ਭਾਰਤ-ਪਾਕਿ ਵਿਚਾਲੇ ਚੱਲ ਰਹੀ ਹੈ ਗੱਲਬਾਤ, ਇਸਲਾਮਾਬਾਦ ਜਾ ਸਕਦੇ ਨੇ PM ਮੋਦੀ: ਕਾਰੋਬਾਰੀ ਦਾ ਦਾਅਵਾ
Thursday, Feb 03, 2022 - 05:14 PM (IST)
ਇਸਲਾਮਾਬਾਦ (ਭਾਸ਼ਾ): ਪ੍ਰਮੁੱਖ ਪਾਕਿਸਤਾਨੀ ਕਾਰੋਬਾਰੀ ਮੁਹੰਮਦ ਮਨਸ਼ਾ ਦਾ ਦਾਅਵਾ ਹੈ ਕਿ ਇਸਲਾਮਾਬਾਦ ਅਤੇ ਭਾਰਤ ਵਿਚਕਾਰ ਬੈਕਚੈਨਲ ਜ਼ਰੀਏ ਗੱਲਬਤ ਚੱਲ ਰਹੀ ਹੈ, ਜਿਸ ਦੇ ਚੰਗੇ ਨਤੀਜੇ ਆਉਣ ਦੀ ਉਮੀਦ ਹੈ। ਉਨ੍ਹਾਂ ਨੇੇ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਵਿਚ ਸੁਧਾਰ ’ਤੇ ਜ਼ੋਰ ਦਿੱਤਾ ਹੈ। ਨਿਸ਼ਾਤ ਗਰੁੱਪ ਦੇ ਚੇਅਰਮੈਨ ਨੇ ਬੁੱਧਵਾਰ ਨੂੰ ਲਾਹੌਰ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੀ ਮੀਟਿੰਗ ਵਿਚ ਕਿਹਾ, ‘ਜੇਕਰ ਦੋਵਾਂ ਗੁਆਂਢੀ ਦੇਸ਼ਾਂਂਵਿਚਾਲੇ ਹਾਲਾਤ ਸੁਧਰਦੇ ਹਨ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਇਕ ਮਹੀਨੇ ਵਿਚ ਪਾਕਿਸਤਾਨ ਦਾ ਦੌਰਾ ਕਰ ਸਕਦੇ ਹਨ। ਇਹ ਰਿਪੋਰਟ ਪਾਕਿਸਤਾਨੀ ਅਖ਼ਬਾਰ ਡਾਨ ਨੇ ਦਿੱਤੀ ਹੈ।
ਇਹ ਵੀ ਪੜ੍ਹੋ: ਕਾਂਗੋ ’ਚ ਵੱਡਾ ਅੱਤਵਾਦੀ ਹਮਲਾ, 60 ਲੋਕਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਆਪਣੇ ਵਿਵਾਦਾਂ ਨੂੰ ਸੁਲਝਾਉਣ ਅਤੇ ਖੇਤਰ ਵਿਚ ਗ਼ਰੀਬੀ ਨਾਲ ਲੜਨ ਲਈ ਵਪਾਰ ਸ਼ੁਰੂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਜੇਕਰ ਆਰਥਿਕਤਾ ਵਿਚ ਸੁਧਾਰ ਨਹੀਂ ਹੁੰਦਾ ਹੈ, ਤਾਂ ਦੇਸ਼ ਨੂੰ ਵਿਨਾਸ਼ਕਾਰੀ ਨਤੀਜੇ ਭੁਗਤਣੇ ਪੈ ਸਕਦੇ ਹਨ। ਪਾਕਿਸਤਾਨ ਨੂੰ ਭਾਰਤ ਨਾਲ ਵਪਾਰਕ ਸਬੰਧਾਂ ਵਿਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਆਰਥਿਕ ਵਿਕਾਸ ਲਈ ਖੇਤਰੀ ਪਹੁੰਚ ਅਪਣਾਉਣੀ ਚਾਹੀਦੀ ਹੈ। ਯੂਰਪ ਨੇ 2 ਮਹਾਨ ਯੁੱਧ ਲੜੇ ਪਰ ਅੰਤ ਵਿਚ ਸ਼ਾਂਤੀ ਅਤੇ ਖੇਤਰੀ ਵਿਕਾਸ ਲਈ ਸਮਝੌਤਾ ਹੋਇਆ। ਕੋਈ ਸਥਾਈ ਦੁਸ਼ਮਣੀ ਨਹੀਂ ਹੈ।”
ਇਹ ਵੀ ਪੜ੍ਹੋ: ਕਰੈਸ਼ ਹੋਣ ਤੋਂ ਮਸਾਂ ਬਚਿਆ ਬ੍ਰਿਟਿਸ਼ ਏਅਰਵੇਜ਼ ਦਾ ਜਹਾਜ਼, ਕੈਮਰੇ ’ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ (ਵੀਡੀਓ)
ਪਾਕਿਸਤਾਨ ਅਤੇ ਭਾਰਤ ਦਰਮਿਆਨ ਵਪਾਰਕ ਸਬੰਧ ਅਗਸਤ 2019 ਵਿਚ ਭਾਰਤ ਵੱਲੋਂ ਜੰਮੂ ਕਸ਼ਮੀਰ ਦੇ ਆਰਟੀਕਲ 370 ਨੂੰ ਰੱਦ ਕੀਤੇ ਜਾਣ ਤੋਂ ਬਾਅਦ ਠੰਡੇ ਬਸਤੇ ਵਿਚ ਚਲੇ ਗਏ ਹਨ। ਹਾਲਾਂਕਿ ਪਾਕਿਸਤਾਨ ਨੇ ਹਾਲ ਹੀ ਵਿਚ ਆਪਣੀ ਰਾਸ਼ਟਰੀ ਸੁਰੱਖਿਆ ਨੀਤੀ ਪੇਸ਼ ਕੀਤੀ ਅਤੇ ਇਸ ਵਿਚ ਭਾਰਤ ਨਾਲ ਸ਼ਾਂਤੀ ’ਤੇ ਜ਼ੋਰ ਦਿੱਤਾ ਸੀ। ਨਵੀਂ ਨੀਤੀ ਤਹਿਤ ਗੁਆਂਢੀ ਦੇਸ਼ਾਂ ਨਾਲ ਬਿਹਤਰ ਸਬੰਧ ਬਣਾਏ ਜਾਣ ਦੀ ਗੱਲ ਕਹੀ ਗਈ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।