ਸਿਰਫ਼ 10 ਸਾਲ ਦੀ ਉਮਰ 'ਚ 50 ਤੋਂ ਵੱਧ ਦੇਸ਼ ਘੁੰਮ ਚੁੱਕੀ ਹੈ ਅਦਿੱਤੀ, ਇੰਟਰਨੈੱਟ 'ਤੇ ਛਾਈ ਪਾਪਾ ਦੀ ਪਰੀ
Sunday, Jul 23, 2023 - 02:37 PM (IST)
ਨਵੀਂ ਦਿੱਲੀ- ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਸਟੋਰੀ ਵਾਇਰਲ ਹੋ ਰਹੀ ਹੈ, ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਜਾਓ। ਸਿਰਫ਼ 10 ਸਾਲ ਦੀ ਉਮਰ 'ਚ ਇਸ ਛੋਟੀ ਜਿਹੀ ਕੁੜੀ ਨੇ 50 ਤੋਂ ਵੱਧ ਦੇਸ਼ ਘੁੰਮ ਲਏ ਹਨ ਪਰ ਇਹ ਕੁੜੀ ਕੌਣ ਹੈ ਅੱਜ ਤੁਹਾਨੂੰ ਇਸ ਬਾਰੇ ਦੱਸਾਂਗੇ।
50 ਦੇਸ਼ ਘੁੰਮ ਚੁੱਕੀ ਹੈ ਅਦਿੱਤੀ
ਇਸ 10 ਸਾਲ ਦੀ ਕੁੜੀ ਦਾ ਨਾਮ ਅਦਿੱਤੀ ਤ੍ਰਿਪਾਠੀ ਹੈ। ਅਦਿੱਤੀ ਆਪਣੇ ਮਾਤਾ-ਪਿਤਾ ਨਾਲ 50 ਦੇਸ਼ਾਂ 'ਚ ਘੁੰਮ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਆਪਣੇ ਸਕੂਲ ਦਾ ਇਕ ਵੀ ਦਿਨ ਮਿਸ ਨਹੀਂ ਕੀਤਾ। ਅਦਿੱਤੀ ਆਪਣੇ ਮਾਂ ਅਵਿਲਾਸ਼ਾ ਤ੍ਰਿਪਾਠੀ ਅਤੇ ਪਿਤਾ ਦੀਪਕ ਤ੍ਰਿਪਾਠੀ ਨਾਲ ਦੱਖਣੀ ਲੰਡਨ 'ਚ ਰਹਿੰਦੀ ਹੈ। ਉਹ ਪੂਰੇ ਯੂਰਪ, ਨੇਪਾਲ, ਸਿੰਗਾਪੁਰ, ਥਾਈਲੈਂਡ ਵਰਗੀਆਂ ਕਈ ਥਾਵਾਂ ਦੀ ਸੈਰ ਕਰ ਚੁੱਕੀ ਹੈ। ਅਦਿੱਤੀ ਨੇ ਆਪਣੀ ਟਰੈਵਲਿੰਗ 'ਚ ਸਭ ਤੋਂ ਪਹਿਲਾਂ ਜਰਮਨੀ ਦੀ ਸੈਰ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਪੂਰਾ ਯੂਰਪ ਘੁੰਮਿਆ। ਯੂਰਪ ਤੋਂ ਬਾਅਦ ਉਹ ਫਰਾਂਸ, ਇਟਲੀ, ਆਸਟ੍ਰੇਲੀਆ ਅਤੇ ਯੂਰਪ ਦੇ ਸਾਰੇ ਦੇਸ਼ ਘੁੰਮ ਚੁੱਕੀ ਹੈ। ਹਰ ਜਗ੍ਹਾ ਉਹ ਆਪਣੇ ਮਾਤਾ-ਪਿਤਾ ਨਾਲ 3-4 ਦਿਨ ਘੁੰਮਦੇ ਸਨ ਅਤੇ ਚੱਕਰ ਲੱਗ ਕੇ ਚੱਲੀ ਆਉਂਦੀ ਸੀ। ਇਸ ਤੋਂ ਇਲਾਵਾ ਉਹ ਸਾਰੀਆਂ ਇਤਿਹਾਸਕ ਥਾਵਾਂ ਵੀ ਦੇਖ ਚੁੱਕੀ ਹੈ।
ਪਾਪਾ ਦੀ ਲਾਡਲੀ ਹੈ ਅਦਿੱਤੀ
ਅਦਿੱਤੀ ਦੇ ਪਾਪਾ ਨੇ ਦੱਸਿਆ ਕਿ ਉਸ ਲਈ ਅਦਿੱਤੀ ਦਾ ਟੂਰ ਇੰਨਾ ਜ਼ਰੂਰੀ ਹੈ ਕਿ ਉਹ ਆਪਣੇ ਬਾਕੀ ਖਰਚਿਆਂ 'ਚ ਕਟੌਤੀ ਕਰ ਲੈਂਦੇ ਹਨ। ਬਾਹਰ ਦਾ ਖਾਣਾ ਨਹੀਂ ਖਾਂਦੇ ਹਨ। ਆਉਣ ਜਾਣ ਦਾ ਖਰਚ ਬਚਾਉਣ ਲਈ ਉਹ ਵਰਕ ਫਰਾਮ ਹੋਮ ਕਰਦੇ ਹਨ। ਅਦਿੱਤੀ ਨੇ ਇੰਨੀ ਘੱਟ ਉਮਰ ਤੋਂ ਬਾਅਦ ਵੀ ਯੂਰਪ ਦਾ ਲਗਭਗ ਹਰ ਦੇਸ਼ ਦੇਖ ਲਿਆ ਹੈ। ਇਸ ਤੋਂ ਇਲਾਵਾ ਉਹ ਥਾਈਲੈਂਡ, ਇੰਡੋਨੇਸ਼ੀਆ ਅਤੇ ਸਿੰਗਾਪੁਰ ਵੀ ਘੁੰਮ ਚੁੱਕੀ ਹੈ। ਇੰਨੇ ਸਾਰੇ ਦੇਸ਼ ਘੁੰਮਣ ਤੋਂ ਬਾਅਦ ਵੀ ਅਦਿੱਤੀ ਨੂੰ ਕੋਈ ਦੇਸ਼ ਪਸੰਦ ਨਹੀਂ ਆਇਆ ਹੈ ਅਤੇ ਉਨ੍ਹਾਂ ਦਾ ਕੋਈ ਮਨਪਸੰਦ ਪਲੇਸ ਵੀ ਨਹੀਂ ਬਣ ਸਕਿਆ ਹੈ। ਅਦਿੱਤੀ ਦੇ ਪਾਪਾ ਨੇ ਦੱਸਿਆ ਕਿ ਉਹ ਹਰ ਸਾਲ ਆਪਣੀ ਵੇਕੇਸ਼ਨਜ਼ ਸਪੈਂਡ ਕਰਨ ਲਈ ਕਰੀਬ 21 ਲੱਖ ਰੁਪਏ ਖਰਚ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਟਰੈਵਲਿੰਗ ਕਰ ਕੇ ਅਦਿੱਤੀ ਨੂੰ ਵੱਖ-ਵੱਖ ਕਲਚਰ ਬਾਰੇ ਪਤਾ ਲੱਗਾ ਹੈ ਪਰ ਉਹ ਨੇਪਾਲ, ਭਾਰਤ ਅਤੇ ਥਾਈਲੈਂਡ ਦਾ ਕਲਚਰ ਦੇਖ ਕੇ ਖੁਸ਼ ਹੋ ਜਾਂਦੀ ਹੈ। ਉਸ ਨੂੰ ਇੱਥੇ ਅਪਣਾਪਨ ਮਹਿਸੂਸ ਹੁੰਦਾ ਹੈ। ਟਰੈਵਲਿੰਗ ਨਾਲ ਅਦਿੱਤੀ ਦੇ ਕਾਫ਼ੀ ਦੋਸਤ ਬਣੇ ਹਨ ਅਤੇ ਇਹ ਇੰਡੀਪੈਂਡੈਂਟੰਟ ਬਣ ਗਈ ਹੈ। ਉਨ੍ਹਾਂ ਨੇ ਆਪਣੀ ਧੀ ਨੂੰ ਟਰੈਵਲਿੰਗ ਦੀ ਆਦਤ ਉਦੋਂ ਪਾਈ ਸੀ, ਜਦੋਂ ਉਹ ਸਿਰਫ਼ 3 ਸਾਲ ਦੀ ਸੀ। ਉਸ ਦੌਰਾਨ ਉਹ ਹਰ ਹਫ਼ਤੇ ਦੇ 2.5 ਦਿਨ ਕਰਚ 'ਚ ਰਹਿੰਦੀ ਸੀ। ਅਜਿਹੇ 'ਚ ਸ਼ੁੱਕਰਵਾਰ ਨੂੰ ਅਦਿੱਤੀ ਦੇ ਮਾਤਾ-ਪਿਤਾ ਉਸ ਨੂੰ ਸਕੂਲ ਤੋਂ ਲਿਜਾਂਦੇ ਸਨ ਅਤੇ ਐਤਵਾਰ ਦੇਰ ਰਾਤ ਵਾਪਸ ਫਲਾਈਟ ਤੋਂ ਵਾਪਸ ਆ ਜਾਂਦੇ ਸਨ।