ਮੰਦਭਾਗੀ ਖ਼ਬਰ: ਸਿੰਘੂ ਬਾਰਡਰ 'ਤੇ ਕਿਸਾਨ ਨੇ ਖਾਦਾ ਜ਼ਹਿਰ, ਮੌਤ

Saturday, Jan 09, 2021 - 08:58 PM (IST)

ਮੰਦਭਾਗੀ ਖ਼ਬਰ: ਸਿੰਘੂ ਬਾਰਡਰ 'ਤੇ ਕਿਸਾਨ ਨੇ ਖਾਦਾ ਜ਼ਹਿਰ, ਮੌਤ

ਨਵੀਂ ਦਿੱਲੀ/ਫਤਿਹਗੜ੍ਹ ਸਾਹਿਬ (ਜਗਦੇਵ ਸਿੰਘ): : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਦਿੱਲੀ ਮੋਰਚੇ ਚੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਿੰਘੂ ਬਾਰਡਰ 'ਤੇ ਕਿਸਾਨ ਪ੍ਰਦਰਸ਼ਨ ਦੌਰਾਨ ਸਟੇਜ ਕੋਲ ਅਮਰਿੰਦਰ ਸਿੰਘ ਨਾਮੀ ਇਕ ਵਿਅਕਤੀ ਨੇ ਜ਼ਹਿਰ ਖਾ ਲਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਕਿਸਾਨ ਵੱਲੋਂ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ। ਉਸ ਵੱਲੋਂ ਇਹ ਜ਼ਹਿਰ ਉਦੋਂ ਖਾਧਾ ਗਿਆ ਜਿਸ ਵੇਲੇ ਸਟੇਜ ਸਮਾਪਤੀ ਵੱਲ ਸੀ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ ਫਹਿਤਗੜ੍ਹ ਸਾਹਿਬ ਦੇ ਪਿੰਡ ਮਛਰਾਏ ਖੁਰਦ ਦਾ ਰਹਿਣ ਵਾਲਾ ਸੀ।


author

Bharat Thapa

Content Editor

Related News