ਹਿਮਾਚਲ : ਲਾਹੁਲ ਸਪੀਤੀ ਜ਼ਿਲ੍ਹੇ ’ਚ ਜ਼ਮੀਨ ਖਿੱਸਕਣ ਦਾ ਖ਼ਤਰਾ, ਅਲਰਟ ਜਾਰੀ
Monday, Jan 10, 2022 - 05:47 PM (IST)
ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਲਾਹੁਲ ਸਪੀਤੀ ਜ਼ਿਲ੍ਹੇ ’ਚ ਪਿਛਲੇ ਤਿੰਨ ਦਿਨਾਂ ’ਚ ਹੋਈ ਭਾਰੀ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਨਾਲ ਘਾਟੀ ’ਚ ਜ਼ਮੀਨ ਖਿੱਸਕਣ ਦਾ ਖ਼ਤਰਾ ਵੀ ਵਧ ਗਿਆ ਹੈ। ਮੌਸਮ ਸਾਫ਼ ਹੋਣ ਨਾਲ ਇਹ ਖ਼ਤਰਾ ਵਧ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਮੀਨ ਖਿੱਚਣ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਹੈ। ਸਥਾਨਕ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਹੀ ਸਫ਼ਰ ਕਰਨ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਬਰਫ਼ਬਾਰੀ ਕਾਰਨ ਸੋਲੰਗ ਨਾਲਾ ਤੋਂ ਅੱਗੇ ਸਾਰੇ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਸੋਮਵਾਰ ਨੂੰ ਲਾਹੌਲ ਸਪੀਤੀ ’ਚ ਵੀ ਮੌਸਮ ਸਾਫ਼ ਹੋ ਗਿਆ। ਮੌਸਮ ਸਾਫ਼ ਹੁੰਦਾ ਦੇਖ ਬੀ.ਆਰ.ਓ. ਨੇ ਵੀ ਸੜਕਾਂ ਦੀ ਬਹਾਲੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਬੀ.ਆਰ.ਓ. ਦੀ ਮਸ਼ੀਨਰੀ ਕੇਲਾਂਗ ਤੋਂ ਮਨਾਲੀ ਸੜਕ ਮਾਰਗ ’ਤੇ ਬਰਫ਼ਬਾਰੀ ਨੂੰ ਹਟਾਉਣ ’ਚ ਜੁਟ ਗਈ ਹੈ। ਹਾਲਾਂਕਿ ਬੀਤੇ 2 ਦਿਨ ਹੋਈ ਭਾਰੀ ਬਰਫ਼ਬਾਰੀ ਕਾਰਨ ਘਾਟੀ ’ਚ 4 ਫੁੱਟ ਤੋਂ ਵੱਧ ਬਰਫ਼ ਜੰਮ ਗਈ ਹੈ। ਅਜਿਹੇ ’ਚ ਸੜਕਾਂ ਦੀ ਬਹਾਲੀ ਲਈ ਵੀ ਬੀ.ਆਰ.ਓ. ਨੂੰ ਸਖ਼ਤ ਮਿਹਨਤ ਕਰਨੀ ਪੈ ਰਹੀ ਹੈ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਅੇਤ ਬਿਜਲੀ ਦੀ ਵਿਵਸਥਾ ਵੀ ਭਾਰੀ ਬਰਫ਼ਬਾਰੀ ਕਾਰਨ ਪ੍ਰਭਾਵਿਤ ਹੋਈ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ ਨੀਰਜ ਕੁਮਾਰ ਨੇ ਦੱਸਿਆ ਕਿ ਲਾਹੌਲ ਸਪੀਤੀ ’ਚ ਭਾਰੀ ਬਰਫ਼ਬਾਰੀ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ।