ਆਸਟ੍ਰੇਲੀਆ ਦੇ ਖਜ਼ਾਨਚੀ ''ਤੇ ਹਿੰਦੂਆਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼

Monday, Mar 02, 2020 - 11:53 PM (IST)

ਆਸਟ੍ਰੇਲੀਆ ਦੇ ਖਜ਼ਾਨਚੀ ''ਤੇ ਹਿੰਦੂਆਂ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼

ਮੈਲਬਰਨ - ਆਸਟ੍ਰੇਲੀਆ ਦੇ ਖਜ਼ਾਨਚੀ (ਟ੍ਰੇਜ਼ਰਰ) ਜੋਸ਼ ਫ੍ਰਾਇਡੇਨਬਰਗ 'ਤੇ ਸੰਸਦ ਵਿਚ ਹਿੰਦੂ ਧਰਮ ਅਤੇ ਹੋਰ ਭਾਰਤੀ ਧਰਮਾਂ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਲੱਗਾ ਹੈ। '9 ਨਿਊਜ਼' ਨੇ ਐਤਵਾਰ ਨੂੰ ਆਪਣੀ ਖਬਰ ਵਿਚ ਦੱਸਿਆ ਗਿਆ ਕਿ ਲਿਬਰਲ ਪਾਰਟੀ ਦੇ ਨੇਤਾ ਫ੍ਰਾਇਡੇਨਬਰਗ ਨੇ ਵਿਰੋਧੀ ਲੇਬਰ ਪਾਰਟੀ ਦੇ ਨਿਊਜ਼ੀਲੈਂਡ ਸ਼ੈਲੀ ਦੇ ਵੇਲਬੀਇੰਗ ਬਜਟ ਨੂੰ  ਸੰਭਾਵਿਤ ਰੂਪ ਤੋਂ ਅਪਣਾਉਣ ਦੇ ਵਿਚਾਰ ਦੀ ਨਿੰਦਾ ਕਰਦੇ ਹੋਏ ਹਿੰਦੂ ਧਰਮ ਅਤੇ ਹੋਰ ਭਾਰਤੀ ਧਰਮਾਂ ਦਾ ਵਾਰ-ਵਾਰ ਜ਼ਿਕਰ ਕੀਤਾ।

ਖਬਰ ਵਿਚ ਫਾਇਡੇਨਬਰਗ ਦੇ ਹਵਾਲੇ ਵਿਚ ਆਖਿਆ ਗਿਆ ਕਿ ਉਹ (ਲੇਬਰ ਪਾਰਟੀ) ਆਪਣੇ ਧਾਰਮਿਕ ਨੇਤਾ ਰੇਨਾਕਿਨ ਦੇ ਮੈਂਬਰ ਤੋਂ ਪ੍ਰੇਰਿਤ ਹਨ। ਇਸ ਵਿਚ ਆਖਿਆ ਗਿਆ ਹੈ ਕਿ ਮੈਂ ਕੱਲ ਸੋਚ ਰਿਹਾ ਸੀ ਕਿ ਰੇਨਕਿਨ ਦੇ ਨੁਮਾਇੰਦੇ ਹਿਮਾਲਿਆ ਪਰਬਤ ਵਿਚ ਆਪਣੇ ਆਸ਼ਰਮ ਤੋਂ ਸਿੱਧੇ ਸਦਨ ਵਿਚ ਨੰਗੇ ਪੈਰ ਆ ਰਹੇ ਹਨ, ਉਨ੍ਹਾਂ ਦੀ ਪੁਸ਼ਾਕ ਹਵਾ ਵਿਚ ਲਹਿਰ ਰਹੀ ਹੈ, ਹਵਨ ਸਮੱਗਰੀ ਜਲ ਰਹੀ ਹੈ, ਇਕ ਹੱਥ ਵਿਚ ਮਾਲਾ ਹੈ ਅਤੇ ਦੂਜੇ ਹੱਥ ਵਿਚ ਵੇਲਬੀਇੰਗ ਬਜਟ ਹੈ। ਮੈਂ ਆਪਣੇ ਮਨ ਵਿਚ ਸੋਚਿਆ ਕਿ ਰੇਨਕਿਨ ਦੇ ਨੁਮਾਇੰਦੇ ਪਹਿਲਾ ਵੇਲਬੀਇੰਗ ਬਜਟ ਪੇਸ਼ ਕਰਨ ਲਈ ਕਿਹਡ਼ੇ ਯੋਗ ਦਾ ਅਭਿਆਸ ਕਰਨਗੇ।

ਖਬਰ ਮੁਤਾਬਕ ਆਸਟ੍ਰੇਲੀਆ ਹਿੰਦੂ ਪ੍ਰੀਸ਼ਦ ਨੇ ਫ੍ਰਾਇਡੇਨਬਰਗ ਦੀ ਟਿੱਪਣੀਆਂ ਨੂੰ ਅਪਮਾਨਜਨਕ, ਜਾਤੀਵਾਦ ਅਤੇ ਹਿੰਦੂ ਫੋਬਿਕ ਕਰਾਰ ਦਿੱਤਾ। ਯੂਨੀਵਰਸਿਟੀ ਸੋਸਾਇਟੀ ਆਫ ਹਿੰਦੂਇਜ਼ਮ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਤੋਂ ਫ੍ਰਾਇਡੇਨਬਰਗ ਨੂੰ ਫਟਕਾਰ ਲਗਾਉਣ ਦੀ ਅਪੀਲ ਕੀਤੀ ਹੈ। ਲੇਬਰ ਪਾਰਟੀ ਦੇ ਮੈਂਬਰਾਂ ਨੇ ਵੀ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕੀਤੀ।


author

Khushdeep Jassi

Content Editor

Related News