ਆਪਸ ''ਚ ਜੁੜੀਆਂ ਜੁੜਵਾ ਬੱਚੀਆਂ ਨੂੰ ਏਮਜ਼ ਨੇ ਦਿੱਤੀ ਨਵੀਂ ਜ਼ਿੰਦਗੀ

05/24/2020 4:53:44 PM

ਨਵੀਂ ਦਿੱਲੀ (ਭਾਸ਼ਾ)— ਕਮਰ ਅਤੇ ਪਿੱਠ ਦੇ ਹੇਠਲੇ ਹਿੱਸੇ ਨਾਲ ਜੁੜੀਆਂ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲੇ ਦੀਆਂ ਜੁੜਵਾ ਬੱਚੀਆਂ ਨੂੰ ਦਿੱਲੀ ਦੇ ਏਮਜ਼ 'ਚ 24 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਸਫਲਤਾਪੂਰਵਕ ਵੱਖ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਡਾਕਟਰ ਨੇ ਦੱਸਿਆ ਕਿ ਦੋ ਸਾਲਾ ਬੱਚੀਆਂ ਦੀਆਂ ਰੀੜ੍ਹ ਦੀਆਂ ਹੱਡੀਆਂ, ਅੰਤੜੀਆਂ, ਪੇਲਵਿਸ ਜੁੜੀਆਂ ਹੋਈਆਂ ਸਨ। ਉਨ੍ਹਾਂ ਦੋਹਾਂ ਦਾ ਗੁਦਾ ਇਕੋ ਜਿਹਾ ਸੀ ਅਤੇ ਦਿਲ ਤੇ ਖੂਨ ਦੀਆਂ ਨਾੜੀਆਂ ਦੀ ਸਮੱਸਿਆ ਤੋਂ ਪੀੜਤ ਸਨ। ਆਪਰੇਸ਼ਨ ਸ਼ੁੱਕਰਵਾਰ ਸਵੇਰੇ ਸਾਢੇ 8 ਵਜੇ ਤੋਂ ਸ਼ੁਰੂ ਹੋਇਆ, ਜੋ ਕਿ ਸ਼ਨੀਵਾਰ ਸਵੇਰੇ 9 ਵਜੇ ਤੱਕ ਚੱਲਿਆ। ਆਪਰੇਸ਼ਨ ਦੌਰਾਨ ਸਰਜਨ, ਐਨੇਸਥੀਸਿਆ ਮਾਹਰ ਅਤੇ ਪਲਾਸਟਿਕ ਸਰਜਨ ਸਮੇਤ ਕੁੱਲ 64 ਸਿਹਤ ਕਾਮਿਆਂ ਨੇ ਯੋਗਦਾਨ ਦਿੱਤਾ। ਸੀਨੀਅਰ ਡਾਕਟਰ ਨੇ ਕਿਹਾ ਕਿ ਬੱਚੀਆਂ ਨੂੰ ਬੇਹੋਸ਼ ਕਰਨ ਅਤੇ ਆਪਰੇਸ਼ਨ ਦੀ ਪ੍ਰਕਿਰਿਆ ਬਹੁਤ ਚੁਣੌਤੀਪੂਰਨ ਸੀ, ਕਿਉਂਕਿ ਦੋਵੇਂ ਬੱਚੀਆਂ ਦੇ ਦਿਲ 'ਚ ਛੇਕ ਸੀ। 

ਡਾਕਟਰ ਨੇ ਕਿਹਾ ਕਿ ਬੇਹੋਸ਼ੀ ਦੀ ਹਾਲਤ ਵਿਚ ਵੀ ਆਪਰੇਸ਼ਨ ਕਰਨ ਵਾਲੇ ਡਾਕਟਰਾਂ ਨੂੰ ਇਹ ਯਕੀਨੀ ਕਰਨਾ ਸੀ ਕਿ ਬੱਚੀਆਂ ਦੀ ਦਿਲ ਦੀ ਗਤੀ ਜਿੰਨੀ ਸੰਭਵ ਹੋ ਸਕੇ, ਓਨੀ ਆਮ ਰਹਿ ਸਕੇ। ਇਹ ਵੱਡੀ ਚੁਣੌਤੀ ਸੀ। ਆਪਰੇਸ਼ਨ ਦੌਰਾਨ ਗੁਦਾ, ਖੂਨ ਦੀਆਂ ਨਾੜੀਆਂ ਨੂੰ ਆਮ ਕੀਤਾ ਗਿਆ ਅਤੇ  ਰੀੜ੍ਹ ਦੀਆਂ ਹੱਡੀਆਂ ਨੂੰ ਵੱਖ ਕੀਤਾ ਗਿਆ। ਇਕ ਹੋਰ ਡਾਕਟਰ ਨੇ ਦੱਸਿਆ ਕਿ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਆਪਰੇਸ਼ਨ ਦੀ ਜ਼ਰੂਰਤ ਨੂੰ ਆਪਣੇ ਧਿਆਨ ਵਿਚ ਲਿਆ ਅਤੇ ਕੋਰੋਨਾ ਵਾਇਰਸ ਦੀ ਆਫਤ ਦਰਮਿਆਨ ਇਸ ਦੀ ਆਗਿਆ ਦਿੱਤੀ। ਡਾਕਟਰਾਂ ਨੇ ਕਿਹਾ ਕਿ ਜੁੜਵਾ ਬੱਚੀਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ।


Tanu

Content Editor

Related News