ਭਾਜਪਾ ਵਿਧਾਇਕ ਦੇ ਗੰਭੀਰ ਹੋਣ ''ਤੇ ਜਾਲ ਤੋਂ ਮੁਕਤ ਹੋਏ ਬਾਬਾ ਸਾਹਿਬ
Friday, Apr 13, 2018 - 11:30 AM (IST)

ਬਦਾਊਂ— ਸ਼ਹਿਰ ਦੇ ਗੱਦੀ ਚੌਕ ਸਥਿਤ ਅੰਬੇਡਕਰ ਪਾਰਕ 'ਚ ਲੱਗੀ ਬਾਬਾ ਸਾਹਿਬ ਡਾ. ਅੰਬੇਡਕਰ ਦੀ ਮੂਰਤੀ ਨੂੰ ਜਾਲ ਦੇ ਬਣੇ ਪਿੰਜਰੇ 'ਚ ਕੈਦ ਕਰ ਦਿੱਤਾ ਗਿਆ ਸੀ। ਮਾਲਵੀਏ ਰਿਹਾਇਸ਼ ਗ੍ਰਹਿ 'ਤੇ ਭੁੱਖ-ਹੜਤਾਲ ਦੌਰਾਨ ਭਾਜਪਾ ਸੰਸਦ ਮੈਂਭਰ ਨੇ ਡਾ. ਅੰਬੇਡਕਰ ਦੀ ਮੂਰਤੀ ਨੂੰ ਮੁਕਤ ਕਰਵਾਉਣ ਦਾ ਐਲਾਨ ਕੀਤਾ ਤਾਂ ਪ੍ਰਸ਼ਾਸਨ ਹਰਕਤ 'ਚ ਆ ਗਿਆ। ਪ੍ਰਸ਼ਾਸਨ ਦੇ ਕਹਿਣ 'ਤੇ ਇਲਾਕੇ ਦੇ ਕੌਂਸਲਰ ਨੇ ਲੋਹੇ ਦਾ ਪਿੰਜਰਾ ਹਟਾ ਕੇ ਡਾ. ਅੰਬੇਡਕਰ ਦੀ ਮੂਰਤੀ ਨੂੰ ਮੁਕਤ ਕਰ ਦਿੱਤਾ। ਹਾਲਾਂਕਿ ਬਾਅਦ 'ਚ ਪ੍ਰਸ਼ਾਸਨ ਨੇ ਇਸ ਤੋਂ ਪੱਲਾ ਝਾੜ ਦਿੱਤਾ। ਸ਼ਹਿਰ ਦੇ ਗੱਦੀ ਚੌਕ ਸਥਿਤ ਪਾਰਕ 'ਚ ਲੱਗੀ ਡਾ. ਅੰਬੇਡਕਰ ਦੀ ਮੂਰਤੀ ਨੂੰ ਪੁਲਸ ਨੇ ਲੋਹੇ ਦੇ ਪਿੰਜਰੇ 'ਚ ਕੈਦ ਕਰਵਾ ਦਿੱਤਾ ਸੀ। ਪਿੰਜਰੇ ਦੀ ਕੀਮਤ ਨੇੜੇ-ਤੇੜੇ ਦੇ ਦੁਕਾਨਦਾਰਾਂ ਤੋਂ ਵਸੂਲੀ ਗਈ। ਵੀਰਵਾਰ ਨੂੰ ਕਚਹਿਰੀ ਸਥਿਤ ਮਾਲਵੀਏ ਰਿਹਾਇਸ਼ ਗ੍ਰਹਿ 'ਤੇ ਭਾਜਪਾ ਦੀ ਭੁੱਖ-ਹੜਤਾਲ ਸੀ। ਇਸ ਗੱਲ ਦਾ ਪਤਾ ਲੱਗਣ 'ਤੇ ਭੁੱਖ-ਹੜਤਾਲ 'ਤੇ ਪੁੱਜੇ ਧਰਮੇਂਦਰ ਕਸ਼ਯਪ ਨੇ ਗੱਦੀ ਚੌਕ ਤੱਕ ਪੈਦਲ ਮਾਰਚ ਕਰਨ ਅਤੇ ਡਾ. ਅੰਬੇਡਕਰ ਦੀ ਮੂਰਤੀ ਨੂੰ ਆਜ਼ਾਦ ਕਰਵਾਉਣ ਦਾ ਐਲਾਨ ਕੀਤਾ।
Owing to the statue vandalisation spree in the country, Dr Bhimrao Ambedkar's statue in #UttarPradesh's Badaun was enclosed in a cage today.
— ANI Digital (@ani_digital) April 12, 2018
Read @ANI Story | https://t.co/s9aoWTEqKb pic.twitter.com/6gPt1qkLJc
ਇਸ 'ਤੇ ਪੁਲਸ ਅਤੇ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ। ਪੁਲਸ ਅਤੇ ਪ੍ਰਸ਼ਾਸਨ ਨੇ ਗੁਪਤ ਤੌਰ 'ਤੇ ਜਾਲ ਹਟਵਾਉਣ ਨੂੰ ਕਹਿ ਦਿੱਤਾ। ਇਸ 'ਤੇ ਸੰਸਦ ਮੈਂਬਰ ਨੇ ਆਪਣਾ ਫੈਸਲਾ ਦਿੱਤਾ। ਇਸ ਤੋਂ ਬਾਅਦ ਇਲਾਕੇ ਦੇ ਕੌਂਸਲਰ ਨੇ ਲੋਹੇ ਦਾ ਜਾਲ ਹਟਵਾ ਕੇ ਡਾ. ਅੰਬੇਡਕਰ ਨੂੰ ਮੁਕਤ ਕਰਵਾ ਦਿੱਤਾ। ਕੌਂਸਲਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਲ ਪੁਲਸ-ਪ੍ਰਸ਼ਾਸਨ ਦੇ ਕਹਿਣ 'ਤੇ ਹਟਵਾਇਆ ਹੈ। ਅਜੇ ਕੁਮਾਰ ਸ਼੍ਰੀਵਾਸਤਵਸ, ਏ.ਡੀ.ਐੱਮ. ਪ੍ਰਸ਼ਾਸਨ- ਇਸ 'ਚ ਪ੍ਰਸ਼ਾਸਨ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ। ਪ੍ਰਸ਼ਾਸਨ ਨੂੰ ਬਿਨਾਂ ਜਾਣੂੰ ਕਰਵਾਏ ਜਾਲ ਲਗਾਇਆ ਗਿਆ ਸੀ ਅਤੇ ਬਿਨਾਂ ਦੱਸੇ ਹੀ ਹਟਾ ਦਿੱਤਾ ਗਿਆ।