ਸੈਰ ਕਰਨ ਗਏ ਨੌਜਵਾਨ ਦੀ ਲਾਸ਼ ਨਹਿਰ ''ਚੋਂ ਮਿਲੀ, ਰੱਸੀ ਨਾਲ ਬੰਨ੍ਹੇ ਹੋਏ ਸੀ ਹੱਥ-ਪੈਰ
Saturday, Jun 29, 2024 - 04:39 PM (IST)
ਬਹਾਦਰਗੜ੍ਹ- ਹਰਿਆਣਾ ਦੇ ਬਹਾਦਰਗੜ੍ਹ 'ਚ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਹੱਥ, ਲੱਤਾਂ ਅਤੇ ਮੂੰਹ ਬੰਨ੍ਹ ਕੇ ਨਹਿਰ 'ਚ ਸੁੱਟ ਦਿੱਤਾ ਗਿਆ। ਕਰੀਬ 10 ਘੰਟਿਆਂ ਬਾਅਦ ਗੋਤਾਖੋਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਵੇਰੇ ਘਰੋਂ ਸੈਰ ਕਰਨ ਲਈ ਨਿਕਲਿਆ ਸੀ ਪਰ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500, ਪੰਜ ਮੈਂਬਰੀ ਪਰਿਵਾਰ ਨੂੰ 3 ਮੁਫਤ ਸਿਲੰਡਰ
ਰਿਤਿਕ ਗ੍ਰੈਜੂਏਸ਼ਨ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ
ਜਾਣਕਾਰੀ ਮੁਤਾਬਕ ਇਹ ਮਾਮਲਾ ਬਹਾਦੁਰਗੜ੍ਹ ਦੇ ਪਿੰਡ ਮੰਡੋਠੀ ਦਾ ਹੈ, ਜਿੱਥੇ ਪਿੰਡ ਦੇ ਨੇੜਿਓਂ ਲੰਘਦੇ ਐੱਨ. ਸੀ. ਆਰ ਮਾਈਨਰ 'ਚੋਂ ਕਰੀਬ 20 ਸਾਲਾ ਨੌਜਵਾਨ ਰਿਤਿਕ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਮਿਲੀ। ਰਿਤਿਕ ਦੇ ਹੱਥ-ਪੈਰ ਰੱਸੀ ਦੀ ਮਦਦ ਨਾਲ ਬੰਨ੍ਹੇ ਹੋਏ ਸਨ। ਮੂੰਹ 'ਤੇ ਟੇਪ ਲੱਗੀ ਹੋਈ ਸੀ। ਨੌਜਵਾਨ ਸਵੇਰੇ ਸੈਰ ਕਰਨ ਲਈ ਘਰੋਂ ਨਿਕਲਿਆ ਸੀ ਪਰ ਜਦੋਂ ਕਈ ਘੰਟੇ ਬਾਅਦ ਵੀ ਘਰ ਵਾਪਸ ਨਾ ਆਇਆ ਤਾਂ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪਿੰਡ ਵਾਸੀਆਂ ਨੇ ਅੰਦਾਜ਼ਾ ਲਗਾਇਆ ਕਿ ਨੌਜਵਾਨ ਸਵੇਰੇ ਨਹਿਰ ਦੇ ਕੋਲ ਗਿਆ ਹੋਵੇਗਾ। ਫਿਰ ਉਸ ਦੀ ਨਹਿਰ ਦੇ ਅੰਦਰ ਤਲਾਸ਼ੀ ਲਈ ਗਈ। ਰਿਤਿਕ ਗ੍ਰੈਜੂਏਸ਼ਨ ਦੇ ਦੂਜੇ ਸਾਲ ਦਾ ਵਿਦਿਆਰਥੀ ਸੀ। ਉਸ ਦੀ ਇਕ ਵੱਡੀ ਭੈਣ ਹੈ, ਜੋ ਵਿਆਹੀ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਉਨ੍ਹਾਂ ਨੂੰ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਇਹ ਵੀ ਪੜ੍ਹੋੋ- ਲੱਖਾਂ ਰੁਪਏ ਖਰਚ ਕੇ ਚਾਵਾਂ ਨਾਲ ਪੁੱਤ ਭੇਜਿਆ ਸੀ ਕੈਨੇਡਾ, 7 ਦਿਨਾਂ ਮਗਰੋਂ ਹੀ ਪੁੱਤ ਦੀ ਮੌਤ ਦੀ ਖ਼ਬਰ ਨੇ ਪੁਆਏ ਵੈਣ
ਚੌਕੀ ਦੇ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਰਿਤਿਕ ਦੇ ਪਿਤਾ ਅਸ਼ੋਕ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸਬ ਇੰਸਪੈਕਟਰ ਅਨਿਲ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਉਹ ਜਲਦੀ ਹੀ ਇਸ ਕਤਲ ਦੀ ਗੁੱਥੀ ਸੁਲਝਾ ਲੈਣਗੇ। ਅਜਿਹੇ 'ਚ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਇਸ ਕਤਲ ਦੇ ਦੋਸ਼ੀਆਂ ਤੱਕ ਕਦੋਂ ਤੱਕ ਪਹੁੰਚ ਸਕੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e