ਅਯੋਧਿਆ ''ਚ ਰਾਮ ਮੰਦਰ ਲਈ ਤਰਾਸ਼ੇ ਪੱਥਰਾਂ ''ਤੇ ਜੰਮੀ ਕਾਈ

09/17/2018 3:54:37 PM

ਨਵੀਂ ਦਿੱਲੀ— ਅਯੋਧਿਆ 'ਚ ਰਾਮ ਮੰਦਰ ਕਦੋਂ ਬਣੇਗਾ ਇਹ ਕਿਸੇ ਨੂੰ ਪਤਾ ਨਹੀਂ ਪਰ ਉਥੇ ਲਿਆਏ ਗਏ ਪੱਥਰਾਂ 'ਤੇ ਕਾਈ ਜ਼ਰੂਰ ਜੰਮਣ ਲੱਗ ਪਈ ਹੈ। ਲੋਕ ਇਸ ਇੰਤਜਾਰ 'ਚ ਹਨ ਕਿ ਅਕਤੂਬਰ ਦਾ ਮਹੀਨਾ ਆ ਰਿਹਾ ਹੈ ਅਤੇ ਰਾਮ ਮੰਦਰ 'ਤੇ ਜ਼ਰੂਰ ਕੋਈ ਫੈਸਲਾ ਆਵੇਗਾ। ਅਜਿਹਾ ਇਸ ਲਈ ਕਿਉਂਕਿ ਚੀਫ ਜਸਟਿਸ ਦੀਪਕ ਮਿਸ਼ਰਾ 2 ਅਕਤੁਬਰ ਨੂੰ ਰਿਟਾਇਰਡ ਹੋਣ ਵਾਲੇ ਹਨ। ਉਮੀਦ ਹੈ ਕਿ ਅਯੋਧਿਆ 'ਤੇ ਕੋਈ ਫੈਸਲਾ ਸੁਣਾ ਕੇ ਜਾਣਗੇ। ਮੰਦਰ ਦੇ ਪੱਖ 'ਚ ਫੈਸਲਾ ਆਉਂਦਾ ਹੈ ਤਾਂ ਤਿਆਰੀ ਪੂਰੀ ਹੈ। ਮੰਦਰ ਵਰਕਸ਼ਾਪ 'ਚ 65 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਇਸ 'ਤੇ ਲਗਾਤਾਰ ਕੰਮ ਚੱਲ ਰਿਹਾ ਹੈ। ਅਕਤੂਬਰ ਤੱਕ ਕਾਰੀਗਰ ਵਧਾ ਦਿੱਤੇ ਜਾਣਗੇ। 
ਹਕੀਕਤ ਇਹ ਹੈ ਕਿ ਅੱਜ ਮੰਦਰ ਲਈ ਤਰਾਸ਼ੇ ਗਏ ਪੱਥਰਾਂ 'ਤੇ ਕਾਈ ਜੰਮ ਗਈ ਹੈ। ਇੱਥੇ ਜੋ ਤਸਵੀਰ ਅਸੀਂ ਦਿਖਾ ਰਹੇ ਹਾਂ ਕਿ ਉਸ 'ਚ ਸਾਫ ਤੁਹਾਨੂੰ ਕਾਈ ਜੰਮੀ ਹੋਈ ਦਿੱਸੇਗੀ। ਆਰ.ਐਸ.ਐਸ. ਆਪਣੇ ਵਰਕਰਾਂ ਦੀ ਮਦਦ ਨਾਲ ਮੁਸਲਮਾਨ ਅਤੇ ਬਾਕੀ ਧਰਮ ਦੇ ਲੋਕਾਂ ਨੂੰ ਰਾਮ ਮੰਦਰ ਦੇ ਪੱਖ 'ਚ ਤਿਆਰ ਕਰਨ ਲਈ ਵੱਖ-ਵੱਖ ਪ੍ਰੋਗਰਾਮ ਕਰ ਹੀ ਹੈ, ਜਿਸ 'ਚ ਭਾਸ਼ਣ ਅਤੇ ਰੈਲੀਆਂ ਮੁਖ ਹਨ। ਅਯੋਧਿਆ ਦੇ ਤਪਸਵੀ ਸਵਾਮੀ ਨੇ ਭੁੱਖ ਹੜਤਾਲ ਦੀ ਧਮਕੀ ਵੀ ਦਿੱਤੀ ਹੈ। ਇੱਥੋਂ ਦੇ ਹਨੁਮਾਨ ਮੰਦਰ 'ਚ 108 ਵਾਰ ਹਨੁਮਾਨ ਜਾਪ ਚੱਲ ਰਿਹਾ ਹੈ ਤਾਂ ਜੋ ਫੈਸਲਾ ਉਨ੍ਹਾਂ ਦੇ ਹੱਕ 'ਚ ਆਏ। ਲੋਕਾਂ ਦਾ ਕਹਿਣਾ ਹੈ ਕਿ ਫੈਸਲਾ ਹੱਕ 'ਚ ਆਇਆ ਤਾਂ ਦਾਅਵਾ ਹੈ ਕਿ 48 ਘੰਟੇ 'ਚ ਮੰਦਰ ਦਾ ਢਾਂਚਾ ਖੜ੍ਹਾ ਕਰ ਦਵਾਂਗੇ। ਢਾਂਚੇ 'ਚ 100 ਪਿਲਰ ਹੋਣਗੇ, ਜਿਨ੍ਹਾਂ 'ਚ 22 ਤਿਆਰ ਹੋ ਚੁੱਕੇ ਹਨ। 21 'ਤੇ ਕੰਮ ਚੱਲ ਰਿਹਾ ਹੈ। ਹਰ ਪਿੱਲਰ ਦਾ ਆਪਣਾ ਨੰਬਰ ਹੈ, ਜਿਸ ਨੂੰ ਸਿੱਧਾ ਮੰਦਰ ਵਾਲੀ ਜਗ੍ਹਾ ਲਿਜਾ ਕੇ ਖੜ੍ਹਾ ਕਰਨਾ ਹੈ।


Related News