ਅਯੁੱਧਿਆ ’ਚ ਬਣਨ ਵਾਲੀ ਮਸਜਿਦ ਦੀ ਪਹਿਲੀ ਝਲਕ, ਤਸਵੀਰਾਂ ਦੀ ਜ਼ੁਬਾਨੀ

12/20/2020 4:48:29 PM

ਲਖਨਊ— ਪਿਛਲੇ ਸਾਲ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅਯੁੱਧਿਆ ’ਚ ਇਕ ਮਸਜਿਦ ਦੇ ਨਿਰਮਾਣ ਦਾ ਰਾਹ ਖੁੱਲਿ੍ਹਆ। ਇਸ ਮਸਜਿਦ ਦੇ ਨਿਰਮਾਣ ਪ੍ਰਾਜੈਕਟ ਲਈ ਪਹਿਲੀ ਆਰਕੀਟੈਕਚਰ ਯੋਜਨਾ ਜਾਰੀ ਕੀਤੀ ਹੈ। ਬੀਤੇ ਦਿਨੀਂ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ (ਆਈ. ਆਈ. ਸੀ. ਐੱਫ.) ਟਰੱਸਟ ਵਲੋਂ ਮਸਜਿਦ ਦਾ ਬਲੂ ਪਿ੍ਰੰਟ ਜਾਰੀ ਕੀਤਾ ਗਿਆ ਹੈ। ਇਸ ਦੀ ਨੀਂਹ ਗਣਤੰਤਰ ਦਿਵਸ ’ਤੇ ਰੱਖੀ ਜਾਵੇਗੀ। ਮਸਜਿਦ ਦੇ ਨਾਲ ਇਕ ਹਸਪਤਾਲ ਵੀ ਹੋਵੇਗਾ।

PunjabKesari

ਮਸਜਿਦ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ ਅਤੇ ਇਸ ਦਾ ਨਾਂ ਕਿਸੇ ਸਮਰਾਟ ਜਾਂ ਰਾਜਾ ਦੇ ਨਾਂ ’ਤੇ ਨਹੀਂ ਰੱਖਿਆ ਜਾਵੇਗਾ। ਇੰਡੋ-ਇਸਲਾਮਿਕ ਫਾਊਂਡੇਸ਼ਨ ਟਰੱਸਟ ਨੇ ਅਯੁੱਧਿਆ ਦੇ ਧਨੀਪੁਰ ਸਥਿਤ ਇਸ ਪ੍ਰਾਜੈਕਟ ਦੀ ਇਕ ਪ੍ਰੈਜੈਂਟੇਸ਼ਨ (ਪੇਸ਼ਕਾਰੀ) ’ਚ ਇਸ ਬਾਬਤ ਜਾਣਕਾਰੀ ਦਿੱਤੀ। ਇਸ ’ਚ ਟਰੱਸਟ ਨੇ ਦੁਨੀਆ ਭਰ ਦੇ ਕਈ ਸਮਕਾਲੀਨ ਮਸਜਿਦਾਂ ਦੇ ਡਿਜ਼ਾਈਨ ਦਿਖਾਏ। ਇਕ ਯੋਜਨਾਬੱਧ ਮਸਜਿਦ ਦੀ ਇਕ ਕੰਪਿਊਟਰ ਜ਼ਰੀਏ ਤਿਆਰ ਚਿੱਤਰ ਇਕ ਵਿਸ਼ਾਲ ਕੱਚ ਦੇ ਗੁੰਬਦ ਨੂੰ ਵਿਖਾਉਂਦੀ ਹੈ। ਮਸਜਿਦ ਦੇ ਪਿੱਛੇ ਇਕ ਫਿਊਚਰਿਸਟਿਕ ਡਿਜ਼ਾਈਨ ਵਾਲਾ ਹਸਪਤਾਲ ਬਣਿਆ ਹੋਇਆ ਹੈ।

PunjabKesari

ਟਰੱਸਟ ਨੇ ਇਕ ਬਿਆਨ ਵਿਚ ਕਿਹਾ ਕਿ ਡਿਜ਼ਾਈਨ ਦੁਨੀਆ ਭਰ ਦੀਆਂ ਮਸਜਿਦਾਂ ਦੀ ਆਧੁਨਿਕ ਆਰਕੀਟੈਕਚਰ ਦੀ ਕਾਪੀ ਹੈ। ਟਰੱਸਟ ਨੇ ਕਿਹਾ ਕਿ ਹਸਪਤਾਲ ਅਤਿਆਧੁਨਿਕ ਸਹੂਲਤਾਂ ਪ੍ਰਦਾਨ ਕਰੇਗਾ ਅਤੇ ਇਸ ਦੇ ਨਾਲ ਹੀ ਬੱਚਿਆਂ ਅਤੇ ਗਰਭਵਤੀ ਮਾਵਾਂ ’ਚ ਕੁਪੋਸ਼ਣ ’ਤੇ ਧਿਆਨ ਕੇਂਦਰਿਤ ਕਰੇਗਾ, ਜਿਸ ਦੀ ਆਲੇ-ਦੁਆਲੇ ਦੇ ਖੇਤਰ ਅਤੇ ਆਬਾਦੀ ’ਚ ਬਹੁਤ ਲੋੜ ਹੈ। ਇਸ ਦੇ ਭਵਨ ਵਿਚ ਟਰੱਸਟ ਦਫ਼ਤਰ ਅਤੇ ਪ੍ਰਕਾਸ਼ਨ ਗ੍ਰਹਿ ਵੀ ਹੋਣਗੇ, ਜੋ ਇੰਡੋ-ਇਸਲਾਮਿਕ ਸੱਭਿਆਚਾਰ-ਸਾਹਿਤ ਅਧਿਐਨ ਦੀ ਖੋਜ ਅਤੇ ਪ੍ਰਕਾਸ਼ਨ ਘਰ ’ਤੇ ਕੇਂਦਰਿਤ ਹੈ।


Tanu

Content Editor

Related News