ਹਨੂੰਮਾਨ ਜੀ ਦੇ ਇਸ ਮੰਦਰ ''ਚ ਹੋਇਆ ਚਮਤਕਾਰ, ਅੱਖੀਂ ਵੇਖ ਕੇ ਵੀ ਲੋਕਾਂ ਨੂੰ ਨਹੀਂ ਹੋ ਰਿਹੈ ਵਿਸ਼ਵਾਸ
Monday, Dec 07, 2015 - 01:29 PM (IST)

ਬਾਂਦਰਾ— ਉੱਤਰ ਪ੍ਰਦੇਸ਼ ਦੇ ਬਾਂਦਰਾ ਜ਼ਿਲੇ ਦੇ ਦੇਹਾਤ ਕੋਤਵਾਲੀ ਥਾਣਾ ਖੇਤਰ ਵਿਚ ਮਵਈ ਪਿੰਡ ਕੋਲ ਸਥਿਤ ਹਨੂੰਮਾਨ ਮੰਦਰ ''ਚ ਹੋਏ ਭਿਆਨਕ ਹਾਦਸੇ ''ਚ ਬਜਰੰਗ ਬਲੀ ਦੀ ਮੂਰਤੀ ਇਕ ਇੰਚ ਵੀ ਨਹੀਂ ਖਿਸਕੀ। ਭਗਵਾਨ ਦੇ ਇਸ ਚਮਤਕਾਰ ਨੂੰ ਦੇਖ ਕੇ ਉੱਥੋਂ ਦੇ ਲੋਕਾਂ ਨੂੰ ਅਜੇ ਤਕ ਵਿਸ਼ਵਾਸ ਨਹੀਂ ਹੋ ਰਿਹਾ ਹੈ।
ਦੱਸਣ ਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦੇ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਿਆ ਪਰ ਬਜਰੰਗ ਬਲੀ ਦੀ ਮੂਰਤੀ ਡਿੱਗਣ ਜਾਂ ਟੁੱਟਣ ਦੀ ਬਜਾਏ ਆਪਣੀ ਥਾਂ ਤੋਂ ਇਕ ਵੀ ਇੰਚ ਤਕ ਨਹੀਂ ਖਿਸਕੀ। ਦਰਅਸਲ ਟਰੱਕ ਆਪਣੀ ਮੰਜ਼ਲ ''ਤੇ ਜਲਦੀ ਪਹੁੰਚਣਾ ਚਾਹੁੰਦਾ ਸੀ ਪਰ ਉਸ ਤੋਂ ਪਹਿਲਾਂ ਹੀ ਡਰਾਈਵਰ ਨੇ ਟਰੱਕ ਤੋਂ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟਰੱਕ ਮੰਦਰ ''ਚ ਜਾ ਵੜਿਆ। ਮੰਦਰ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਿਆ ਅਤੇ ਮੰਦਰ ਵਿਚ ਸੌਂ ਰਹੇ ਦੋ ਪੁਜਾਰੀਆਂ ਦੀ ਮੌਤ ਹੋ ਗਈ। ਟਰੱਕ ਡਰਾਈਵਰ ਅਤੇ ਕਲੀਨਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਪਰ ਉਸ ਮੰਦਰ ''ਚ ਰੱਖੀ ਹਨੂੰਮਾਨ ਜੀ ਦੀ ਮੂਰਤੀ ''ਤੇ ਜ਼ਰਾ ਜਿੰਨੀ ਵੀ ਝਰੀਟ ਤਕ ਨਹੀਂ ਆਈ। ਘਟਨਾ ਤੋਂ ਬਾਅਦ ਮੌਕੇ ''ਤੇ ਪੁੱਜੇ ਲੋਕ ਇਹ ਦੇਖ ਕੇ ਹੈਰਾਨ ਰਹਿ ਗਏ।
ਇਸ ਮੰਦਰ ''ਚ ਰਹਿਣ ਵਾਲੀ ਪੁਜਾਰਣ ਨੇ ਦੱਸਿਆ ਕਿ ਮੈਂ ਇਸ ਹਾਦਸੇ ਵਿਚ ਮਾਰੇ ਗਏ ਦੋਹਾਂ ਪੁਜਾਰੀਆਂ ਨਾਲ ਇਸੇ ਮੰਦਰ ਵਿਚ ਰਹਿੰਦੀ ਹਾਂ। ਸ਼ੁਕਰਵਾਰ ਦੀ ਰਾਤ ਨੂੰ ਮੈਂ ਇੱਥੇ ਨਹੀਂ ਸੀ। ਸ਼ਨੀਵਾਰ ਨੂੰ ਜਦੋਂ ਮੈਂ ਵਾਪਸ ਆਈ ਤਾਂ ਦੇਖਿਆ ਕਿ ਮੰਦਰ ਚਕਨਾਚੂਰ ਹੋ ਚੁੱਕਾ ਹੈ। ਮੰਦਰ ਦੀ ਇਕ ਵੀ ਕੰਧ ਨਹੀਂ ਬਚੀ ਪਰ ਬਜਰੰਗ ਬਲੀ ਦੀ ਮੂਰਤੀ ਆਪਣੀ ਥਾਂ ਤੋਂ ਟਸ ਤੋਂ ਮਸ ਨਹੀਂ ਹੋਈ, ਹਨੂੰਮਾਨ ਜੀ ਦੀ ਮੂਰਤੀ ਨੂੰ ਆਪਣੀ ਥਾਂ ''ਤੇ ਸਹੀ ਸਲਾਮਤ ਦੇਖ ਕੇ ਮੈਂ ਹੈਰਾਨ ਹਾਂ ਅਤੇ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।