ਬਾਲਾਕੋਟ ਏਅਰ ਸਟਰਾਈਕ : ਅੱਜ ਦੇ ਦਿਨ ਭਾਰਤ ਨੇ ਇੰਝ ਲਿਆ ਸੀ ਪੁਲਵਾਮਾ ਹਮਲੇ ਦਾ ਬਦਲਾ

Wednesday, Feb 26, 2020 - 11:34 AM (IST)

ਨਵੀਂ ਦਿੱਲੀ— ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤੀ ਹਵਾਈ ਫੌਜ ਵਲੋਂ ਕੀਤੀ ਗਈ ਏਅਰ ਸਟਰਾਈਕ ਨੂੰ ਅੱਜ ਭਾਵ ਬੁੱਧਵਾਰ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਅੱਜ ਦੇ ਦਿਨ ਯਾਨੀ ਕਿ 26 ਫਰਵਰੀ 2019 ਨੂੰ ਭਾਰਤ ਹਵਾਈ ਫੌਜ ਨੇ ਵੀਰਤਾ ਦਾ ਪਰਿਚੈ ਦਿੰਦੇ ਹੋਏ ਪਾਕਿਸਤਾਨ ਤੋਂ ਪੁਲਵਾਮਾ ਹਮਲੇ ਦਾ ਬਦਲਾ ਲਿਆ ਸੀ। ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ 'ਚ ਯਾਨੀ ਕਿ ਦੁਸ਼ਮਣ ਦੇ ਘਰ ਅੰਦਰ ਦਾਖਲ ਹੋ ਕੇ 14 ਫਰਵਰੀ ਨੂੰ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ। ਭਾਰਤ ਦੀ ਇਸ ਕਾਰਵਾਈ ਦੀ ਭਿਣਕ ਪਾਕਿਸਤਾਨ ਨੂੰ ਵੀ ਨਹੀਂ ਸੀ। ਭਾਰਤੀ ਹਵਾਈ ਫੌਜ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਕਈ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। 

PunjabKesari

ਇੱਥੇ ਦੱਸ ਦੇਈਏ ਕਿ 14 ਫਰਵਰੀ 2019 ਨੂੰ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਜਵਾਨਾਂ ਵਿਰੁੱਧ ਵੱਡੀ ਸਾਜਿਸ਼ ਰਚੀ, ਜਿਸ 'ਚ 40 ਤੋਂ ਜ਼ਿਆਦਾ ਵੀਰ ਜਵਾਨ ਸ਼ਹੀਦ ਹੋ ਗਏ। ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐੱਫ. ਜਵਾਨਾਂ ਨਾਲ ਭਰੀ ਬੱਸ ਨਾਲ ਇਕ ਵਿਸਫੋਟਕ ਨਾਲ ਭਰੀ ਗੱਡੀ ਸਿੱਧੀ ਜਾ ਟਕਰਾਈ ਅਤੇ ਇਕ ਜ਼ੋਰਦਾਰ ਧਮਾਕਾ ਹੋਇਆ। ਜਵਾਨਾਂ 'ਤੇ ਹੋਏ ਇਸ ਅੱਤਵਾਦੀ ਹਮਲੇ ਨੂੰ ਲੈ ਕੇ ਦੇਸ਼ ਭਰ 'ਚ ਰੋਹ ਸੀ। ਹਰ ਕਿਸੇ ਦੀ ਜ਼ੁਬਾਨ 'ਤੇ ਇਕ ਹੀ ਸਵਾਲ ਸੀ ਕਿ ਇਸ ਹਮਲੇ ਦਾ ਬਦਲਾ ਲਵੋ, ਅੱਤਵਾਦੀਆਂ ਨੂੰ ਮਾਰੋ ਅਤੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿਓ। 

PunjabKesari

ਫਿਰ ਕੀ ਸੀ ਭਾਰਤੀ ਹਵਾਈ ਫੌਜ ਨੇ ਵੀਰ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ, ਉਹ ਵੀ ਦੁਸ਼ਮਣ ਦੇ ਘਰ ਅੰਦਰ ਦਾਖਲ ਹੋ ਕੇ। ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦੇ ਬੇੜੇ 'ਚ ਸ਼ਾਮਲ ਲੜਾਕੂ ਜਹਾਜ਼ ਮਿਰਾਜ-2000 ਨੇ ਇਸ ਮਿਸ਼ਨ ਨੂੰ ਅੰਜ਼ਾਮ ਦਿੱਤਾ। ਤੜਕਸਾਰ 3:30 ਵਜੇ 10 ਤੋਂ 12 ਮਿਰਾਜ ਲੜਾਕੂ ਜਹਾਜ਼ਾਂ ਨੇ ਵੱਖ-ਵੱਖ ਹਵਾਈ ਫੌਜ ਸਟੇਸ਼ਨਾਂ ਤੋਂ ਉਡਾਣ ਭਰੀ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਬਾਲਾਕੋਟ 'ਚ ਕਰੀਬ 20 ਮਿੰਟ ਤਕ ਕਈ ਥਾਵਾਂ 'ਤੇ 1000 ਕਿਲੋਗ੍ਰਾਮ ਦੇ ਬੰਬਾਂ ਨਾਲ ਬੰਬਾਰੀ ਕੀਤੀ, ਜਿਸ 'ਚ ਕਈ ਅੱਤਵਾਦੀ ਕੈਂਪ ਤਬਾਹ ਹੋ ਗਏ। ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਬਾਲਾਕੋਟ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਸੀ। ਇਸ ਏਅਰ ਸਟਰਾਈਕ ਤੋਂ ਕਿੰਨੇ ਅੱਤਵਾਦੀ ਮਰੇ ਇਸ ਦਾ ਸਹੀ ਅੰਕੜਾ ਤਾਂ ਨਹੀਂ ਹੈ ਪਰ ਇਹ ਗੱਲ ਸੱਚ ਹੈ ਕਿ ਪਾਕਿਸਤਾਨ ਨੂੰ ਇਸ ਤੋਂ ਭਾਰੀ ਨੁਕਸਾਨ ਜ਼ਰੂਰ ਹੋਇਆ ਸੀ। 
 


Tanu

Content Editor

Related News