ਅਯੁੱਧਿਆ ਫੈਸਲੇ ''ਤੇ ਬੋਲੇ ਭਾਗਵਤ- ''ਮੰਦਰ ਨਿਰਮਾਣ ''ਚ ਮਿਲ ਕੇ ਕਰਾਂਗੇ ਕੰਮ''

11/09/2019 1:41:53 PM

ਨਵੀਂ ਦਿੱਲੀ— ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਅਯੁੱਧਿਆ 'ਤੇ ਆਏ ਫੈਸਲੇ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਨਿਆਂ ਦੇਣ ਵਾਲੇ ਫੈਸਲੇ ਦਾ ਸਵਾਗਤ ਹੈ। ਭਾਈਚਾਰਾ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਹੈ। ਸਰਕਾਰ ਵਿਵਾਦ ਖਤਮ ਕਰਨ ਦੀ ਪਹਿਲ ਕਰੇ। ਮੰਦਰ ਨਿਰਮਾਣ 'ਚ ਨਾਲ ਮਿਲ ਕੇ ਕੰਮ ਕਰਾਂਗੇ। ਝਗੜਾ ਵਿਵਾਦ ਹੁਣ ਖਤਮ ਹੋਣਾ ਚਾਹੀਦਾ।

ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ
ਉਨ੍ਹਾਂ ਨੇ ਕਿਹਾ,''ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਇਹ ਮਾਮਲਾ ਦਹਾਕਿਆਂ ਤੋਂ ਚੱਲ ਰਿਹਾ ਸੀ ਅਤੇ ਇਹ ਸਹੀ ਨਤੀਜੇ 'ਤੇ ਪਹੁੰਚ ਗਿਆ ਹੈ। ਇਸ ਨੂੰ ਹਾਰ ਜਾਂ ਜਿੱਤ ਦੇ ਤੌਰ 'ਤੇ ਨਹੀਂ ਦੇਖਣਾ ਚਾਹੀਦਾ। ਅਸੀਂ ਸਮਾਜ 'ਚ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖਣ ਲਈ ਸਾਰੀਆਂ ਕੋਸ਼ਿਸ਼ਾਂ ਦਾ ਵੀ ਸਵਾਗਤ ਕਰਦਾਂ ਹਾਂ।''

ਮੇਰਾ ਬਿਆਨ ਵੀ ਸਾਫ਼ ਹੈ
ਭਾਗਵਤ ਨੇ ਕਿਹਾ,''ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਮਿਲ ਕੇ ਮੰਦਰ ਨਿਰਮਾਣ ਦਾ ਕੰਮ ਕਰਵਾਇਆ ਜਾਵੇ। ਕੋਰਟ ਨੇ ਮਸਜਿਦ ਨਿਰਮਾਣ ਨੂੰ ਲੈ ਕੇ ਜੋ ਗੱਲ ਕਹੀ ਹੈ, ਉਹ ਜ਼ਮੀਨ ਸਰਕਾਰ ਨੇ ਦੇਣੀ ਹੈ। ਸਰਕਾਰ ਇਸ ਗੱਲ ਨੂੰ ਤੈਅ ਕਰੇਗੀ ਕਿ ਉਸ ਨੇ ਕਿੱਥੇ ਜ਼ਮੀਨ ਦੇਣੀ ਹੈ। ਜਿਸ ਤਰ੍ਹਾਂ ਕੋਰਟ ਦਾ ਫੈਸਲਾ ਸਪੱਸ਼ਟ ਹੈ। ਉਸੇ ਤਰ੍ਹਾਂ ਮੇਰਾ ਬਿਆਨ ਵੀ ਸਾਫ਼ ਹੈ।''


DIsha

Content Editor

Related News