ਬਾਬਾ ਰਾਮਦੇਵ ਦਾ ਨਵਾਂ ਧਮਾਕਾ, ਪਤੰਜਲੀ ਲਿਆ ਰਹੀ ਹੈ ਬਲੈਕ, ਯੈਲੋ ਤੇ ਵ੍ਹਾਈਟ ਫੰਗਸ ਦੀ ਆਯੁਰਵੈਦਿਕ ਦਵਾਈ

Wednesday, Jun 02, 2021 - 09:55 AM (IST)

ਬਾਬਾ ਰਾਮਦੇਵ ਦਾ ਨਵਾਂ ਧਮਾਕਾ, ਪਤੰਜਲੀ ਲਿਆ ਰਹੀ ਹੈ ਬਲੈਕ, ਯੈਲੋ ਤੇ ਵ੍ਹਾਈਟ ਫੰਗਸ ਦੀ ਆਯੁਰਵੈਦਿਕ ਦਵਾਈ

ਹਰਿਦੁਆਰ (ਬਿਊਰੋ)- ਪਤੰਜਲੀ ਯੋਗ ਪੀਠ ਵਲੋਂ ਬਲੈਕ, ਯੈਲੋ ਅਤੇ ਵ੍ਹਾਈਟ ਫੰਗਸ ਦੀ ਆਯੁਰਵੈਦਿਕ ਦਵਾਈ ਤਿਆਰ ਕਰ ਲਈ ਗਈ ਹੈ। ਇਹ ਦਵਾਈ ਇਕ ਹਫ਼ਤੇ ਬਾਅਦ ਲਾਂਚ ਕੀਤੀ ਜਾਵੇਗੀ। ਬਾਬਾ ਰਾਮਦੇਵ ਨੇ ਆਪਣੇ ਫੇਸਬੁੱਕ ਪੇਜ ’ਤੇ ਇਕ ਵੀਡੀਓ ਸਾਂਝੀ ਕਰ ਕੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦਵਾਈਆਂ ਬਣਾਉਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਇੰਨੇ ਵਿਵਾਦਾਂ ਤੋਂ ਬਾਅਦ ਵੀ ਅਸੀਂ ਭਲਾਈ ਦੇ ਕਾਰਜਾਂ ਵਿਚ ਲੱਗੇ ਹੋਏ ਹਾਂ ਅਤੇ 18 ਘੰਟੇ ਕੰਮ ਕਰ ਰਹੇ ਹਾਂ। ਰਾਮਦੇਵ ਨੇ ਕਿਹਾ ਕਿ ਇਕ ਹੋਰ ਖੋਜ ਕੀਤੀ ਗਈ ਹੈ। ਵੈਕਸੀਨੇਸ਼ਨ ਤੋਂ ਬਾਅਦ ਕੋਰੋਨਿਲ ਖਾਣ ਨਾਲ ਸਿਰੋ ਕਨਵਰਜ਼ਨ ਰੇਟ ਤੇ ਐਂਟੀ-ਬਾਡੀ ਬਣਨਾ 3 ਗੁਣਾ ਵਧ ਜਾਂਦਾ ਹੈ। ਅਸੀਂ ਇਕ ਹਜ਼ਾਰ ਤੋਂ ਵੱਧ ਖੋਜਾਂ ਕਰ ਚੁੱਕੇ ਹਾਂ। ਹੁਣ ਤਕ ਲੋਕ ਆਯੁਰਵੇਦ ਨੂੰ ਚੂਰਨ-ਚਟਨੀ ਸਮਝਦੇ ਸਨ। ਵੈਕਸੀਨੇਸ਼ਨ ਤੋਂ ਕੁਝ ਲੋਕਾਂ ਨੂੰ ਡਰ ਲਗਦਾ ਹੈ। ਕਿਸੇ ਨੂੰ ਲਗਦਾ ਹੈ ਕਿ ਇਸ ਤੋਂ ਬਾਅਦ ਬੁਖ਼ਾਰ ਹੋ ਜਾਂਦਾ ਹੈ। ਅਜਿਹੇ ਲੋਕ ਤੁਲਸੀ, ਗਲੋਅ ਤੇ ਕੋਰੋਨਿਲ ਲੈਣ।

ਇਹ ਵੀ ਪੜ੍ਹੋ : ਰਾਮਦੇਵ ਦੇ ਵਿਰੋਧ ’ਚ ਡਾਕਟਰ, ਹੱਥਾਂ ’ਚ ਪੋਸਟਰ ਫੜ ਤੇ ਕਾਲੀਆਂ ਪੱਟੀਆਂ ਲਾ ਕੇ ਮਨਾਇਆ ‘ਕਾਲਾ ਦਿਵਸ’

ਰਾਮਦੇਵ ਨੇ ਕਿਹਾ,‘‘ਕੋਰੋਨਿਲ ਸਮੇਤ ਪਤੰਜਲੀ ਦੀਆਂ ਸਾਰੀਆਂ ਦਵਾਈਆਂ ਵਿਗਿਆਨਕ ਖੋਜ ਤੋਂ ਬਾਅਦ ਤਿਆਰ ਕੀਤੀਆਂ ਗਈਆਂ ਹਨ। ਦੁਨੀਆ ਦੇ ਟਾਪ ਜਰਨਲਸ ’ਚ ਖੋਜ-ਪੱਤਰ ਪ੍ਰਕਾਸ਼ਿਤ ਹੋਏ ਹਨ। ਜੇ ਅਸੀਂ ਆਈ. ਐੱਮ. ਏ. ਤੋਂ ਵੈਲੀਡੇਸ਼ਨ ਨਹੀਂ ਕਰਵਾਇਆ ਤਾਂ ਕੀ ਇਸ ’ਤੇ ਕਿਸੇ ਨੂੰ ਇਤਰਾਜ਼ ਹੈ? ਅਸੀਂ ਉਨ੍ਹਾਂ ਨੂੰ ਚਿੱਠੀ ਨਹੀਂ ਲਿਖੀ, ਪੈਸੇ ਨਹੀਂ ਦਿੱਤੇ। ਐਲੋਪੈਥੀ ਕੋਈ ਧੰਦਾਪੈਥੀ ਨਹੀਂ। ਸਾਡੀ ਡਾਕਟਰਾਂ ਨਾਲ ਕੋਈ ਲੜਾਈ ਨਹੀਂ। ਜੋ ਵੀ 1-2 ਹਜ਼ਾਰ ਡਾਕਟਰ ਉਨ੍ਹਾਂ ਕੋਲ ਆਉਣਾ ਚਾਹੁੰਦੇ ਹਨ, ਆ ਜਾਣ। ਉਨ੍ਹਾਂ ਦੀ ਅਸੀਂ ਮੁਫਤ ਵਿਵਸਥਾ ਕਰਾਂਗੇ। ਜਿਨ੍ਹਾਂ ਕੋਲ ਕਿਰਾਇਆ ਨਹੀਂ, ਉਨ੍ਹਾਂ ਨੂੰ ਕਿਰਾਇਆ-ਭਾੜਾ ਵੀ ਦੇਵਾਂਗੇ। ਉਨ੍ਹਾਂ ਦਾ ਬੀ. ਪੀ., ਸ਼ੂਗਰ, ਥਾਇਰਾਈਡ ਸਹੀ ਕਰ ਕੇ ਦੇਵਾਂਗੇ, ਜਿਨ੍ਹਾਂ ਨੂੰ ਉਹ ਸਿਰਫ਼ ਕੰਟਰੋਲ ਕਰ ਸਕਦੇ ਹਨ। ਕਿਸੇ ਤੋਂ ਚੁਆਨੀ ਨਹੀਂ ਲਵਾਂਗੇ। ਕੁਝ ਲੋਕਾਂ ਨੂੰ ਸਿਰਫ਼ ਭਗਵਾ ਕੱਪੜਿਆਂ ਤੋਂ ਇਤਰਾਜ਼ ਹੈ।’’

ਇਹ ਖ਼ਬਰ ਪੜ੍ਹੋ- IMA ਚੀਫ ਦੀ ਰਾਮਦੇਵ ਨੂੰ ਨਸੀਹਤ- 'ਆਪਣੇ ਬਿਆਨ ਵਾਪਸ ਲਵੋ, ਉਦੋਂ ਰੁਕੇਗੀ ਕਾਰਵਾਈ'


author

DIsha

Content Editor

Related News