧੀ ਪਰੇਸ਼ਾਨੀ ਵੀ ਸੀ। ਹਸਪਤਾਲ ਨੇ ਦੱਸਿਆ ਕਿ ਵਿਅਕਤੀ ਨੇ ਬਿਲਡਿੰਗ ਦੀ 6ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਸੰਬੰਧ 'ਚ ਜਾਂਚ ਜਾਰੀ ਹੈ।

ਦੱਸਣਯੋਗ ਹੈ ਕਿ ਲਾਕਡਾਊਨ ਦਰਮਿਆ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ 'ਚ ਕੁੱਲ ਮਾਮਲੇ 28 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ। ਇਸ ਇਨਫੈਕਸ਼ਨ ਨਾਲ ਹੁਣ ਤੱਕ 827 ਲੋਕਾਂ ਦੀ ਜਾਨ ਜਾ ਚੁਕੀ ਹੈ। ਚੰਗੀ ਗੱਲ ਇਹ ਹੈ ਕਿ 6 ਹਜ਼ਾਰ ਤੋਂ ਵਧ ਲੋਕ ਕੋਰੋਨਾ ਦੀ ਜੰਗ ਜਿੱਤ ਕੇ ਠੀਕ ਵੀ ਹੋ ਚੁਕੇ ਹਨ। ਜੇਕਰ ਸੂਬਿਆਂ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਮਾਮਲੇ 'ਚ ਮਹਾਰਾਸ਼ਟਰ ਨੰਬਰ ਵਨ ਬਣਿਆ ਹੋਇਆ ਹੈ, ਜਿੱਥੇ ਪਾਜ਼ੀਟਿਵ ਕੇਸਾਂ ਦੀ ਗਿਣਤੀ 8 ਹਜ਼ਾਰ ਤੋਂ ਵਧ ਹੋ ਗਈ। ਗੁਜਰਾਤ 'ਚ ਤੇਜ਼ੀ ਨਾਲ ਮਾਮਲੇ ਵਧ ਰਹੇ ਹਨ। ਇੱਥੇ 3 ਹਜ਼ਾਰ ਤੋਂ ਵਧ ਇਨਫੈਕਟਡ ਹੋ ਗਏ ਹਨ।


DIsha

Content Editor

Related News