ਓਡਿਸ਼ਾ ਦੀ ਜੇਲ੍ਹ ’ਚ ਬੰਦ 120 ਕੈਦੀ ਕੋਰੋਨਾ ਪੀੜਤ
Saturday, May 15, 2021 - 01:21 AM (IST)
ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵੱਧਕੇ 2 ਕਰੋੜ 40 ਲੱਖ ਦੇ ਅੰਕੜੇ ਦੇ ਪਾਰ ਪਹੁੰਚ ਗਏ ਹਨ। ਦੇਸ਼ਭਰ ਵਿੱਚ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਕਾਫ਼ੀ ਤੇਜ਼ ਹੈ। ਇਸ ਦੇ ਚੱਲਦੇ ਦੇਸ਼ ਵਿੱਚ ਕਈ ਲੋਕਾਂ ਨੂੰ ਸਾਹ ਦੀ ਸਮੱਸਿਆ ਤੋਂ ਜੂਝਦੇ ਵੇਖਿਆ ਗਿਆ ਹੈ। ਉਥੇ ਹੀ, ਹੁਣ ਜੇਲ੍ਹਾਂ ਵਿੱਚ ਬੰਦ ਕੈਦੀ ਵੀ ਕੋਰੋਨਾ ਇਨਫੈਕਸ਼ਨ ਦੀ ਮਾਰ ਤੋਂ ਬੱਚ ਨਹੀਂ ਪਾ ਰਹੇ ਹਨ।
120 ਕੈਦੀ ਕੋਰੋਨਾ ਪੀੜਤ
ਦਰਅਸਲ, ਓਡਿਸ਼ਾ ਦੀ ਜੇਲ੍ਹ ਵਿੱਚ ਬੰਦ ਘੱਟ ਤੋਂ ਘੱਟ 120 ਕੈਦੀਆਂ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਉਥੇ ਹੀ, ਇੱਕ ਕੈਦੀ ਦੀ ਮੌਤ ਕੋਰੋਨਾ ਇਨਫੈਕਸ਼ਨ ਕਾਰਨ ਹੋਈ ਹੈ। ਇੱਥੇ ਡੀ.ਆਈ.ਜੀ. ਨੇ ਜਾਣਕਾਰੀ ਦਿੱਤੀ ਹੈ ਕਿ ਕੋਰੋਨਾ ਤੋਂ ਪੀੜਤ ਗੰਭੀਰ ਮਰੀਜ਼ਾਂ ਨੂੰ ਕੋਵਿਡ ਹਸਪਤਾਲਾਂ ਵਿੱਚ ਦਾਖਲ ਕੀਤਾ ਗਿਆ ਹੈ। ਉੱਥੇ ਹੀ 2 ਕੈਦੀਆਂ ਦੀ ਮੌਤ ਕੋਰੋਨਾ ਕਾਰਣ ਹੋਈ ਹੈ। ਜੇਲ ਅਧਿਕਾਰੀ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਓਡਿਸ਼ਾ ਦੀਆਂ ਜੇਲਾਂ ’ਚ ਬੰਦ 449 ਕੈਦੀਆਂ ਨੂੰ 90 ਦਿਨ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।