ਆਟੋ ਨੂੰ ਮਿੰਨੀ ਗਾਰਡਨ ਬਣਾ ਰੱਖੇ ਪੰਛੀ ਅਤੇ ਖ਼ਰਗੋਸ਼, ਚਾਲਕ ਨੇ ਦੱਸੀ ਖ਼ਾਸ ਵਜ੍ਹਾ
Tuesday, Oct 13, 2020 - 11:46 AM (IST)
ਭੁਵਨੇਸ਼ਵਰ- ਓਡੀਸ਼ਾ ਦੇ ਭੁਵਨੇਸ਼ਵਰ 'ਚ ਰਹਿਣ ਵਾਲੇ ਇਕ ਆਟੋ ਚਾਲਕ ਨੇ ਆਪਣੇ ਆਟੋ ਨੂੰ ਹੀ ਮਿੰਨੀ ਗਾਰਡਨ ਬਣਾ ਦਿੱਤਾ ਹੈ। ਆਟੋ ਚਾਲਕ ਨੂੰ ਆਪਣੇ ਘਰ ਦੀ ਯਾਦ ਇਸ ਕਦਰ ਸਤਾਈ ਕਿ ਉਸ ਨੇ ਘਰ ਵਾਲਾ ਅਹਿਸਾਸ ਕਰਨ ਲਈ ਆਪਣੇ ਆਟੋ ਨੂੰ ਹੀ ਮਿੰਨੀ ਗਾਰਡਨ 'ਚ ਬਦਲ ਦਿੱਤਾ। ਇੰਨਾ ਹੀ ਨਹੀਂ ਇਸ ਆਟੋ ਵਾਲੇ ਦੇ ਮਿੰਨੀ ਗਾਰਡਨ 'ਚ ਤੁਹਾਨੂੰ ਮੱਛੀ ਘਰ, ਪੰਛੀ ਅਤੇ ਖਰਗੋਸ਼ ਵੀ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ : 22 ਦਿਨ ਦੀ ਬੱਚੀ ਨੂੰ ਗੋਦ 'ਚ ਚੁੱਕ ਡਿਊਟੀ 'ਤੇ ਵਾਪਸ ਆਈ IAS ਬੀਬੀ, ਲੋਕ ਕਰ ਰਹੇ ਸਲਾਮ
ਆਟੋ ਚਾਲਕ ਨੇ ਦੱਸਿਆ ਕਿ ਉਸ ਨੂੰ ਆਪਣੇ ਪਿੰਡ ਦੀ ਬਹੁਤ ਯਾਦ ਆ ਰਹੀ ਸੀ ਤਾਂ ਉਸ ਨੇ ਆਪਣੇ ਆਟੋ ਨੂੰ ਹੀ ਮਿੰਨੀ ਗਾਰਡਨ ਬਣਾ ਦਿੱਤਾ। ਆਪਣੇ ਆਟੋ ਨੂੰ ਮਿੰਨੀ ਗਾਰਡਨ ਬਣਾਉਣ ਵਾਲੇ ਇਸ ਆਟੋ ਚਾਲਕ ਦਾ ਕਹਿਣਾ ਹੈ,''ਮੈਂ ਕੰਧਮਾਲ ਦੇ ਇਕ ਪਿੰਡ ਦਾ ਰਹਿਣ ਵਾਲਾ ਹਾਂ ਅਤੇ ਮੈਨੂੰ ਆਪਣੇ ਮੂਲ ਸਥਾਨ ਦੀ ਬਹੁਤ ਯਾਦ ਆਉਂਦੀ ਹੈ। ਮੈਨੂੰ ਇਸ ਸ਼ਹਿਰ 'ਚ ਘੁੱਟਣ ਮਹਿਸੂਸ ਹੁੰਦੀ ਹੈ।'' ਹਾਲੇ ਮੈਂ ਆਪਣੇ ਪਿੰਡ ਨਹੀਂ ਜਾ ਸਕਦਾ, ਇਸ ਲਈ ਮੈਂ ਇਸ ਤਰ੍ਹਾਂ ਨਾਲ ਆਪਣੇ ਆਟੋ ਨੂੰ ਡਿਜ਼ਾਈਨ ਕਰਨ ਬਾਰੇ ਸੋਚਿਆ। ਪੌਦੇ ਅਤੇ ਪੰਛੀ ਮੈਨੂੰ ਮੇਰੇ ਪਿੰਡ ਦਾ ਅਹਿਸਾਸ ਕਰਵਾਉਂਦੇ ਹਨ।